ਜਲੰਧਰ ''ਚ ਕਿਸਾਨ ਨਾਲ ਲੁੱਟ, ਹਥਿਆਰਾਂ ਦੇ ਜ਼ੋਰ ''ਤੇ ਇਲੈਕਟ੍ਰਿਕ ਸਕੂਟਰੀ ਤੇ ਫੋਨ ਲੁੱਟ ਕੇ ਫਰਾਰ ਹੋਏ ਲੁਟੇਰੇ

Saturday, Oct 17, 2026 - 02:32 PM (IST)

ਜਲੰਧਰ ''ਚ ਕਿਸਾਨ ਨਾਲ ਲੁੱਟ, ਹਥਿਆਰਾਂ ਦੇ ਜ਼ੋਰ ''ਤੇ ਇਲੈਕਟ੍ਰਿਕ ਸਕੂਟਰੀ ਤੇ ਫੋਨ ਲੁੱਟ ਕੇ ਫਰਾਰ ਹੋਏ ਲੁਟੇਰੇ

ਜਲੰਧਰ (ਸੋਨੂੰ)- ਮਹਾਨਗਰ ਜਲੰਧਰ 'ਚ ਲੁੱਟਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਜਲੰਧਰ ਦਿਹਾਤੀ ਤੋਂ ਸਾਹਮਣੇ ਆਇਆ ਹੈ, ਜਿੱਥੇ ਹਥਿਆਰਾਂ ਦੀ ਨੋਕ 'ਤੇ ਦੇਰ ਰਾਤ ਲੁਟੇਰਿਆਂ ਨੇ ਕਿਸਾਨ ਨੂੰ ਨਿਸ਼ਾਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਪਿੰਡ ਗੋਰਾਇਆ ਦੇ ਬੋਪਾਰਾਏ 'ਚ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਜੰਡ ਰੋਡ ਦੀ ਪੁਲੀ 'ਤੇ ਕਿਸਾਨ ਨੂੰ ਲੁਟੇਰਿਆਂ ਨੇ ਘੇਰ ਲਿਆ। ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਇਲੈਕਟ੍ਰਿਕ ਸਕੂਟਰੀ, ਮੋਬਾਇਲ ਫੋਨ ਅਤੇ ਹੋਰ ਦਸਤਾਵੇਜ਼ ਲੈ ਕੇ ਫਰਾਰ ਹੋ ਗਏ। ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਗੋਰਾਇਆ ਦਾ ਰਹਿਣ ਵਾਲਾ ਹੈ। ਦੇਰ ਰਾਤ ਕਰੀਬ ਸਵਾ 8 ਵਜੇ ਉਹ ਘਰ ਜਾ ਰਿਹਾ ਸੀ। ਇਸ ਦੌਰਾਨ 3 ਵਿਅਕਤੀਆਂ ਨੇ ਉਸ ਨੂੰ ਦਾਤਰ, ਡੰਡਾ ਵਿਖਾ ਕੇ ਘੇਰ ਲਿਆ ਅਤੇ ਹਮਲਾ ਕਰਨ ਦੀ ਨੀਅਤ ਨਾਲ ਡਰਾਉਣ ਲੱਗੇ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਰਾਹ 'ਚ ਘੇਰ ਕੇ ਸ਼ਰੇਆਮ ਮਾਰ 'ਤਾ ਨੌਜਵਾਨ

PunjabKesari

ਪੀੜਤ ਨੇ ਦੱਸਿਆ ਕਿ ਲੁਟੇਰੇ ਉਸ ਕੋਲੋਂ ਇਲੈਕਟ੍ਰਿਕ ਸਕੂਟਰੀ, ਫੋਨ ਅਤੇ ਦਸਤਾਵੇਜ਼ ਖੋਹ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਦੇਰ ਰਾਤ ਸਾਢੇ 10 ਵਜੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੀੜਤ ਅਨੁਸਾਰ ਸਕੂਟਰੀ 'ਚ ਜ਼ਿਆਦਾ ਚਾਰਜ ਨਹੀਂ ਸੀ, ਇਸ ਲਈ ਸਕੂਟਰੀ ਸਿਰਫ਼ 5 ਤੋਂ 6 ਕਿਲੋਮੀਟਰ ਤੱਕ ਹੀ ਜਾ ਸਕਦੀ ਹੈ। ਪੀੜਤ ਨੇ ਦਾਅਵਾ ਕੀਤਾ ਕਿ ਉਹ ਇਕ ਲੁਟੇਰੇ ਨੂੰ ਪਛਾਣ ਸਕਦਾ ਹੈ, ਕਿਉਂਕਿ ਹੱਥੋਪਾਈ ਦੌਰਾਨ ਉਸ ਦਾ ਚਿਹਰਾ ਵੇਖ ਲਿਆ ਸੀ, ਜਦਕਿ ਬਾਕੀ ਦੋ ਲੁਟੇਰਿਆਂ ਦੇ ਮੂੰਹ ਢਕੇ ਹੋਏ ਸਨ।

ਇਹ ਵੀ ਪੜ੍ਹੋ:  ਪੰਜਾਬ: ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ ਹਜ਼ਾਰ ਰੁਪਏ ਫ਼ੀਸ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News