ਭਾਜਪਾ ਨਾਲ ‘ਯਾਰੀ’ ਜਾਂ ‘ਹਾਥੀ’ ਦੀ ਸਵਾਰੀ! ਦੁਚਿੱਤੀ ’ਚ ਅਕਾਲੀ
Wednesday, Jul 12, 2023 - 06:28 PM (IST)
ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦਾ ਮੁੜ ਭਾਜਪਾ ਨਾਲ ਗਠਜੋੜ ਹੋਣ ਦੀਆਂ ਖਬਰਾਂ ਆਏ ਦਿਨ ਜਨਮ ਲੈ ਰਹੀਆਂ ਹਨ। ਭਾਵੇਂ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਗਠਜੋੜ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਦਾ ਕਾਰਨ ਹੈ ਕਿ ਅਕਾਲੀ ਦਲ ਨੂੰ ਭਾਜਪਾ ਜਾਂ ਬਸਪਾ ਵਿਚੋਂ ਕਿਸੇ ਇਕ ਨਾਲ ਯਾਰੀ ਰੱਖਣੀ ਪਵੇਗੀ। ਇਸ ਲਈ ਹੁਣ ਹਾਲਾਤ ਇਹ ਦੱਸੇ ਜਾ ਰਹੇ ਹਨ ਕਿ ਭਾਜਪਾ ਨਾਲ ਯਾਰੀ ਜਾਂ ਹਾਥੀ ਦੀ ਸਵਾਰੀ ਭਾਵ ਦੋਹਾਂ ਵਿਚੋਂ ਕਿਸੇ ਇਕ ਨਾਲ ਰਹਿਣਾ ਹੈ ਪਰ ਅੰਦਰਖਾਤੇ ਦੋਵੇਂ ਪਾਰਟੀਆਂ ਇਕ ਦੂਜੇ ਦੇ ਨੇੜੇ ਆਉਣ ਲਈ ਖਿਚੜੀ ਪੱਕਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਬਣੇ ਹਾਲਾਤ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਈ ਰਾਹਤ ਭਰੀ ਖ਼ਬਰ
ਬਾਕੀ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਦੀ ਘੜੀ ਬਸਪਾ ਨਾਲ ਗਠਜੋੜ ਹੈ। ਭਾਵੇਂ ਸ਼੍ਰੋ.ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਥੀ ਦੀ ਸਿਆਸੀ ਸਵਾਰੀ ਕਰ ਚੁੱਕੇ ਹਨ। ਉਨ੍ਹਾਂ ਦਾ ਹੁਣ ਬਸਪਾ ਦੇ ਹਾਥੀ ਤੋਂ ਉੱਤਰਨਾ ਸੁਖਾਲਾ ਨਹੀਂ ਹੋਵੇਗਾ ਕਿਉਂਕਿ ਪੰਜਾਬ ਵਿਚ ਬਸਪਾ ਕਿਸੇ ਕੀਮਤ ’ਤੇ ਅਕਾਲੀਆਂ ਦੇ ਭਾਜਪਾ ਨਾਲ ਗਠਜੋੜ ਨੂੰ ਬਰਦਾਸ਼ਤ ਨਾ ਕਰਦੇ ਹੋਏ ਅਕਾਲੀ ਦਲ ਤੋਂ ਦੂਰ ਹੋ ਜਾਵੇਗੀ ਜਿਸ ਦੇ ਚਲਦੇ ਦਿਹਾਤੀ ਹਲਕੇ ਵਿਚ ਬੈਠੇ ਅਕਾਲੀਆਂ ਨੂੰ ਖਦਸ਼ਾ ਹੈ ਕਿ ਭਾਜਪਾ ਨਾਲ ਗਠਜੋੜ ਕਰਨ ’ਤੇ ਪੰਥਕ, ਦਲਿਤ ਕਿਸਾਨ ਵੋਟ ਹੱਥੋਂ ਨਿਕਲ ਸਕਦੀ ਹੈ ਕਿਉਂਕਿ ਭਾਜਪਾ ਪਿੰਡਾਂ ਵਿਚ ਅਜੇ ਆਟੇ ਵਿਚ ਲੂਣ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਮੰਤਰੀ ਦਾ ਈ. ਟੀ. ਟੀ. ਅਧਿਆਪਕਾਂ ਲਈ ਵੱਡਾ ਐਲਾਨ
ਇਸ ਸਾਰੇ ਮਾਮਲੇ ’ਤੇ ਰਾਜਸੀ ਪੰਡਤਾਂ ਨੇ ਕਿਹਾ ਕਿ ਅਕਾਲੀ ਦਲ ਦਾ ਵੱਡਾ ਜਨ ਆਧਾਰ ਪੇਂਡੂ ਹੋਣ ਕਰਕੇ ਬਸਪਾ ਨੂੰ ਨਾਲ ਰੱਖਣਾ ਜ਼ਰੂਰੀ ਹੈ ਪਰ ਹੁਣ ਭਾਜਪਾ ਨਾਲ ਵੀ ਗਠਜੋੜ ਮਜਬੂਰੀ ਬਣਦਾ ਜਾ ਰਿਹਾ ਹੈ ਪਰ ਜੋ ਵੀ ਹੈ ਹਾਥੀ ਤੋਂ ਉੱਤਰਨਾ ਹੁਣ ਅਕਾਲੀ ਦਲ ਲਈ ਸੁਖਾਲਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਇਨ੍ਹਾਂ ਤਾਰੀਖਾਂ ਤੋਂ ਮੁੜ ਭਾਰੀ ਮੀਂਹ ਦਾ ਅਲਰਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8