ਬੈੱਡ ’ਚੋਂ ਮਿਲੀ ਫ਼ੌਜੀ ਦੀ ਲਾਸ਼ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਜੀਵਨ ਸਾਥੀ ਦੀ ਭਾਲ ''ਚ ਔਰਤ ਨੇ ਇੰਝ ਫਸਾਇਆ ਸੀ ਜਾਲ ''ਚ

Saturday, May 11, 2024 - 06:41 PM (IST)

ਬੈੱਡ ’ਚੋਂ ਮਿਲੀ ਫ਼ੌਜੀ ਦੀ ਲਾਸ਼ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਜੀਵਨ ਸਾਥੀ ਦੀ ਭਾਲ ''ਚ ਔਰਤ ਨੇ ਇੰਝ ਫਸਾਇਆ ਸੀ ਜਾਲ ''ਚ

ਜਲੰਧਰ (ਜ. ਬ.)- ਸਾਬਕਾ ਆਰਮੀ ਆਫਿਸਰ ਦੀ ਮੌਤ ਦੇ ਮਾਮਲੇ ’ਚ ਗ੍ਰਿਫ਼ਤਾਰ ਹਿਮਾਚਲੀ ਦੇਵੀ ਨੇ ਜੀਵਨ ਸਾਥੀ ਦਾ ਇਸ਼ਤਿਹਾਰ ਲੁਆ ਕੇ ਸਾਬਕਾ ਅਧਿਕਾਰੀ ਯੋਗਰਾਜ ਖੱਤਰੀ ਨੂੰ ਆਪਣੇ ਜਾਲ ’ਚ ਫ਼ਸਾਇਆ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਖੱਤਰੀ ਦੀ ਉਮਰ 70 ਸਾਲ ਦੇ ਲਗਭਗ ਸੀ। ਸ਼ੁੱਕਰਵਾਰ ਨੂੰ ਸਾਬਕਾ ਆਰਮੀ ਆਫਿਸਰ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ। ਸ਼ੁੱਕਰਵਾਰ ਨੂੰ ਪੁਲਸ ਅਧਿਕਾਰੀਆਂ ਨੇ ਵੱਖ-ਵੱਖ ਸਮੇਂ ਹਿਮਾਚਲੀ ਦੇਵੀ ਤੋਂ ਪੁੱਛਗਿੱਛ ਕੀਤੀ। ਏ. ਸੀ. ਪੀ. ਨਾਰਥ ਅਤੇ ਥਾਣਾ ਨੰ. 8 ਦੇ ਇੰਚਾਰਜ ਚੌਂਕੀ ਇੰਚਾਰਜ ਨੂੰ ਉਹ ਵੱਖ-ਵੱਖ ਸਟੇਟਮੈਂਟ ਦਿੰਦੀ ਰਹੀ, ਜਿਸ ਕਾਰਨ ਪੁਲਸ ਹੁਣ ਉਸ ਦੀ ਕੋਈ ਵੀ ਗੱਲ ਸੱਚ ਨਹੀਂ ਮੰਨ ਰਹੀ। ਹਿਮਾਚਲੀ ਤੋਂ ਜਦੋਂ ਸਾਬਕਾ ਆਰਮੀ ਆਫਿਸਰ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਇਕੱਲੀ ਸੀ, ਜਿਸ ਕਾਰਨ ਉਸ ਨੇ ਜੀਵਨ ਸਾਥੀ ਦੀ ਭਾਲ ਸਬੰਧੀ ਇਸ਼ਤਿਹਾਰ ਲੁਆਇਆ ਸੀ ਅਤੇ ਫਿਰ ਯੋਗਰਾਜ ਖੱਤਰੀ ਨੇ ਉਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਵਿਚਕਾਰ ਨਜ਼ਦੀਕੀਆਂ ਵਧ ਗਈਆਂ।

ਇਹ ਵੀ ਪੜ੍ਹੋ- ਪੰਜਾਬ 'ਚ ਗਰਮੀ ਕਢਾ ਰਹੀ ਵੱਟ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਅਗਲੇ ਦਿਨਾਂ ਦੇ ਮੌਸਮ ਦਾ ਹਾਲ

