ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਠੱਗਣ ਵਾਲਾ ਇਮੀਗ੍ਰੇਸ਼ਨ ਫਰਮ ਮਾਲਕ ਬੀਰੀ ਚਾਵਲਾ ਕਾਬੂ
Wednesday, Nov 06, 2024 - 03:40 PM (IST)
ਲੁਧਿਆਣਾ (ਰਾਮ)- ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਕਰਨ ਵਾਲੇ ਇਮੀਗ੍ਰੇਸ਼ਨ ਫਰਮ ਤੇ ਮਾਲਕ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਓਵਰਸੀਜ਼ ਐਜੂਕੇਸ਼ਨ ਐਂਡ ਕਰੀਅਰ ਕੰਸਲਟੈਂਟ ਇੰਡੀਆ ਪ੍ਰਾਈਵੇਟ ਲਿਮ. ਦੇ ਮਾਲਕ ਬੀਰੀ ਚਾਵਲਾ ਵਜੋਂ ਹੋਈ ਹੈ। ਇਹ ਕਾਰਵਾਈ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਕੀਤੀ ਹੈ। ਚਾਵਲਾ ’ਤੇ ਵਿਦੇਸ਼ ਦੇ ਨਾਂ ’ਤੇ ਕਈ ਲੋਕਾਂ ਨਾਲ ਲੱਖਾਂ ਦੀ ਠੱਗੀ ਦਾ ਦੋਸ਼ ਹੈ। ਉਸ ’ਤੇ ਲੁਧਿਆਣਾ ਤੋਂ ਇਲਾਵਾ ਚਡੀਗੜ੍ਹ, ਹਰਿਆਣਾ ’ਚ ਵੀ ਕਈ ਥਾਣਿਆਂ ’ਚ ਪਰਚੇ ਦਰਜ ਹਨ।
ਐੱਸ. ਐੱਚ. ਓ. ਬਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ’ਤੇ ਥਾਣਾ ਡਵੀਜ਼ਨ ਨੰ. 5 ਵਿਚ ਜੁਲਾਈ ਅਤੇ ਅਗਸਤ ’ਚ 2 ਕੇਸ ਦਰਜ ਕੀਤੇ ਹਨ। 9 ਜੁਲਾਈ ਨੂੰ ਰਣਵੀਰ ਸਿੰਘ ਨਿਵਾਸੀ ਮਾਰਵਾਨੀ, ਹਰਿਆਣਾ ਨੇ ਬੀਰੀ ਚਾਵਲਾ ਅਤੇ ਪਤਨੀ ਗੁਰਮੀਤ ਕੌਰ ਖਿਲਾਫ ਧਾਰਾ 406, 420 ਇਮੀਗ੍ਰੇਸ਼ਨ ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਹੈ। ਬੀਰੀ ਨੇ ਸਪਾਂਸਰ ਵੀਜ਼ਾ ਦੇਣ ਦੇ ਨਾਂ ’ਤੇ 27 ਲੱਖ ਰੁਪਏ ਲਏ ਸਨ ਪਰ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ ਅਤੇ ਨਾ ਹੀ ਰੁਪਏ ਵਾਪਸ ਕੀਤੇ।
ਇਹ ਖ਼ਬਰ ਵੀ ਪੜ੍ਹੋ - ਡਿਬਰੂਗੜ੍ਹ ਜੇਲ੍ਹ 'ਚ ਬੰਦ MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ
ਦੂਜਾ ਮੁਕੱਦਮਾ 27 ਅਗਸਤ ਨੂੰ ਨੀਰਜ ਭੱਲਾ ਨਿਵਾਸੀ ਜ਼ੀਰਕਪੁਰ, ਮੋਹਾਲੀ ਨੇ ਬੀਰੀ ਚਾਲਵਾ, ਰਿੱਕੀ ਅਤੇ ਮਨਜਿੰਦਰ ਖਿਲਾਫ ਦਰਜ ਕਰਵਾਇਆ ਸੀ। ਦੱਸਿਆ ਕਿ ਯੂ. ਕੇ. ਜਾਣ ਲਈ ਬੀਰੀ ਇੰਦਰਦੀਪ ਸਿੰਘ ਚਾਵਲਾ ਨਾਲ ਉਨ੍ਹਾਂ ਨੇ ਸੰਪਰਕ ਕੀਤਾ ਸੀ। ਮੁਲਜ਼ਮ ਚਾਵਲਾ ਨੇ ਸ਼ਿਕਾਇਤਕਰਤਾ ਤੋਂ 47 ਲੱਖ ਰੁਪਏ ਲਏ ਸਨ ਪਰ ਉਸ ਨਾਲ ਠੱਗੀ ਮਾਰ ਲਈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
