ਆਰੂਸਾ ਦੇ ਜਨਮਦਿਨ ਨੂੰ ਭਾਜਪਾ ਨੇ ਬਣਾਇਆ ਨਿਸ਼ਾਨਾ, ਕਿਹਾ ਕੈਪਟਨ ਨੇ ਕੇਕ ਨਹੀਂ ਕਿਸਾਨਾਂ ਦਾ ਗਲਾ ਕੱਟਿਆ

05/29/2017 4:03:23 PM

ਦੀਨਾਨਗਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਕਿਸਤਾਨੀ ਪੱਤਰਕਾਰ ਦੋਸਤ ਅਰੂਸਾ ਦੇ ਜਨਮ ਦਿਨ 'ਤੇ ਕੇਕ ਕੱਟਿਆ ਸੀ, ਅਸਲ 'ਚ ਕੈਪਟਨ ਨੇ ਕੇਕ ਨਹੀਂ ਕੱਟਿਆ ਬਲਕਿ ਪੰਜਾਬ ਦੇ ਕਿਸਾਨਾਂ ਦਾ ਗਲਾ ਕੱਟਣ ਦਾ ਕੰਮ ਕੀਤਾ ਕਿਉਂਕਿ ਇੱਥੋਂ ਦੇ ਕਿਸਾਨ ਕਰਜ਼ੇ 'ਚ ਡੁੱਬੇ ਹੋਣ ਕਾਰਨ ਆਤਮਹੱਤਿਆ ਕਰਨ ਲਈ ਮਜ਼ਬੂਰ ਹੋ ਰਹੇ ਹਨ।
ਉਨ੍ਹਾਂ ਨੇ ਜਨਮਦਿਨ ਦੇ ਜਸ਼ਨ 'ਚ ਕੈਪਟਨ ਦੇ ਮੰਤਰੀਆਂ ਦੇ ਸ਼ਾਮਲ ਹੋਣ 'ਤੇ ਸਖਤ ਨਿਸ਼ਾਨਾ ਵਿੰਨ੍ਹਿਆਂ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਅਕਸਰ ਆਰੂਸ ਆਲਮਾ ਦਾ ਜ਼ਿਕਰ ਜਦੋਂ ਮੰਚ ਤੇ ਕਰਦੇ ਸਨ ਤਾਂ ਕਾਂਗਰਸੀ ਉਸ ਨੂੰ ਮਜ਼ਾਕ 'ਚ ਲੈਂਦੇ ਸਨ ਪਰ ਇਹ ਮਜ਼ਾਕ ਸੱਚ ਬਣ ਕੇ ਪੂਰੇ ਦੇਸ਼ ਦੇ ਸਾਹਮਣੇ ਆ ਗਿਆ। 
ਇਹ ਗੱਲ ਭਾਜਪਾ ਦੇ ਪ੍ਰਦੇਸ਼ ਸੰਗਠਨ ਮੰਤਰੀ ਦਿਨੇਸ਼ ਕੁਮਾਰ ਨੇ ਦੀਨਾਨਗਰ 'ਚ ਜ਼ਿਲਾ ਕਾਰਜਕਾਰੀਆਂ ਦੀ ਮੀਟਿੰਗ 'ਚ ਸੰਬੋਧਤ ਕਰਦੇ ਹੋਏ ਕਹੀ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਕੈਪਟਨ ਸਰਕਾਰ ਨੇ ਦੋ ਮਹੀਨਿਆਂ 'ਚ ਹੀ ਅਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ। ਸਰਕਾਰ ਨੇ ਮੰਤਰੀਆਂ ਦੇ ਰਸੋਈਏ ਅਤੇ ਡਰਾਈਵਰ ਮਾਈਨਿੰਗ ਠੇਕੇਦਾਰ ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਦੇਸ਼ 'ਚ ਪਰਿਵਰਤਨ ਨੂੰ ਸਮਾਪਤ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਪੰਜਾਬ 'ਚ ਲੋਕ ਭਾਜਪਾ-ਅਕਾਲੀ ਸਰਕਾਰ ਦੇ 10 ਸਾਲ ਦੇ ਸ਼ਾਸਨ ਦੌਰਾਨ ਕਿਸ ਵਿਕਾਸ ਕੰਮਾਂ ਸਬੰਧੀ ਸਾਨੂੰ ਸਮਝਾਉਣ 'ਚ ਅਸਫਲ ਰਹੇ ਪਰ ਅੰਮ੍ਰਿਤਸਰ 'ਚ ਸ੍ਰੀ ਹਰਮਿੰਦਰ ਸਾਹਿਬ ਦੇ ਨੇੜੇ ਸੁੰਦਰੀਕਰਣ ਅਤੇ ਵਿਕਾਸ 'ਤੇ ਜੋ ਪੈਸਾ ਖਰਚ ਕੀਤਾ ਹੈ ਇੰਨਾਂ ਪੈਸਾ ਕੈਪਟਨ ਸਰਕਾਰ ਦੇ ਪੁਰਖੇ ਵੀ ਨਹੀਂ ਲਗਾ ਸਕਦੇ। 
ਉਨ੍ਹਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਆਪ ਦੇ ਕਈ ਵਿਧਾਇਕ ਭਾਜਪਾ 'ਚ ਸ਼ਾਮਲ ਹੋਣ ਲਈ ਉਚਿਤ ਸਮੇਂ ਤਾਂ ਇੰਤਜ਼ਾਰ ਕਰ ਰਹੇ ਹਨ। ਮੀਟਿੰਗ 'ਚ ਰਾਸ਼ਟਰੀ ਕਾਰਜਕਾਰੀ ਮੈਂਬਰ ਸਲਾਰੀਆ, ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਭਾਜਯੁਮੋ ਪੰਜਾਬ ਪ੍ਰਧਾਨ ਸ਼ਿਵਬੀਰ ਸਿੰਘ ਰਾਜ ਵਿਸ਼ੇਸ਼ ਤੌਰ 'ਤੇ ਮੌਜੂਦ ਹੋਏ।


Related News