ਜਲੰਧਰ 'ਚ ਰਿਹਾ ਬਲੈਕਆਊਟ, Power Cuts ਨਾਲ ਲੋਕ ਹੋਏ ਹਾਲੋ-ਬੇਹਾਲ
Monday, Jul 20, 2026 - 11:32 AM (IST)
ਜਲੰਧਰ (ਪੁਨੀਤ)-ਗਰਮੀ ਜਿਸ ਤਰ੍ਹਾਂ ਪ੍ਰੇਸ਼ਾਨੀ ਵਧਾਉਂਦੀ ਜਾ ਰਹੀ ਹੈ, ਉਸੇ ਤਰ੍ਹਾਂ ਬਿਜਲੀ ਦੀ ਲੁਕਣਮੀਟੀ ਵੀ ਭਾਰੀ ਪੈਂਦੀ ਜਾ ਰਹੀ ਹੈ। ਬਿਜਲੀ ਕੱਟਾਂ ਵਿਚ 'ਹਾਏ ਬਿਜਲੀ!' ਲੋਕਾਂ ਦੀ ਜ਼ੁਬਾਨ 'ਤੇ ਆਮ ਸੁਣਨ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ 6-7 ਘੰਟੇ ਬਿਜਲੀ ਕੱਟ ਦਿੱਕਤਾਂ ਦਾ ਕਾਰਨ ਬਣਦੇ ਨਜ਼ਰ ਆਏ ਅਤੇ ਲੋਕਾਂ ਦਾ ਹਾਲ-ਬੇਹਾਲ ਰਿਹਾ। ਅੰਦਰੂਨੀ ਬਾਜ਼ਾਰਾਂ ਤੋਂ ਲੈ ਕੇ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਲੱਗਣ ਵਾਲੇ ਲੰਮੇ-ਲੰਮੇ ਪਾਵਰ ਕੱਟਾਂ ਕਾਰਨ ਲੋਕਾਂ ਦੀ ਡੇਲੀ ਰੁਟੀਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਪਾਵਰਕਾਮ ਵੱਲੋਂ ਬਿਜਲੀ ਸਿਸਟਮ ਵਿਚ ਸੁਧਾਰ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਗਰਮੀ ਦੇ ਸੀਜ਼ਨ ਵਿਚ ਪਾਵਰਕਾਮ ਦੇ ਸਿਸਟਮ ਵਿਚ ਤਕਨੀਕੀ ਖਾਮੀਆਂ ਆਉਣ ਕਾਰਨ ਘੰਟਿਆਂਬੱਧੀ ਬੱਤੀ ਗੁੱਲ ਰਹਿੰਦੀ ਹੈ ਅਤੇ ਬਿਜਲੀ ਖ਼ਪਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕੜੀ ਵਿਚ 220 ਕੇ. ਵੀ. ਬਾਦਸ਼ਾਹਪੁਰ ਬਿਜਲੀ ਘਰ ਵਿਚ ਆਈ ਤਕਨੀਕੀ ਖ਼ਰਾਬੀ ਕਾਰਨ ਸ਼ਹਿਰ ਦੇ 4 ਸਬ-ਸਟੇਸ਼ਨਾਂ ਤੋਂ ਚੱਲਦੇ ਦਰਜਨਾਂ ਫੀਡਰਾਂ ਵਿਚ ਸ਼ਾਮ ਨੂੰ 3 ਘੰਟੇ ਬਲੈਕਆਊਟ ਰਿਹਾ। ਸ਼ਾਮੀਂ 4.50 ਵਜੇ ਆਈ ਤਕਨੀਕੀ ਖ਼ਰਾਬੀ 7.48 ਤੱਕ ਜਾਰੀ ਰਹੀ। ਇਸ ਕਾਰਨ ਕੋਟ ਸਦੀਕ, ਚਾਰਾ ਮੰਡੀ, ਟੀ. ਵੀ. ਸੈਂਟਰ ਸਮੇਤ ਪਟੇਲ ਚੌਕ ਦੇ ਬਿਜਲੀ ਘਰਾਂ ਵਿਚ ਬੱਤੀ ਗੁੱਲ ਰਹੀ।