6 ਸਾਲ ਪਹਿਲਾਂ ਫਰਮ ਦਾ ਲਾਇਸੈਂਸ ਕਰ ਦਿੱਤਾ ਸੀ ਰੱਦ
ਮੁਲਜ਼ਮ ਬੀਰੀ ਚਾਵਲਾ ਕੈਨੇਡਾ ਅਤੇ ਯੂ. ਕੇ. ਭੇਜਣ ਦੇ ਨਾਂ ’ਤੇ ਲੋਕਾਂ ਨਾਲ ਧੋਖਾਦੇਹੀ ਕਰਦਾ ਸੀ। ਮੁਲਜ਼ਮ ਨੇ ਸੋਸ਼ਲ ਮੀਡੀਆ ’ਤੇ ਪੇਜ ਬਣਾਏ ਹਨ। ਸੋਸ਼ਲ ਮੀਡੀਆ ’ਤੇ ਮੋਗਾ ਸਮੇਤ ਹੋਰਨਾਂ ਸ਼ਹਿਰਾਂ ’ਚ ਦਫਤਰ ਹੋਣ ਅਤੇ ਮਿਲਣ ਦਾ ਦਾਅਵਾ ਕਰਦਾ ਸੀ। ਫਰਮ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਓ. ਈ. ਸੀ. ਸੀ. ਦਾ ਲਾਇਸੈਂਸ ਰੱਦ ਹੋ ਗਿਆ ਹੈ। ਇਹ ਕਾਰਵਾਈ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਦੇ ਦੋਸ਼ ’ਚ ਕੀਤੀ ਗਈ।
ਲੁਧਿਆਣਾ ਦੇ ਤਤਕਾਲੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਮੁਲਜ਼ਮ ਦੀ ਫਰਮ ਨੂੰ 8 ਮਈ 2018 ਨੂੰ ਜਾਰੀ ਲਾਇਸੈਂਸ ਰੱਦ ਕਰ ਦਿੱਤਾ ਸੀ। ਮੋਗਾ ਦੇ ਐੱਸ. ਐੱਸ. ਪੀ. ਵੱਲੋਂ ਮੁਲਜ਼ਮ ਖਿਲਾਫ ਧਾਰਾ 420, 120-ਬੀ ਆਈ. ਪੀ. ਸੀ. ਦਾ ਕੇਸ ਦਰਜ ਕੀਤਾ ਸੀ। ਡੀ. ਐੱਸ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਐੱਸ. ਆਈ. ਗੁਰਮੀਤ ਸਿੰਘ ਨੇ 17 ਸਤੰਬਰ ਨੂੰ 2 ਸਮੱਗਲਰਾਂ ਨੂੰ ਕਾਬੂ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਮੈਦਾਨ 'ਚ ਗਈ ਅਥਲੀਟ ਦੀ ਜਾਨ, Live Video ਆਈ ਸਾਹਮਣੇ
ਗੁਰਮੀਤ ਸਿੰਘ ਨਾਲ ਉਸ ਦੇ ਦੋਸਤ ਨਰਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਵੀ ਮੌਜੂਦ ਸਨ। ਨਸ਼ਾ ਸਮੱਗਲਰਾਂ ਚਰਨਜੀਤ ਸਿੰਘ ਅਤੇ ਰਣਵੀਰ ਸਿੰਘ ਤੋਂ 690 ਗ੍ਰਾਮ ਹੈਰੋਇਨ ਬਰਾਮਦ ਕੀਤੀ। ਰਾਤ ਨੂੰ ਤਿੰਨੋਂ ਵਿਅਕਤੀਆਂ ਨੇ ਸਮੱਗਲਰਾਂ ਨੂੰ ਨਾਜਾਇਜ਼ ਢੰਗ ਨਾਲ ਥਾਣੇ ’ਚ ਰੱਖਿਆ। ਅਗਲੇ ਦਿਨ ਮੁਲਜ਼ਮਾਂ ’ਤੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਜਾਂਚ ਕਰਨ ਦੀ ਗੱਲ ਕਹਿ ਕੇ ਗ੍ਰਿਫਤਾਰੀ ਟਾਲ ਦਿੱਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8