ਜਲੰਧਰ ਤੋਂ ਭਾਜਪਾ ਦਾ 'ਦਲਿਤ ਇਨਸਾਫ਼ ਮਾਰਚ' ਸ਼ੁਰੂ, ਚੰਡੀਗੜ੍ਹ ਵਿਖੇ ਕੈਪਟਨ ਦੀ ਕੋਠੀ ਦਾ ਹੋਵੇਗਾ ਘਿਰਾਓ
Thursday, Oct 22, 2020 - 12:16 PM (IST)
ਜਲੰਧਰ (ਸੋਨੂੰ)— ਕੈਪਟਨ ਸਰਕਾਰ ਵੱਲੋਂ ਦਲਿਤਾਂ 'ਤੇ ਕੀਤੇ ਜਾ ਰਹੇ ਅੱਤਿਆਚਾਰ, ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਅਤੇ ਬੀਤੇ ਦਿਨੀਂ ਜਲਾਲਾਬਾਦ 'ਚ ਦਲਿਤ ਵਿਅਕਤੀ ਨੂੰ ਪਿਸ਼ਾਬ ਪਿਲਾਉਣ ਦੀ ਮੰਦਭਾਗੀ ਘਟਨਾ ਨਾਲ ਪੰਜਾਬ ਦੇ ਦਲਿਤ ਭਾਈਚਾਰੇ 'ਚ ਰੋਸ ਦੀ ਲਹਿਰ ਹੈ। ਇਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਸੂਬਾ ਭਾਜਪਾ ਅਨੁਸੁਚਿਤ ਮੋਰਚੇ ਵੱਲੋਂ 'ਦਲਿਤ ਇਨਸਾਫ ਯਾਤਰਾ' ਦੀ ਅੱਜ ਯਾਨੀ 22 ਅਕਤੂਬਰ ਜਲੰਧਰ ਤੋਂ ਕੀਤੀ ਗਈ।
ਇਹ ਵੀ ਪੜ੍ਹੋ: ਟਾਂਡਾ: ਭਿਆਨਕ ਹਾਦਸੇ ਨੇ ਖੋਹੀਆਂ ਖੁਸ਼ੀਆਂ, 7 ਸਾਲਾ ਪੁੱਤਰ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)
ਇਥੇ ਦੱਸ ਦੇਈਏ ਕਿ ਇਹ ਯਾਤਰਾ ਸੂਰਿਆ ਐਨਕਲੇਵ ਤੋਂ ਸ਼ੁਰੂ ਹੋ ਕੇ ਤਕਰੀਬਨ ਇਕ ਹਜ਼ਾਰ ਗੱਡੀਆਂ ਦੇ ਕਾਫ਼ਲੇ ਨਾਲ ਚੰਡੀਗੜ੍ਹ 'ਚ ਪਹੁੰਚ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ ਦਾ ਘਿਰਾਓ ਕਰੇਗੀ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਜਲੰਧਰ ਤੋਂ ਹਰੀ ਝੰਡੀ ਦੇ ਕੇ ਇਸ ਮਾਰਚ ਨੂੰ ਰਵਾਨਾ ਕੀਤਾ ਗਿਆ। ਉਕਤ ਦਲਿਤ ਇਨਸਾਫ ਯਾਤਰਾ 'ਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ , ਸੁਬਾ ਮਹਾਮੰਤਰੀ ਜੀਵਨ ਗੁਪਤਾ, ਸੁਭਾਸ਼ ਸ਼ਰਮਾ, ਐੱਸ. ਸੀ. ਮੋਰਚਾ ਸੂਬਾ ਪ੍ਰਧਾਨ ਰਾਜ ਕੁਮਾਰ ਅਟਵਾਲ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਮਹਿੰਦਰ ਭਗਤ ਆਦਿ ਹੋਰ ਆਗੂ ਮੌਜੂਦ ਗਨ।
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਦੀ ਸੜੀ ਹੋਈ ਲਾਸ਼ ਬਰਾਮਦ, ਕਤਲ ਦਾ ਖ਼ਦਸ਼ਾ
ਭਾਜਪਾ ਪੰਜਾਬ ਐੱਸ. ਸੀ. ਮੋਰਚਾ ਦੇ ਸੂਬਾ ਇੰਚਾਰਜ ਰਾਜੇਸ਼ ਬਾਘਾ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ 'ਦਲਿਤ ਇਨਸਾਫ ਯਾਤਰਾਂ ਜਲੰਧਰ ਦੇ ਬਾਘਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਕੇਂਦਰ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਲਈ ਜਾਰੀ ਕੀਤੀ ਗਈ 64 ਕਰੋੜ ਰੁਪਏ ਦੀ ਰਾਸ਼ੀ ਡਕਾਰ ਗਏ ਪਰ ਕੈਪਟਨ ਸਰਕਾਰ ਨੇ ਧਰਮਸੌਤ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਹੁਣ ਸੂਬੇ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਆਮ ਲੋਕਾਂ ਦਾ ਜਿਉਣਾ ਦੁੱਭਰ ਬਣ ਚੁੱਕਾ ਹੈ। ਭਾਜਪਾ ਅੱਸ. ਸੀ. ਮੋਰਚਾ ਅਤੇ ਓ. ਬੀ. ਸੀ. ਮੋਰਚਾ ਦੇ ਵਰਕਰ ਵੀ ਜਲੰਧਰ ਤੋਂ ਦਲਿਤ ਇਨਸਾਫ਼ ਯਾਤਰਾ 'ਚ ਆਪਣੀ ਹਾਜ਼ਰੀ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ: ਚੰਡੀਗੜ੍ਹ: ਵਿਆਹੁਤਾ ਦੀ ਕੁੱਟਮਾਰ ਕਰਕੇ ਕੀਤਾ ਲਹੁ-ਲੁਹਾਨ, ਗੱਡੀ 'ਚੋਂ ਸੜਕ 'ਤੇ ਸੁੱਟ ਨੌਜਵਾਨ ਹੋਏ ਫਰਾਰ