ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut!

Saturday, Oct 17, 2026 - 01:17 AM (IST)

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut!

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਵਿਭਾਗ ਮੁਤਾਬਕ ਕਈ ਥਾਵਾਂ 'ਤੇ 6-7 ਘੰਟੇ ਦੇ ਪਾਵਰ ਕੱਟ ਵੀ ਲਾਏ ਜਾਣੇ ਹਨ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-

ਪਾਇਲ (ਵਿਨਾਇਕ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਵੱਲੋਂ ਬਿਜਲੀ ਲਾਈਨਾਂ ਦੇ ਜ਼ਰੂਰੀ ਤਕਨੀਕੀ ਕੰਮ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ 17 ਅਕਤੂਬਰ ਨੂੰ ਕੁਝ ਬਿਜਲੀ ਫੀਡਰਾਂ ਦੀ ਸਪਲਾਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਜੀਨੀਅਰ ਗੁਰਮੀਤ ਸਿੰਘ, ਉਪ ਮੰਡਲ ਅਫ਼ਸਰ, ਪੀ.ਐੱਸ.ਪੀ.ਸੀ.ਐੱਲ. ਘੁਡਾਣੀ ਕਲਾਂ ਨੇ ਦੱਸਿਆ ਕਿ 132 ਕੇ.ਵੀ. ਸਬ-ਸਟੇਸ਼ਨ ਬਿਲਾਸਪੁਰ ਤੋਂ ਚੱਲਦੇ 11 ਕੇ.ਵੀ. ਲੰਢਾ-ਬੁਆਣੀ ਯੂ.ਪੀ.ਐੱਸ. ਫੀਡਰ ਦੀ ਐਗਮੂਟੇਸ਼ਨ (ਤਕਨੀਕੀ ਕੰਮ) ਕਰਨ ਦੇ ਮੱਦੇਨਜ਼ਰ 17 ਅਕਤੂਬਰ, 2026 ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇਸ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੇ ਨਾਲ ਹੀ ਸੁਰੱਖਿਆ ਦੇ ਮੱਦੇਨਜ਼ਰ 11 ਕੇ.ਵੀ. ਲਾਪਰਾਂ ਏ.ਪੀ. ਫੀਡਰ ਵੀ ਉਕਤ ਸਮੇਂ ਦੌਰਾਨ ਬੰਦ ਰੱਖਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਕਾਰਨ ਸਬੰਧਤ ਫੀਡਰਾਂ ਅਧੀਨ ਆਉਂਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਜ਼ਰੂਰੀ ਕੰਮਾਂ ਦੀ ਪਹਿਲਾਂ ਤੋਂ ਵਿਉਂਤਬੰਦੀ ਕਰ ਲੈਣ ਅਤੇ ਵਿਭਾਗ ਵੱਲੋਂ ਕੀਤੇ ਜਾ ਰਹੇ ਤਕਨੀਕੀ ਕੰਮ ਵਿੱਚ ਸਹਿਯੋਗ ਦੇਣ।

