ਵੱਡਾ ਸੁਆਲ : ਜਬਰ-ਜ਼ਨਾਹੀਆਂ ਕੋਲੋਂ ਆਪਣੇ-ਆਪ ਨੂੰ ਕਦੋਂ ਸੁਰੱਖਿਅਤ ਸਮਝਣਗੀਆਂ ਲੜਕੀਆਂ?
Tuesday, Mar 27, 2018 - 03:30 AM (IST)

ਪਟਿਆਲਾ, (ਪ੍ਰਤਿਭਾ) - ਭਾਰਤ ਇਕ ਖੁਸ਼ਹਾਲ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਇੱਥੇ ਛੋਟੀ ਉਮਰ ਦੀਆਂ ਲੜਕੀਆਂ ਹੋਣ ਜਾਂ ਵੱਡੀ ਦੀਆਂ, ਕੋਈ ਵੀ ਸੁਰੱਖਿਅਤ ਨਹੀਂ ਹੈ। ਲੜਕੀਆਂ ਨਾਲ ਜਬਰ-ਜ਼ਨਾਹ ਉਨ੍ਹਾਂ ਦੇ ਸਾਰੇ ਜੀਵਨ ਨੂੰ ਤਬਾਹ ਕਰ ਦਿੰਦਾ ਹੈ। ਅਜਿਹੇ ਦਰਿੰਦਿਆਂ ਖਿਲਾਫ ਸਖਤ ਕਾਰਵਾਈ ਹੋਣੀ ਜ਼ਰੂਰੀ ਹੈ। ਇਹ ਕਹਿਣਾ ਹੈ ਵਿਦਿਆਰਥਣਾਂ ਦਾ ਜੋ ਕਿ ਆਪਣੇ ਕਰੀਅਰ ਤੇ ਭਵਿੱਖ ਲਈ ਪੜ੍ਹਾਈ ਕਰ ਰਹੀਆਂ ਹਨ। ਉਹ ਵੀ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਡਰਦੀਆਂ ਹਨ। ਜਬਰ-ਜ਼ਨਾਹੀਆਂ ਤੋਂ ਉਹ ਆਪਣੇ-ਆਪ ਨੂੰ ਕਦੋਂ ਸੁਰੱਖਿਅਤ ਸਮਝਣ? ਅੱਜ ਇਹ ਇਕ ਵੱਡਾ ਸੁਆਲ ਬਣ ਚੁੱਕਾ ਹੈ। ਇਸੇ ਵਿਸ਼ੇ 'ਤੇ ਅਲੱਗ-ਅਲੱਗ ਵਿਦਿਆਰਥਣਾਂ ਨੇ ਆਪਣੇ ਵਿਚਾਰ 'ਜਗ ਬਾਣੀ' ਨਾਲ ਸਾਂਝੇ ਕੀਤੇ।