ਫਾਇਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ ਵੱਡੀ ਲੁੱਟ, ਅੱਖਾਂ 'ਚ ਮਿਰਚਾਂ ਪਾ ਦਿੱਤਾ ਘਟਨਾ ਨੂੰ ਅੰਜਾਮ
Wednesday, Jun 26, 2024 - 10:08 PM (IST)

ਫਿਰੋਜ਼ਪੁਰ - ਫਿਰੋਜ਼ਪੁਰ ਦੇ ਹਲਕਾ ਜ਼ੀਰਾ ਅੰਦਰ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਜ਼ੀਰਾ ਤੋਂ ਸਾਹਮਣੇ ਆਇਆ ਹੈ, ਜਿਥੇ ਪਿੰਡ ਬਹਿਕ ਫੱਤੂ ਨਜ਼ਦੀਕ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਇਕ ਵਿਅਕਤੀ ਕੋਲੋਂ 1 ਲੱਖ 20 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ ਹੈ। ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਪੀੜਤ ਲਵਪ੍ਰੀਤ ਸਿੰਘ ਅਤੇ ਗੁਰਦੀਪ ਦੇ ਸਾਥੀ ਨੇ ਦੱਸਿਆ ਕਿ ਉਹ ਭਾਰਤ ਫਾਇਨਾਂਸ ਕੰਪਨੀ ਵਿਚ ਕੰਮ ਕਰਦੇ ਹਨ ਅਤੇ ਜਦੋਂ ਇਹ ਦੋਨੋਂ ਅੱਜ ਗ੍ਰਾਹਕਾਂ ਪਾਸੋਂ ਕਿਸ਼ਤਾਂ ਦੇ ਪੈਸੇ ਇਕੱਠੇ ਕਰਕੇ ਪਿੰਡ ਬਹਿਕ ਫੱਤੂ ਤੋਂ ਪਿੰਡ ਝਾਮਕੇ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਤਿੰਨ ਮੋਟਰਸਾਈਕਲ 'ਤੇ ਸਵਾਰ ਲੁਟੇਰਿਆਂ ਵਲੋਂ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਉਸ ਦਾ ਬੈਗ ਖੋਹ ਲਿਆ ਗਿਆ ਅਤੇ ਭੱਜ ਗਏ। ਬੈਗ ਵਿਚ ਕੰਪਨੀ ਦੇ 1 ਲੱਖ 20 ਹਜ਼ਾਰ ਰੁਪਏ ਨਕਦ, ਇ ਟੈਬ ਅਤੇ ਉਸ ਦਾ ਮੋਬਾਇਲ ਸੀ।
ਇਹ ਵੀ ਪੜ੍ਹੋ- ਅਮਰੀਕੀ ਮਾਲਕ ਨੇ ਪੰਜਾਬੀ ਮੁੰਡੇ ਦੇ ਘਰ ਚਲਵਾ ਦਿੱਤੀਆਂ ਗੋਲੀਆਂ, ਚੱਕਰਾਂ 'ਚ ਪਾ ਦਿੱਤੀ ਪੰਜਾਬ ਪੁਲਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e