ਪੰਜਾਬ ''ਚ ''ਬਿਜਲੀ'' ਨੂੰ ਲੈ ਕੇ ਕੇਜਰੀਵਾਲ ਮਗਰੋਂ ਹੁਣ ਭਾਜਪਾ ਆਗੂ ''ਤਰੁਣ ਚੁੱਘ'' ਦਾ ਵੱਡਾ ਐਲਾਨ
Friday, Jul 02, 2021 - 10:44 AM (IST)
ਚੰਡੀਗੜ੍ਹ (ਸ਼ਰਮਾ) : ਪੰਜਾਬ 'ਚ ਬਿਜਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਐਲਾਨ ਮਗਰੋਂ ਹੁਣ ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਦਾ ਕਹਿਣਾ ਹੈ ਕਿ ਸਾਡਾ ਵਿਰੋਧ ਕਾਂਗਰਸ ਕਰ ਰਹੀ ਹੈ, ਕਮਿਊਨਿਸਟ ਕਰ ਰਹੇ ਹਨ, ਅਕਾਲੀ ਦਲ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਮਗਰੋਂ 'ਪਾਵਰਕਾਮ' ਦੀ ਵੱਡੀ ਅਪੀਲ, '3 ਦਿਨਾਂ ਤੱਕ ਬੰਦ ਰੱਖੋ AC'
ਅਸੀਂ ਸੱਤਾ ਵਿਚ ਵੀ ਆਵਾਂਗੇ ਅਤੇ ਸਰਕਾਰ ਵੀ ਬਣਾਵਾਂਗੇ। ਜੋ ਦਿੱਲੀ ਦੀ ਐੱਮ. ਸੀ. ਡੀ. ਦੀ ਇਕ ਪਾਰਟੀ ਹੈ, ਉਹ ਪੰਜਾਬ ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ, ਅਸੀਂ ਕੌਮੀ ਪਾਰਟੀ ਹਾਂ ਅਤੇ ਅਸੀ ਉੱਥੇ ਜਨਤਾ ਦੀ ਭਲਾਈ ਦੇ ਕੰਮ ਕਰਾਂਗੇ। ਅਸੀਂ ਇੰਡਸਟਰੀ, ਕਿਸਾਨਾਂ ਅਤੇ ਆਮ ਜਨਤਾ ਨੂੰ 5 ਰੁਪਏ ਪ੍ਰਤੀ ਯੂਨਿਟ ਤੋਂ ਘੱਟ ਬਿਜਲੀ ਦੇਵਾਂਗੇ ਅਤੇ ਦਲਿਤ ਭਾਈਚਾਰੇ ਨੂੰ ਜਾਂ ਜਿਨ੍ਹਾਂ ਵਰਗਾਂ ਨੂੰ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਉਂਝ ਹੀ ਬਿਜਲੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਿਜਲੀ ਸੰਕਟ' ਦਰਮਿਆਨ ਇੰਡਸਟਰੀ ਲਈ ਬੰਦਿਸ਼ਾਂ ਦੇ ਹੁਕਮ ਜਾਰੀ
ਉਨ੍ਹਾਂ ਕਿਹਾ ਦੀ ਪੰਜਾਬ ਵਿਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਲੰਚ ਡਿਪਲੋਮੈਸੀ ਕਰ ਰਹੇ ਹਨ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਪਿਛਲੇ ਸਾਢੇ 4 ਸਾਲਾਂ ਵਿਚ ਉਹ ਕਿਸੇ ਨੂੰ ਨਹੀਂ ਮਿਲੇ। ਇਹ ਲੰਚ ਡਿਪਲੋਮੇਸੀ ਨਹੀਂ ਕੈਪਟਨ ਸਰਕਾਰ ਦੀ ਫੇਅਰਵੈੱਲ ਪਾਰਟੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