ਬੀਰ ਦਵਿੰਦਰ ਨੇ ਕੈ. ਅਮਰਿੰਦਰ ਦੇ ਬੈਡਮਿੰਟਨ ਖੇਡਣ ਦੀ ਫੋਟੋ ''ਤੇ ਉਠਾਏ ਸਵਾਲ

11/21/2017 1:54:05 AM

ਚੰਡੀਗੜ, (ਭੁੱਲਰ)- ਲੋਕਤੰਤਰ ਰਾਹੀਂ ਚੁਣੀ ਹੋਈ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੈਡਮਿੰਟਨ ਖੇਡਣ ਦਾ ਇਕ ਖ਼ਾਸ ਅੰਦਾਜ਼ ਮੀਡੀਏ ਵਿਚ ਦਿਖਾਇਆ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੇ ਮੁੱਖ ਮੰਤਰੀ ਇੰਨੇ ਹੀ ਸਿਹਤਮੰਦ ਹਨ ਤਾਂ ਸਾਰਾ ਮੀਡੀਆ ਹੀ ਸੈਕਟਰ-7 ਦੇ ਬੈਡਮਿੰਟਨ ਕੋਰਟ ਵਿਚ ਸੱਦ ਲੈਣਾ ਚਾਹੀਦਾ ਸੀ ਤਾਂ ਜੋ ਉਹ ਵੀ ਮੁੱਖ ਮੰਤਰੀ ਨੂੰ ਬੈਡਮਿੰਟਨ ਖੇਡਦੇ ਆਪਣੇ ਅੱਖੀਂ ਵੇਖ ਲੈਂਦੇ ਤੇ ਨਾਲ ਹੀ ਮੁੱਖ ਮੰਤਰੀ ਦੇ ਖੇਡਦਿਆਂ ਦੀ ਵੀਡੀਓ ਰਿਕਾਰਡ ਕਰਕੇ ਚਲਾ ਦਿੰਦੇ ਤਾਂ ਜੋ ਸਾਰਿਆਂ ਨੂੰ ਇਹ ਪਤਾ ਲੱਗ ਜਾਂਦਾ ਕਿ ਮੁੱਖ ਮੰਤਰੀ ਕਿੰਨੇ ਰਿਸ਼ਟ-ਪੁਸ਼ਟਤਾ ਨਾਲ ਬੈਡਮਿੰਟਨ ਖੇਡ•ਰਹੇ ਹਨ ਅਤੇ ਆਮ ਲੋਕਾਂ ਨੂੰ ਇਹ ਵੀ ਪਤਾ ਲੱਗਦਾ ਕਿ ਮੁੱਖ ਮੰਤਰੀ ਆਖਿਰ ਕਿਸ ਨਾਲ ਬੈਡਮਿੰਟਨ ਖੇਡ•ਰਹੇ ਹਨ? ਇਸ ਨਾਟਕੀ ਖੇਡ ਦੀ ਪੋਲ ਇਸ ਪੱਖੋਂ ਵੀ ਜੱਗ ਜ਼ਾਹਰ ਹੋ ਰਹੀ ਹੈ ਕਿ ਬੈਡਮਿੰਟਨ ਕੋਰਟ ਦੇ ਚੁਫ਼ੇਰੇ ਕਿਧਰੇ ਵੀ ਕੋਈ ਸੁਰੱਖਿਆ ਇੰਤਜ਼ਾਮ ਨਜ਼ਰ ਨਹੀਂ ਆ ਰਹੇ ਅਤੇ ਨਾ ਹੀ ਕੋਈ ਹੋਰ ਖਿਡਾਰੀ ਨਜ਼ਰ ਆ ਰਿਹਾ।
ਇਸ ਸਾਰੀ ਨਾਟਕੀ ਬੈਡਮਿੰਟਨ ਦੀ ਖੇਡ ਨੇ ਤਾਂ ਚੰਡੀਗੜ੍ਹ•ਸ਼ਹਿਰ ਦੇ ਸਮੁੱਚੇ ਮੀਡੀਏ ਦੀ ਚੌਕਸੀ 'ਤੇ ਵੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਉਨਾਂ ਕਿਹਾ ਕਿ ਹੁਣ ਸਵਾਲ ਇਹ ਵੀ ਉਠਦਾ ਹੈ ਕਿ ਜੇ ਮੁੱਖ ਮੰਤਰੀ ਪਿਛਲੇ ਸੱਤ ਦਿਨਾਂ ਤੋਂ ਬੈਡਮਿੰਟਨ ਖੇਡ•ਰਹੇ ਹਨ ਅਤੇ ਇੰਨੇ ਹੀ ਰਿਸ਼ਟ-ਪੁਸ਼ਟ ਹਨ ਤਾਂ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੇ ਸਵਾਗਤ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਕਿਉਂ ਨਹੀਂ ਗਏ? 


Related News