ਖੱਤਰੀ ਮੂਲ ਰੂਪ ਤੋਂ ਬਰਨਾਲਾ ਦੇ ਹੀ ਰਹਿਣ ਵਾਲੇ ਹਨ ਪਰ ਕੁਝ ਸਮਾਂ ਉਹ ਕਪੂਰਥਲਾ ’ਚ ਵੀ ਰਹੇ, ਜਿਸ ਕਾਰਨ ਅਕਸਰ ਉਹ ਉਸ ਕੋਲ ਆ ਜਾਂਦੇ ਸਨ। ਹੁਣ ਸ਼ੱਕ ਹੈ ਕਿ ਯੋਗਰਾਜ ਖੱਤਰੀ ਦੀ ਮੌਤ ਜਾਂ ਤਾਂ ਕੁਦਰਤੀ ਢੰਗ ਨਾਲ ਹੋਈ ਜਾਂ ਸਰੀਰਕ ਸੰਬੰਧ ਬਣਾਉਣ ਲਈ ਖਾਧੀ ਜਾਣ ਵਾਲੀ ਦਵਾਈ ਕਾਰਨ ਉਨ੍ਹਾਂ ਨੂੰ ਅਟੈਕ ਆ ਗਿਆ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਉਸ ਨੇ ਉਸ ਨੂੰ ਬੈੱਡ ਦੇ ਬਾਕਸ ’ਚ ਪਾ ਕੇ ਲੂਣ ਪਾਉਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਥਾਣਾ ਨੰ. 8 ਦੇ ਇੰਚਾਰਜ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਹਿਮਾਚਲੀ ਅਜੇ ਪੁੱਛਗਿੱਛ ’ਚ ਵੱਖ-ਵੱਖ ਬਿਆਨ ਦੇ ਰਹੀ ਹੈ, ਜਿਸ ਕਾਰਨ ਕੁਝ ਵੀ ਕਹਿਣਾ ਅਜੇ ਮੁਸ਼ਕਿਲ ਹੈ। ਸਾਬਕਾ ਆਰਮੀ ਆਫਿਸਰ ਦੀ ਮੌਤ ਦੇ ਕਾਰਨ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ, ਹਾਲਾਂਕਿ ਏ. ਸੀ. ਪੀ. ਨਾਰਥ ਨੇ ਵੀ ਹਿਮਾਚਲੀ ਕੋਲੋਂ ਥਾਣਾ ਨੰ. 8 ’ਚ ਲੰਮੀ ਪੁੱਛਗਿੱਛ ਕੀਤੀ ਪਰ ਉਹ ਲਗਾਤਾਰ ਆਪਣੇ ਬਿਆਨ ਬਦਲ ਰਹੀ ਹੈ।

ਬੀਤੇ ਸਾਲ 10 ਅਕਤੂਬਰ ਨੂੰ ਗਦਾਈਪੁਰ ’ਚੋਂ ਮਿਲੇ ਮਨੁੱਖੀ ਪਿੰਜਰ ਦਾ ਵੀ ਹਿਮਾਚਲੀ ਨਾਲ ਜੁੜ ਸਕਦੈ ਲਿੰਕ
ਜਿਸ ਤਰ੍ਹਾਂ ਨਾਲ ਹਿਮਾਚਲੀ ਕ੍ਰਿਮੀਨਲ ਮਾਈਂਡ ਦੀ ਨਿਕਲੀ ਅਤੇ ਰਿਕਾਰਡ ਵੀ ਖ਼ਰਾਬ ਹੈ, ਉਸ ਤਰੀਕੇ ਨਾਲ ਉਸ ਨਾਲ ਹੋਰ ਕੇਸ ਵੀ ਜੁੜ ਸਕਦੇ ਹਨ। ਦਰਅਸਲ ਅਜਿਹਾ ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਹਿਮਾਚਲੀ ਨੇ ਇਕ ਬਜ਼ੁਰਗ ਵਿਅਕਤੀ ਨੂੰ ਵੀ ਬੰਦੀ ਬਣਾ ਕੇ ਆਪਣੇ ਘਰ ’ਚ ਰੱਖਿਆ ਹੋਇਆ ਸੀ। ਲੰਮੇ ਸਮੇਂ ਤਕ ਹਿਮਾਚਲੀ ਦੇਵੀ ਉਸ ਨਾਲ ਗੈਰ-ਮਨੁੱਖੀ ਸਲੂਕ ਕਰਦੀ ਰਹੀ। ਇਥੋਂ ਤਕ ਕਿ ਉਸ ਦੇ ਗੁਪਤ ਅੰਗ ’ਤੇ ਪ੍ਰੈੱਸ ਤਕ ਲਾਉਂਦੀ ਸੀ ਅਤੇ ਉਸ ਨਾਲ ਵੀ ਉਸ ਦੇ ਸਰੀਰਕ ਸੰਬੰਧ ਸਨ।

