ਪਲਾਜ਼ਾ ''ਚ ਨਾਜਾਇਜ਼ ਕਬਜ਼ਿਆਂ ਖਿਲਾਫ ਦੁਕਾਨਦਾਰਾਂ ਕੀਤਾ ਬਲੈਕ ਆਊਟ
Wednesday, Nov 01, 2017 - 07:12 AM (IST)

ਚੰਡੀਗੜ੍ਹ, (ਰਾਏ)- ਸੈਕਟਰ-17 ਪਲਾਜ਼ਾ 'ਚ ਨਾਜਾਇਜ਼ ਕਬਜ਼ਿਆਂ ਖਿਲਾਫ ਸਥਾਨਕ ਦੁਕਾਨਦਾਰਾਂ ਨੇ ਮੰਗਲਵਾਰ ਨੂੰ ਪੂਰੀ ਮਾਰਕੀਟ 'ਚ 'ਬਲੈਕ ਆਊਟ' ਕੀਤਾ। ਇਸ ਦੌਰਾਨ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਕੈਂਡਲ ਮਾਰਚ ਵੀ ਕੱਢਿਆ ਤੇ ਸੈਕਟਰ-17 ਨੂੰ ਪੂਰੀ ਤਰ੍ਹਾਂ ਨੋ ਵੈਂਡਿੰਗ ਜ਼ੋਨ ਐਲਾਨ ਕਰਨ ਦੀ ਮੰਗ ਕੀਤੀ।
ਜੁਆਇੰਟ ਐਕਸ਼ਨ ਕਮੇਟੀ ਸੈਕਟਰ-17 ਤੋਂ ਨੀਰਜ ਬਜਾਜ ਨੇ ਕਿਹਾ ਕਿ ਸੈਕਟਰ 'ਚ ਨਾਜਾਇਜ਼ ਕਬਜ਼ੇ ਵਧਦੇ ਜਾ ਰਹੇ ਹਨ। ਵੈਂਡਰਾਂ ਨੇ ਮਾਰਕੀਟ 'ਚ ਬਰਾਂਡਿਆਂ ਤੋਂ ਲੈ ਕੇ ਹੋਰਨਾਂ ਥਾਵਾਂ 'ਤੇ ਕਬਜ਼ੇ ਕਰ ਲਏ ਹਨ, ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਵੈਂਡਰਾਂ ਤੇ ਦੁਕਾਨਦਾਰਾਂ ਵਿਚਕਾਰ ਟਕਰਾਅ ਵਧਦਾ ਜਾ ਰਿਹਾ ਹੈ ਜੇਕਰ ਪ੍ਰਸ਼ਾਸਨ ਨੇ ਛੇਤੀ ਕੋਈ ਕਦਮ ਨਾ ਚੁੱਕਿਆ ਤਾਂ ਇਥੇ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਸਕਦੀ ਹੈ, ਜਿਸ ਲਈ ਪੂਰੀ ਤਰ੍ਹਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਹੋ ਕਾਰਨ ਹੈ ਕਿ ਉਨ੍ਹਾਂ ਨੇ 6 ਤੋਂ ਲੈ ਕੇ 7 ਵਜੇ ਤਕ ਮਾਰਕੀਟ 'ਚ ਪੂਰੀ ਤਰ੍ਹਾਂ 'ਬਲੈਕ ਆਊਟ' ਕੀਤਾ।