ਇਹ ਵੀ ਪੜ੍ਹੋ: ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ ਸੀ ਦਸਤਾਰ, ਦੋ ਮਿੰਟਾਂ 'ਚ ਬੰਨ੍ਹੀ 'ਸੈਮੀ-ਪਟਿਆਲਾ ਸ਼ਾਹੀ' ਪੱਗ
ਉੱਥੇ ਹੀ ਬਬਰੀਕ ਚੌਕ ਵਿਚ ਰਿਪੇਅਰ ਦੇ ਨਾਂ ’ਤੇ ਕਈ ਘੰਟਿਆਂ ਤੱਕ ਬਿਜਲੀ ਬੰਦ ਰਹੀ, ਜਿਸ ਕਾਰਨ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਲੋਕਾਂ ਨੂੰ ਚੈਨ ਨਹੀਂ ਮਿਲ ਸਕਿਆ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਬਲੈਕਆਊਟ ਦੌਰਾਨ ਪਟੇਲ ਚੌਕ ਦੇ ਕੁਝ ਫੀਡਰਾਂ ਨੂੰ ਦੂਜੀਆਂ ਲਾਈਨਾਂ ਨਾਲ ਚਲਾ ਲਿਆ ਗਿਆ।
ਬਿਜਲੀ ਕੱਟਾਂ ਦਾ ਸਿਲਸਿਲਾ ਸਵੇਰੇ ਤੜਕਸਾਰ ਤੋਂ ਸ਼ੁਰੂ ਹੋ ਗਿਆ, ਜੋਕਿ ਦੇਰ ਰਾਤ ਤੱਕ ਜਾਰੀ ਰਿਹਾ। ਇਸ ਪੂਰੇ ਘਟਨਾਕ੍ਰਮ ਦੌਰਾਨ ਬਿਜਲੀ ਖ਼ਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਤੰਗ ਇਲਾਕਿਆਂ ਤੋਂ ਲੈ ਕੇ ਮਕਸੂਦਾਂ, ਬਸਤੀਆਂ ਇਲਾਕਾ, ਪਾਸ਼ ਇਲਾਕਾ ਮਾਡਲ ਟਾਊਨ, ਈਸਟ, ਕੈਂਟ ਡਿਵੀਜ਼ਨਾਂ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਵਿਚ ਵਾਧਾ ਵੇਖਣ ਨੂੰ ਮਿਲਿਆ। ਉੱਥੇ ਹੀ ਮਕਸੂਦਾਂ ਡਿਵੀਜ਼ਨ ਦੀ ਮਾਈ ਹੀਰਾਂ ਗੇਟ ਸਬ-ਡਿਵੀਜ਼ਨ ਅਧੀਨ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ Pinkoo TV ਨੇ ਸਾਂਝੀ ਕੀਤੀ ਖ਼ਾਸ ਵੀਡੀਓ
ਸਟਾਫ਼ ਦੀ ਸ਼ਾਰਟੇਜ ਨਾਲ ਜੂਝ ਰਿਹਾ ਵਿਭਾਗ
ਅੱਜਕਲ ਸ਼ਿਕਾਇਤਾਂ ਵਧਣਾ ਸੁਭਾਵਿਕ ਹੈ ਕਿਉਂਕਿ ਜਦੋਂ ਵੀ ਗਰਮੀ ਵਧਦੀ ਹੈ ਤਾਂ ਬਿਜਲੀ ਖਰਾਬੀ ਦੀ ਸਮੱਸਿਆ ਭਿਆਨਕ ਰੂਪ ਧਾਰਨ ਕਰ ਜਾਂਦੀ ਹੈ। ਜਦੋਂ ਵੀ ਵੱਧ ਫਾਲਟ ਪੈਂਦੇ ਹਨ ਤਾਂ ਵਿਭਾਗ ਲਈ ਪ੍ਰੇਸ਼ਾਨੀ ਵਧ ਜਾਂਦੀ ਹੈ, ਕਿਉਂਕਿ ਵਿਭਾਗ ਕੋਲ ਫੀਲਡ ਵਿਚ ਕੰਮ ਕਰਨ ਵਾਲੇ ਸਟਾਫ਼ ਦੀ ਬੇਹੱਦ ਸ਼ਾਰਟੇਜ ਹੈ। ਇਸ ਸਮੇਂ ਵਿਭਾਗ ਵੱਲੋਂ ਫਾਲਟ ਠੀਕ ਕਰਨ ਲਈ ਸੀ. ਐੱਚ. ਬੀ. (ਕੰਪਲੇਂਟ ਹੈਂਡਲਿੰਗ ਬਾਈਕ) ਨੂੰ ਠੇਕਾ ਦਿੱਤਾ ਗਿਆ ਹੈ, ਕਿਉਂਕਿ ਵਿਭਾਗ ਕੋਲ ਪੱਕੇ ਕਰਮਚਾਰੀ ਬੇਹੱਦ ਘੱਟ ਹਨ। ਨਾਂ ਨਾ ਛਾਪਣ ਦੀ ਸ਼ਰਤ 'ਤੇ ਇਕ ਅਧਿਕਾਰੀ ਨੇ ਦੱਸਿਆ ਕਿ ਸੀ. ਐੱਚ. ਬੀ. ਨਾਲ ਵੀ ਜ਼ਰੂਰਤ ਪੂਰੀ ਨਹੀਂ ਹੋ ਪਾ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਵੱਡੇ ਪੱਧਰ 'ਤੇ ਪੱਕੀ ਭਰਤੀ ਕਰਨੀ ਚਾਹੀਦੀ ਹੈ ਤਾਂ ਜੋ ਫਾਲਟ ਪੈਣ 'ਤੇ ਤੁਰੰਤ ਪ੍ਰਭਾਵ ਨਾਲ ਉਸ ਦਾ ਹੱਲ ਕੀਤਾ ਜਾ ਸਕੇ ਅਤੇ ਖ਼ਪਤਕਾਰਾਂ ਨੂੰ ਲੰਮੇ ਸਮੇਂ ਤੱਕ ਬਿਜਲੀ ਕੱਟਾਂ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: Punjab: 'ਮੈਨੂੰ ਲੱਭ ਲੈਣਾ, ਮੇਰੀ ਕਾਰ MP ਦੀ ਕੋਠੀ ਨੇੜੇ ਖੜ੍ਹੀ', ਫਿਰ ਨਹਿਰ ਕੋਲ ਪਹੁੰਚ ਨੌਜਵਾਨ ਨੇ ਕੀਤਾ...
ਓਵਰਲੋਡ ਹੋਇਆ 1912 ਸ਼ਿਕਾਇਤ ਕੇਂਦਰ ਨੰਬਰ
ਬਿਜਲੀ ਦੀਆਂ ਸ਼ਿਕਾਇਤਾਂ ਵਧਣ ਕਾਰਨ ਪਾਵਰਕਾਮ ਦਾ 1912 ਸ਼ਿਕਾਇਤ ਕੇਂਦਰ ਸਿਸਟਮ ਵੀ ਓਵਰਲੋਡ ਰਿਹਾ, ਜਿਸ ਕਾਰਨ ਖਪਤਕਾਰਾਂ ਨੂੰ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ। ਕਈ ਵਾਰ ਕਾਲ ਕਰਨ ’ਤੇ ਵੀ 1912 ’ਤੇ ਫੋਨ ਆਸਾਨੀ ਨਾਲ ਨਹੀਂ ਮਿਲ ਪਾਉਂਦਾ। ਲੋਕਾਂ ਦਾ ਕਹਿਣਾ ਹੈ ਕਿ ਸ਼ਿਕਾਇਤ ਕੇਂਦਰ ਨੰਬਰ ਦੀਆਂ ਲਾਈਨਾਂ ਵਧਾਉਣੀਆਂ ਚਾਹੀਦੀਆਂ ਹਨ ਕਿਉਂਕਿ ਹਰ ਵਾਰ ਇਹ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।
ਇਹ ਵੀ ਪੜ੍ਹੋ: ਗ੍ਰਿਫ਼ਤਾਰ SHO ਗੁਰਿੰਦਰਜੀਤ ਨਾਗਰਾ ਦੀ ਅਦਾਲਤ 'ਚ ਪੇਸ਼ੀ, ਮਿਲਿਆ 3 ਦਿਨਾਂ ਦਾ ਰਿਮਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
