ਭਾਰਤੀ ਜਨਤਾ ਪਾਰਟੀ ਦੀ ਤਿੰਨ ਸੂਬਿਆਂ ’ਚ ਜਿੱਤ ਹੋਣ ’ਤੇ ਬਾਘਾ ਪੁਰਾਣਾ ’ਚ ਵੱਜੇ ਢੋਲ

Sunday, Dec 03, 2023 - 04:48 PM (IST)

ਭਾਰਤੀ ਜਨਤਾ ਪਾਰਟੀ ਦੀ ਤਿੰਨ ਸੂਬਿਆਂ ’ਚ ਜਿੱਤ ਹੋਣ ’ਤੇ ਬਾਘਾ ਪੁਰਾਣਾ ’ਚ ਵੱਜੇ ਢੋਲ

ਬਾਘਾ ਪੁਰਾਣਾ (ਅੰਕੁਸ਼) : ਭਾਰਤੀ ਜਨਤਾ ਪਾਰਟੀ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਵਿਧਾਨ ਸਭਾ ਚੋਣਾਂ ’ਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ, ਜਿੱਥੇ ਕਿ ਬਾਘਾ ਪੁਰਾਣਾ ’ਚ ਸਵੇਰ ਤੋਂ ਹੀ ਕੋਟਕਪੂਰਾ ਰੋਡ ਭਾਜਪਾ ਦਫਤਰ ’ਚ ਖੁਸ਼ੀ ਦਾ ਮਾਹੋਲ ਹੈ। ਦੁਪਿਹਰ 1 ਵਜੇ ਹੀ ਢੋਲ ਖੜਕਨੇ ਸ਼ੁਰੂ ਹੋ ਗਏ ਅਤੇ ਮੰਡਲ ਪ੍ਰਧਾਨ ਦੀਪਕ ਤਲਵਾੜ ਦੀ ਅਗਵਾਈ ਵਿਚ ਵਰਕਰਾਂ ਵਲੋਂ ਲੱਡੂ ਵੰਡ ਕੇ ਅਤੇ ਨੱਚ ਟੱਪ ਕੇ ਖੁਸ਼ੀ ਮਨਾਈ ਗਈ ਅਤੇ ਮੇਨ ਚੌਕ ਵਿਚ ਖੂਬ ਪਟਾਕੇ ਚਲਾਏ।

ਇਸ ਦੌਰਾਨ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਏ। ਇਸ ਮੌਕੇ ਪ੍ਰਦੀਪ ਤਲਵਾੜ, ਸੁਰਿੰਦਰ ਪਾਲ ਨੱਥਾ, ਵਿਨੋਦ ਕੁਮਾਰ, ਪੰਕਜ ਅਰੋੜਾ, ਗਗਨਦੀਪ ਲੂੰਬਾ, ਪਵਨ ਸ਼ਰਮਾ, ਮਾ:ਚੰਦਨ ਸ਼ਰਮਾ, ਰੂਪ ਸਿੰਘ, ਨਵਦੀਪ ਤਲਵਾੜ, ਦੀਪਕ ਸ਼ਰਮਾ, ਜਤਿਨ ਬੱਠਲਾ, ਸੋਨੀਆ ਬਾਂਸਲ, ਸੋਨੂੰ, ਰਣਜੀਤ ਸਿੰਘ, ਰਾਜਵਿੰਦਰ ਸਿੰਘ, ਪ੍ਰੇਮ ਗਰਗ, ਕੁਲਦੇਵ ਸਿੰਘ ਅਤੇ ਹੋਰ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ 2024 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ ਅਤੇ 2027 ਵਿਚ ਡਬਲ ਇੰਜਣ ਵਾਲੀ ਸਰਕਾਰ ਬਣੇਗੀ।


author

Gurminder Singh

Content Editor

Related News