ਭਾਜਪਾ ਆਗੂ ਨੇ ਸਿਵਲ ਹਸਪਤਾਲ ਦੇ ਡਾਕਟਰ ''ਤੇ ਰਿਸ਼ਵਤ ਮੰਗਣ ਅਤੇ ਧੱਕਾਮੁੱਕੀ ਕਰਨ ਦੇ ਲਗਾਏ ਦੋਸ਼
Sunday, Oct 29, 2017 - 12:05 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) — ਲੁਧਿਆਣਾ ਦਾ ਸਰਕਾਰੀ ਹਸਪਤਾਲ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਹਸਪਤਾਲ 'ਚ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਆਰਤੀ ਨਾਮਕ ਮਹਿਲਾ ਦਾ ਜੋ ਕੀ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਆਪਣੇ ਪਤੀ ਦੇ ਨਾਲ ਹੋਈ ਲੜਾਈ ਦੇ ਝਗੜੇ ਤੋਂ ਬਾਅਦ ਪਰਚਾ ਕਟਵਾਉਣ ਗਈ ਸੀ ਪਰ ਉਥੇ ਬੈਠੇ ਡਾਕਟਰ ਵਲੋਂ ਟਾਲ ਮਟੋਲ ਕਰਦੇ ਹੋਏ ਉਸ ਨੂੰ ਬਾਹਰ ਬਿਠਾ ਦਿੱਤਾ ਤੇ ਉਸ ਦੇ ਕਈ ਵਾਰ ਕਹਿਣ 'ਤੇ ਉਸ ਦੀ ਗੱਲ ਨੂੰ ਨਾ ਸੁਣੀ, ਜਿਸ ਤੋਂ ਬਾਅਦ ਉਕਤ ਮਹਿਲਾ ਨੇ ਭਾਜਪਾ ਆਗੂ ਪ੍ਰਵੀਨ ਬਾਂਸਲ ਨੂੰ ਫੋਨ ਕੀਤਾ ਗਿਆ, ਮਹਿਲਾ ਨੇ ਡਾਕਟਰਾਂ ਨੂੰ ਪ੍ਰਵੀਨ ਬਾਂਸਲ ਨਾਲ ਫੋਨ 'ਤੇ ਗੱਲ ਕਰਨ ਲਈ ਕਿਹਾ ਗਿਆ ਪਰ ਕਿਸੇ ਵੀ ਡਾਕਟਰ ਵਲੋਂ ਆਗੂ ਨਾਲ ਗੱਲ ਨਾ ਕੀਤੇ ਜਾਣ ਤੋਂ ਬਾਅਦ ਪ੍ਰੀਵਨ ਬਾਂਸਲ ਖੁਦ ਹਸਪਤਾਲ ਪਹੁੰਚ ਗਏ ਤੇ ਉਨ੍ਹਾਂ ਵਲੋਂ ਪੀੜਤ ਮਹਿਲਾ ਦਾ ਪਰਚਾ ਕੱਟਣ ਦੀ ਗੱਲ ਕਹੀ ਗਈ ਤਾਂ ਇਸੇ ਦੌਰਾਨ ਡਾਕਟਰ ਤੇ ਭਾਜਪਾ ਲੀਡਰ ਪ੍ਰਵੀਨ ਬਾਂਸਲ ਦੇ ਵਿਚਾਲੇ ਤਕਰਾਰ ਹੋ ਗਈ। ਭਾਜਪਾ ਆਗੂ ਨੇ ਡਾਕਟਰ 'ਤੇ ਉਨ੍ਹਾਂ ਨੂੰ ਗਾਲਾਂ ਕੱਢਣ ਤੇ ਧੱਕਾਮੁੱਕੀ ਕਰਨ ਅਤੇ 2000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਤੇ ਬਾਅਦ 'ਚ ਗੁੱਸੇ 'ਚ ਆਏ ਭਾਜਪਾ ਆਗੂ ਨੇ ਪਰੇਸ਼ਾਨ ਹੋ ਕੇ ਨਜ਼ਦੀਕੀ ਪੁਲਸ ਸਟੇਸ਼ਨ 'ਚ ਡਾਕਟਰ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਤੇ ਡਾਕਟਰ ਉਪਰ ਕਾਰਵਾਈ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ ਜਦ ਮੌਜੂਦਾ ਡਾਕਟਰ ਹਰਪ੍ਰੀਤ ਸਿੰਘ ਬੈਂਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਰੀਜ਼ ਜ਼ਿਆਦਾ ਹੋਣ ਕਾਰਨ ਅਸੀਂ ਉਕਤ ਮਹਿਲਾ ਨੂੰ ਬੈਠਣ ਲਈ ਕਿਹਾ ਸੀ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਇਕ ਵਿਅਕਤੀ ਆਇਆ ਤੇ ਪਰਚਾ ਕੱਟਣ ਦੀ ਗੱਲ ਕਹਿਣ ਲੱਗਾ। ਡਾਕਟਰ ਨੇ ਕਿਹਾ ਕਿ ਉਨ੍ਹਾਂ ਵਲੋਂ ਕਿਸੇ ਨਾਲ ਕੋਈ ਧੱਕਾਮੁੱਕੀ ਨਹੀਂ ਕੀਤੀ ਗਈ। ਸਗੋਂ ਆਗੂ ਵਲੋਂ ਉਸ ਨੂੰ ਸਸਪੈਂਡ ਕਰਨ ਤੇ ਨੌਕਰੀ 'ਚੋਂ ਕੱਢਵਾਉਣ ਦੀ ਗੱਲ ਕਹੀ ਗਈ ਜਿਸ ਕਾਰਨ ਉਨ੍ਹਾਂ ਵਿਚਾਲੇ ਥੋੜੀ ਤਕਰਾਰ ਜ਼ਰੂਰ ਹੋ ਗਈ।