PunjabKesari

ਇਹ ਵੀ ਪੜ੍ਹੋ- ਅਸ਼ਲੀਲ ਫ਼ਿਲਮਾਂ ਵੇਖਣੀਆਂ ਨੌਜਵਾਨ ਨੂੰ ਪਈਆਂ ਮਹਿੰਗੀਆਂ, ਆਨਲਾਈਨ ਮਿਲੇ ਨੰਬਰ ਨੇ ਫਸਾਇਆ ਕਸੂਤਾ, ਫਿਰ ਹੋਟਲ ’ਚ ਹੋਇਆ...

ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਬਜ਼ੁਰਗ ਨੇ ਚੌਂਕੀ ਫੋਕਲ ਪੁਆਇੰਟ ਆ ਕੇ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਪਰ ਜਵਾਬ ’ਚ ਹਿਮਾਚਲੀ ਦੇਵੀ ਵੱਲੋਂ ਝੂਠੀ ਸ਼ਿਕਾਇਤ ਦੇ ਕੇ ਉਸ ਨੂੰ ਫਸਾਉਣ ਦੇ ਡਰੋਂ ਬਜ਼ੁਰਗ ਨੇ ਸ਼ਿਕਾਇਤ ਨਹੀਂ ਲਿਖਵਾਈ ਪਰ ਪੁਲਸ ਦੇ ਧਿਆਨ ’ਚ ਇਹ ਮਾਮਲਾ ਹੈ। ਅਜਿਹੇ ’ਚ ਗਦਾਈਪੁਰ ਇਲਾਕੇ ’ਚ ਚਰਚਾ ਹੈ ਕਿ 10 ਅਕਤੂਬਰ ਨੂੰ ਗਦਾਈਪੁਰ ਦੇ ਖਾਲੀ ਪਲਾਟ ’ਚੋਂ ਜੋ ਮਨੁੱਖੀ ਪਿੰਜਰ ਮਿਲਿਆ ਸੀ, ਉਸ ਦਾ ਲਿੰਕ ਵੀ ਕਿਤੇ ਹਿਮਾਚਲੀ ਨਾਲ ਨਾ ਜੁੜਦਾ ਹੋਵੇ। ਦਰਅਸਲ ਸਾਬਕਾ ਆਰਮੀ ਆਫਿਸਰ ਦੀ ਲਾਸ਼ ’ਤੇ ਲੂਣ ਪਾ ਕੇ ਉਸ ਨੂੰ ਖ਼ੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਲੋਕਾਂ ਦੀ ਮੰਨੀਏ ਤਾਂ ਉਸ ਵਿਅਕਤੀ ਦੀ ਲਾਸ਼ ਨੂੰ ਵੀ ਮਨੁੱਖੀ ਪਿੰਜਰ ਬਣਾਉਣ ’ਚ ਕਿਤੇ ਹਿਮਾਚਲੀ ਦਾ ਹੱਥ ਨਾ ਹੋਵੇ, ਕਿਉਂਕਿ ਜਿਸ ਜਗ੍ਹਾ ਤੋਂ ਮਨੁੱਖੀ ਪਿੰਜਰ ਮਿਲਿਆ ਸੀ, ਉਸ ਤੋਂ ਹਿਮਾਚਲੀ ਦਾ ਘਰ 50 ਗਜ਼ ਦੀ ਦੂਰੀ ’ਤੇ ਹੈ।

ਇਹ ਵੀ ਪੜ੍ਹੋ- ਰੇਲਵੇ ਨੇ ਜਾਰੀ ਕੀਤੀ ਨਵੀਂ ਸੂਚੀ: 13 ਤਕ ਰੱਦ ਰਹਿਣਗੀਆਂ ਕਟੜਾ, ਹਰਿਦੁਆਰ ਅਤੇ ਦਿੱਲੀ ਦੀਆਂ ਇਹ ਟਰੇਨਾਂ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News