ਦਿੱਲੀ ਪੱਕੇ ਮੋਰਚੇ ਵਾਲੀ ਥਾਂ BKU ਏਕਤਾ ਉਗਰਾਹਾਂ ਵੱਲੋਂ ਪੱਕਾ ਸ਼ੈੱਡ ਪਾਉਣ ਦੀ ਤਿਆਰੀ
Thursday, Jun 24, 2021 - 01:15 AM (IST)
ਨਵੀਂ ਦਿੱਲੀ/ਭਵਾਨੀਗੜ੍ਹ(ਕਾਂਸਲ)- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਆਗੂ ਰੂਪ ਸਿੰਘ ਛੰਨਾਂ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਲਗਭਗ 7 ਮਹੀਨਿਆਂ ਤੋਂ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਚੱਲ ਰਹੀ ਹੈ। ਇਸ ਦਾ ਪ੍ਰਬੰਧ ਟੈਂਟ ਲਗਾ ਕੇ ਕੀਤਾ ਹੋਇਆ ਸੀ ਪਰ ਪਿਛਲੇ ਦੋ ਢਾਈ ਮਹੀਨਿਆਂ ਤੋਂ ਮੌਸਮ 'ਚ ਤਬਦੀਲੀ ਹੋਣ ਕਾਰਨ ਮੀਂਹ, ਹਨੇਰੀ ਅਤੇ ਝੱਖੜ ਦੇ ਕਾਰਨ ਤਿੰਨ ਚਾਰ ਵਾਰ ਸਟੇਜ 'ਤੇ ਲੱਗੇ ਟੈਂਟ ਦਾ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ OSD ਦੀ ਪੋਸਟ 'ਤੇ ਭੜਕੇ ਗੋਤਮ ਸੇਠ, ਕਿਹਾ ਹਾਈਕਮਾਨ 'ਤੇ ਨਹੀਂ ਚੁੱਕ ਸਕਦਾ ਕੋਈ ਸਵਾਲ (ਵੀਡੀਓ)
ਇੱਕ ਵਾਰ ਤਾਂ ਇੱਕ ਸ਼ਾਮ ਨੂੰ ਨਵੀਆਂ ਕੱਪੜੇ ਦੀਆਂ ਸੀਲਿੰਗਾਂ ਲਗਾਈਆਂ ਅਤੇ ਉਸੇ ਰਾਤ ਭਾਰੀ ਮੀਂਹ, ਹਨੇਰੀ ਅਤੇ ਝੱਖੜ ਕਾਰਨ ਅਗਲੀ ਸਵੇਰ ਨੂੰ ਹੀ ਉਹ ਬੁਰੀ ਤਰ੍ਹਾਂ ਫਟ ਗਈਆਂ ਅਤੇ ਪਾਈਪ ਵੀ ਮੁੜ ਗਏ ਜਿਸ ਤੋਂ ਬਾਅਦ ਹਰ ਰੋਜ਼ ਸਟੇਜ ਤੋਂ ਪਹਿਲਾਂ ਸੀਲਿੰਗਾਂ ਬੰਨ੍ਹਣੀਆਂ ਪੈਂਦੀਆਂ ਸਨ ਅਤੇ ਸਟੇਜ ਖ਼ਤਮ ਹੋਣ ਤੋਂ ਖੋਲ੍ਹਣੀਆਂ ਪੈਂਦੀਆਂ ਸਨ। ਇਸ ਕਾਰਨ ਸੂਬਾ ਕਮੇਟੀ ਵੱਲੋਂ ਪੱਕਾ ਸੈੱਡ ਬਣਾਉਣ ਦਾ ਫੈਸਲਾ ਕੀਤਾ ਗਿਆ ਅਤੇ ਇੱਕ ਵੀਡੀਓ ਪਾ ਕੇ ਦਾਨੀ ਵੀਰਾਂ ਨੂੰ ਅਪੀਲ ਕੀਤੀ ਗਈ ਕਿਉਂਕਿ ਇਸ ਦਾ ਪੂਰਾ ਪ੍ਰਾਜੈਕਟ 14-15 ਲੱਖ ਦਾ ਬਣਦਾ ਹੈ ਜਿਸ ਦਾ ਕੁੱਲ ਰਕਬਾ 10 ਹਜ਼ਾਰ ਸਕੇਅਰ ਫੁੱਟ ਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਤੋਂ ਬਾਅਦ ਹੁਣ SIT ਵਲੋਂ ਸੁਖਬੀਰ ਬਾਦਲ ਨੂੰ ਸੰਮਨ (ਵੀਡੀਓ)
ਇੱਥੋਂ ਦੇ ਦਾਨੀ ਸੱਜਣਾ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪੱਕੇ ਛੱਡ ਦਾ ਕੰਮ ਸ਼ੁਰੂ ਹੋਇਆ ਅਤੇ ਅੱਜ ਇਹ ਪੰਜਾਬ ਤੋਂ ਤਿਆਰ ਹੋ ਕੇ ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ) ਦੀ ਸਟੇਜ 'ਤੇ ਪਹੁੰਚ ਗਿਆ ਹੈ। ਸ਼ੈੱਡ ਨੂੰ ਲਾਉਣ ਲਈ ਇੱਕ ਪੂਰੀ ਟੀਮ ਪਟਿਆਲਾ ਤੋਂ ਪਹੁੰਚੀ ਹੈ ਜੋ ਇਸ ਨੂੰ 2-3 ਦਿਨਾਂ 'ਚ ਪੂਰੀ ਤਰ੍ਹਾਂ ਤਿਆਰ ਕਰ ਦੇਣਗੇ।