ਅਮਲੋਹ 'ਚ ਤੜਕਸਾਰ ਹੋਇਆ ਵੱਡਾ ਧਮਾਕਾ, 35 ਫੁੱਟ ਉੱਪਰ ਉੱਛਲਿਆ ਵਿਅਕਤੀ, ਦੇਖੋ ਦਰਦਨਾਕ ਤਸਵੀਰਾਂ (ਵੀਡੀਓ)

Monday, Apr 19, 2021 - 12:46 PM (IST)

ਅਮਲੋਹ (ਵਿਪਨ) : ਅਮਲੋਹ ਦੇ ਨਜ਼ਦੀਕੀ ਪਿੰਡ ਟਿੱਬੀ ਵਿਖੇ ਅੱਜ ਤੜਕੇ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਪਟਾਕਿਆਂ ਨਾਲ ਭਰੀ ਇਕ ਰੇਹੜੀ 'ਚ ਜ਼ਬਰਦਸਤ ਧਮਾਕਾ ਹੋ ਗਿਆ। ਇਸ ਧਮਾਕੇ ਦੌਰਾਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜਾ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਕੈਪਟਨ ਦੀ ਰਿਹਾਇਸ਼ ਨੇੜੇ ਲੱਗਣਗੀਆਂ ਸੈਲਾਨੀਆਂ ਦੀਆਂ ਮੌਜਾਂ, ਲੈ ਸਕਣਗੇ ਜ਼ਿੰਦਗੀ ਦੇ ਪੂਰੇ ਨਜ਼ਾਰੇ (ਤਸਵੀਰਾਂ)

PunjabKesari

ਧਮਾਕਾ ਇੰਨਾ ਭਿਆਨਕ ਸੀ ਕਿ ਰੇਹੜੀ 'ਤੇ ਬੈਠਾ ਵਿਅਕਤੀ 30 ਤੋਂ 35 ਫੁੱਟ ਉੱਪਰ ਉੱਛਲ ਗਿਆ ਅਤੇ ਰੇਹੜੀ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਇਸ ਧਮਾਕੇ ਦੌਰਾਨ ਜ਼ਖਮੀ ਹੋਏ ਵਿਅਕਤੀ ਦਾ ਸਿਵਲ ਹਸਪਤਾਲ ਅਮਲੋਹ ਵਿਖੇ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਜਗਰਾਓਂ 'ਚ 'ਧੀ' ਨੇ ਜ਼ਹਿਰ ਦੇ ਕੇ ਖ਼ਤਮ ਕੀਤਾ ਪੂਰਾ ਪਰਿਵਾਰ, ਜਾਣੋ ਕੀ ਰਿਹਾ ਕਾਰਨ

PunjabKesari

ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਰੇਹੜੀ 'ਚ ਇਹ ਪਟਾਕੇ ਮਲੋਦ ਤੋਂ ਅਮਲੋਹ ਨੂੰ ਲੈ ਕੇ ਆ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ।

PunjabKesari

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News