ਭਾਜਪਾ ਨੇ ਰੋਸ ਪ੍ਰਦਰਸ਼ਨ ਕਰ ਕੇ ਮਨਾਇਆ ਕਾਲਾ ਦਿਨ

Wednesday, Jun 27, 2018 - 08:01 AM (IST)

ਭਾਜਪਾ ਨੇ ਰੋਸ ਪ੍ਰਦਰਸ਼ਨ ਕਰ ਕੇ ਮਨਾਇਆ ਕਾਲਾ ਦਿਨ

 ਸੁਨਾਮ, ਊਧਮ ਸਿੰਘ ਵਾਲਾ (ਮੰਗਲਾ) – ਭਾਰਤੀ ਜਨਤਾ ਪਾਰਟੀ ਜ਼ਿਲਾ ਸੰਗਰੂਰ-2 ਦੇ ਪ੍ਰਧਾਨ ਲਾਜਪਤ ਰਾਏ ਗਰਗ ਦੀ ਅਗਵਾਈ ’ਚ 25 ਜੂਨ 1975 ਦੀ ਰਾਤ ਨੂੰ ਦੇਸ਼ ’ਚ  ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਐਮਰਜੈਂਸੀ ਐਲਾਨਣ ਦੇ ਦਿਨ ਨੂੰ ਕਾਲੇ ਦਿਨ ਦੇ ਰੂਪ ’ਚ ਮਨਾਇਆ ਗਿਆ ਅਤੇ ਕਾਂਗਰਸ ਦੀ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ  ਭਾਜਪਾ ਨੇ ਕਾਲੀਆਂ ਪੱਟੀਆਂ ਲਾ ਕੇ ਸ਼ਹਿਰ ’ਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲਾਜਪਤ ਰਾਏ ਗਰਗ ਨੇ ਕਿਹਾ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ  ਨੇ ਦੇਸ਼ ’ਚ  ਐਮਰਜੈਂਸੀ ਲਾ ਕੇ ਲੋਕਤੰਤਰ ਦੀ ਹੱਤਿਆ ਕੀਤੀ ਸੀ।  ਇਸ ਮੌਕੇ ਡਾ. ਜਗਮਿੰਦਰ ਸਿੰਘ ਸੈਣੀ, ਡਾਕਟਰ ਹਰਬੰਸ ਸਿੰਘ, ਸੁਨੀਲ ਕਾਂਤ, ਦੀਵਾਨ ਗੋਇਲ, ਰਾਕੇਸ਼ ਟੋਨੀ, ਅਸ਼ੋਕ ਗੋਇਲ, ਇੰਦਰਜੀਤ ਸਿੰਘ ਜੋਸ਼, ਦਰਸ਼ਨ ਸਿੰਘ ਨੀਲੋਵਾਲ, ਅਮਰੀਕ ਖਾਨ, ਰਾਜ ਕੁਮਾਰ ਬਡਰੁਖਾਂ, ਯੋਗੇਸ਼ ਗਰਗ ਆਦਿ ਹਾਜ਼ਰ ਸਨ।

 


Related News