ਤਰਨਤਾਰਨ (ਰਮਨ,ਆਹਲੂਵਾਲੀਆ) - ਇੰਜੀਨੀਅਰ ਗੁਰਭੇਜ ਸਿੰਘ ਉੱਪ ਮੰਡਲ ਅਫਸਰ ਸ਼ਹਿਰੀ ਪਾਵਰਕਾਮ ਤਰਨਤਾਰਨ, ਇੰਜੀ.ਹਰਭੇਜ ਸਿੰਘ ਜੇ.ਈ. ਅਤੇ ਇੰਜੀ. ਕਮਲਪ੍ਰੀਤ ਸਿੰਘ ਜੇ.ਈ. ਨੇ ਦੱਸਿਆ ਕਿ 66 ਕੇ.ਵੀ. ਸਬ ਸ਼ਟੇਸ਼ਨ ਫੋਕਲ ਪੁਆਇੰਟ ਤਰਨਤਾਰਨ ਤੋਂ ਚੱਲਦੇ 11 ਕੇ.ਵੀ. ਸਿਟੀ-2 ਅਤੇ ਸਿਟੀ-5 ਤਰਨ ਤਾਰਨ ਫੀਡਰ ਦੀ ਬਿਜਲੀ ਘਰ ਅੰਦਰ ਜ਼ਰੂਰੀ ਮੈਨਟੀਨੇਂਸ ਕਰਨ ਕਰਕੇ, ਇਨ੍ਹਾਂ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਮਿਤੀ 17 ਸ਼ਨੀਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਦੁਪਿਹਰ 4 ਵਜੇ ਤੱਕ ਬੰਦ ਰਹੇਗੀ।
ਇਨ੍ਹਾਂ ਤੋਂ ਚੱਲਦੇ ਏਰੀਏ ਮੁਹੱਲਾ ਨਾਨਕਸਰ, ਜੰਡਿਆਲਾ ਰੋਡ, ਖਾਲਸਾਪੁਰ ਰੋਡ, ਅੱਡਾ ਬਾਜ਼ਾਰ, ਗਾਰਦ ਬਾਜ਼ਾਰ, ਮੁਹੱਲਾ ਰੋਡੋਪੁਰਾ, ਰੇਲਵੇ ਰੋਡ, ਗਲੀ ਸਟੇਸ਼ਨ ਵਾਲੀ ਰੇਲਵੇ ਰੋਡ, ਮੁਰਾਦਪੁਰਾ ਰੋਡ, ਸ੍ਰੀ ਗੁਰੂ ਅਮਰਦਾਸ ਕਾਲੋਨੀ ਗੋਇੰਦਵਾਲ ਰੋਡ, ਐੱਸ. ਡੀ. ਐੱਮ. ਕੋਰਟ, ਬਾਬਾ ਬਸਤਾ ਸਿੰਘ ਕਾਲੋਨੀ ਸਰਹਾਲੀ ਰੋਡ, ਸਚਖੰਡ ਰੋਡ, ਛੱਪੜ ਵਾਲੀ ਗਲੀ, ਬੁੱਘਾ ਰੋਡ, ਧੋੜਾ ਚੌਂਕੀ ਏਰੀਆ ਆਦਿ ਏਰੀਏ ਬੰਦ ਰਹਿਣਗੇ।

ਮੁੱਲਾਂਪੁਰ ਦਾਖਾ (ਕਾਲੀਆ) - 66 ਕੇ. ਵੀ. ਅੱਡਾ ਦਾਖਾ ਤੋਂ ਚੱਲਦੇ 11 ਕੇ. ਵੀ. ਹਵੇਲੀ ਫੀਡਰ 11 ਕੇ. ਵੀ. ਭਨੋਹੜ ਸ਼ਹਿਰੀ, 11 ਕੇ. ਵੀ. ਫੀਡਰ ਅੰਬੇਰਾ, 11 ਕੇ. ਵੀ. ਬੱਦੋਵਾਲ ਦਿਹਾਤੀ, 11 ਕੇ. ਵੀ. ਹਸਨਪੁਰ ਆਦਿ ਸਾਰੇ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਰਨ ਲਈ 17 ਅਕਤੂਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਸ ਕਾਰਨ ਇਨ੍ਹਾਂ ਫੀਡਰਾਂ ਤੋਂ ਚੱਲਣ ਵਾਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਐੱਸ. ਡੀ. ਓ. ਜਸਕਰਨਪ੍ਰੀਤ ਸਿੰਘ ਅਤੇ ਜੇ. ਈ. ਪ੍ਰਮਿੰਦਰ ਸਿੰਘ ਨੇ ਦਿੱਤੀ।

ਬੇਗੋਵਾਲ (ਬੱਬਲਾ) - ਉਪ ਮੰਡਲ ਦਫਤਰ ਪੀ. ਐੱਸ. ਪੀ. ਸੀ. ਐੱਲ. ਬੇਗੋਵਾਲ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 17 ਅਕਤੂਬਰ ਨੂੰ 11 ਕੇ.ਵੀ. ਬੇਗੋਵਾਲ ਕੈਟਾਗਰੀ 1 ਅਤੇ 11 ਕੇ.ਵੀ. ਸਿਵਲ ਹਸਪਤਾਲ ਕੈਟਾਗਰੀ 1 ਫੀਡਰਾਂ ਦੀ ਮੁਰੰਮਤ ਕਾਰਨ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫਸਰ ਇੰਜੀਨੀਅਰ ਜੋਗਿੰਦਰ ਸਿੰਘ ਵੱਲੋਂ ਦਿੱਤੀ ਗਈ।
 


author

Inder Prajapati

Content Editor

Related News