ਜਾਖੜ ਦੇ ਪੁਰਾਣੇ ਸਾਥੀਆਂ ਵੱਲੋਂ ‘ਸੂਟ ਬੂਟ’ ਕੱਸਣ ਦੇ ਚਰਚੇ, ਸਿਆਸੀ ਦਾਅ ਦੀ ਤਾਕ 'ਚ ਭਾਜਪਾ
Thursday, Aug 03, 2023 - 03:50 PM (IST)
ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅੱਜਕਲ੍ਹ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਤਾਜਪੋਸ਼ੀ ਤੋਂ ਬਾਅਦ ਭਾਵੇਂ ਇਸ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ’ਚ ਬੈਠੀ ਭਾਜਪਾ ਦੀ ਲੀਡਰਸ਼ਿਪ ਜਾਖੜ ਨੂੰ ਪ੍ਰਧਾਨ ਬਣਾਉਣ ’ਤੇ ਕਿਤੇ ਨਾ ਕਿਤੇ ਨਿਰਾਸ਼ ਦੱਸੀ ਜਾ ਰਹੀ ਹੈ ਪਰ ਜਾਖੜ ਧੜੱਲੇ ਨਾਲ ਭਾਜਪਾ ਪ੍ਰਧਾਨ ਦੀ ਕਮਾਂਡ ਸੰਭਾਲ ਕੇ ਭਾਜਪਾਈਆਂ ’ਚ ਤਾਲਮੇਲ ਬਣਾਉਣ ਅਤੇ ਸਰਕਾਰ ਖ਼ਿਲਾਫ਼ ਇੱਟ-ਖੜੱਕਾ ਲੈਣ ਲਈ ਹਰ ਪਲੇਟਫਾਰਮ ’ਤੇ ਚੁਸਤ-ਦਰੁਸਤ ਦੇਖੇ ਜਾ ਰਹੇ ਹਨ। ਹੁਣ ਇਹ ਖ਼ਬਰ ਨਿਕਲ ਕੇ ਆ ਰਹੀ ਹੈ ਕਿ ਜਾਖੜ ਦੀ ਪੁਰਾਣੀ ਪਾਰਟੀ ਕਾਂਗਰਸ ’ਚ ਪੁਰਾਣੇ ਮਿੱਤਰ ਭਾਜਪਾ ’ਚ ਆਉਣ ਲਈ ਸੂਟ-ਬੂਟ ਕੱਸੀ ਬੈਠੇ ਹਨ, ਸਿਰਫ਼ ਮੌਕੇ ਦੀ ਤਾੜ ’ਚ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ
ਸੂਤਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਈ ਸਾਬਕਾ ਵਿਧਾਇਕ ਪਹਿਲਾਂ ਹੀ ਭਾਜਪਾ ਦੀ ਬੇੜੀ ’ਚ ਸਵਾਰ ਹਨ। ਜਿਸ ਆਸ ਨਾਲ ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਜਾਖੜ ’ਤੇ ਵਿਸ਼ਵਾਸ ਪ੍ਰਗਟ ਕੀਤਾ ਹੈ। ਉਸ ’ਤੇ ਸਿਆਸੀ ਮਾਹਿਰਾਂ ਨੇ ਕਿਹਾ ਕਿ ਕੀ ਭਾਜਪਾ ਨੂੰ ਆਸ ਹੈ ਕਿ ਉਹ ਪੰਜਾਬ ’ਚ ਕਾਂਗਰਸ ਦਾ ਬਦਲ ਭਾਜਪਾ ਬਣਾਉਣ ’ਚ ਪੂਰੀ ਤਰ੍ਹਾਂ ਸਫ਼ਲ ਹੋਣਗੇ?
ਇਹ ਵੀ ਪੜ੍ਹੋ : 32 ਲੱਖ ਖ਼ਰਚ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਹੋਇਆ ਉਹ ਜੋ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ
ਮਾਹਿਰਾਂ ਨੇ ਇਹ ਵੀ ਆਖਿਆ ਜੇਕਰ ਦੇਸ਼ ’ਚ ‘ਇੰਡੀਆ ਮਹਾਗਠਜੋੜ’ ਤਹਿਤ ਪੰਜਾਬ ਵਿਚ ‘ਆਪ’ ਅਤੇ ਕਾਂਗਰਸ ’ਚ ਗਠਜੋੜ ਅਤੇ ਸੀਟਾਂ ਦੀ ਸ਼ੇਅਰਿੰਗ ਦੀ ਗੱਲ ਚੱਲਦੀ ਹੈ ਤਾਂ ਇਹ ਪੰਜਾਬ ’ਚ ਬੈਠੇ ਕਾਂਗਰਸੀਆਂ ਨੂੰ ਕਿਸੇ ਕੀਮਤ ’ਤੇ ਹਜ਼ਮ ਨਹੀਂ ਹੋ ਸਕਦੀ, ਜਿਸ ਕਾਰਨ ਭਾਜਪਾ ਹੁਣ ਸਿਆਸੀ ਦਾਅ ਦੀ ਤਾਕ ’ਚ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਕੌਮਾਂਤਰੀ ਹਥਿਆਰ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
