ਚੰਡੀਗੜ੍ਹ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਲੰਬੇ ਸਮੇਂ ਮਗਰੋਂ ਹੁਣ...
Monday, Mar 17, 2025 - 01:40 PM (IST)

ਚੰਡੀਗੜ੍ਹ : ਸ਼ਹਿਰ ਦਾ ਮੌਸਮ 2 ਦਿਨ ਖ਼ਰਾਬ ਰਹਿਣ ਤੋਂ ਬਾਅਦ ਖਿੜੀ ਧੁੱਪ ਨਾਲ ਤਾਪਮਾਨ ਅਚਾਨਕ ਵੱਧ ਗਿਆ ਹੈ ਅਤੇ ਚੰਡੀਗੜ੍ਹ ਇਕ ਵਾਰ ਫਿਰ ਪੰਜਾਬ ਅਤੇ ਹਰਿਆਣਾ 'ਚੋਂ ਦੂਜਾ ਸਭ ਤੋਂ ਗਰਮ ਸ਼ਹਿਰ ਰਿਹਾ। ਚੰਡੀਗੜ੍ਹ ਏਅਰਪੋਰਟ 'ਤੇ ਤਾਪਮਾਨ 26.9 ਡਿਗਰੀ ਦਰਜ ਹੋਇਆ, ਜਦੋਂ ਕਿ ਘੱਟੋ-ਘੱਟ ਤਾਪਮਾਨ 14.4 ਡਿਗਰੀ ਦਰਜ ਹੋਇਆ। ਚੰਡੀਗੜ੍ਹ 'ਚ ਜ਼ਿਆਦਾ ਤਾਪਮਾਨ ਇਸ ਸੀਜ਼ਨ 'ਚ ਸਿਰਫ ਚਰਖੀ ਦਾਦਰੀ 'ਚ ਹੀ 29.9 ਰਿਹਾ।
ਇਹ ਵੀ ਪੜ੍ਹੋ : NSA ਹਟਾ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਲਿਆਂਦਾ ਜਾਵੇਗਾ ਪੰਜਾਬ! LIST ਆਈ ਸਾਹਮਣੇ
ਇਸ ਤਰ੍ਹਾਂ ਚੰਡੀਗੜ੍ਹ 'ਚ ਪੰਜਾਬ ਅਤੇ ਹਰਿਆਣਾ ਦੇ ਸ਼ਹਿਰਾਂ 'ਚ ਦੂਜਾ ਗਰਮ ਦਿਨ ਰਿਹਾ। ਹਾਲਾਂਕਿ ਚੰਡੀਗੜ੍ਹ ਸ਼ਹਿਰ ਦੇ ਸੈਕਟਰ-39 'ਚ ਵੱਧ ਤੋਂ ਵੱਧ ਤਾਪਮਾਨ 28.5 ਅਤੇ ਘੱਟ ਤੋਂ ਘੱਟ ਤਾਪਮਾਨ 13.3 ਰਿਹਾ। ਤਾਪਮਾਨ ਵਧਣ ਦੇ ਬਾਵਜੂਦ ਰਾਹਤ ਦੀ ਗੱਲ ਇਹ ਹੈ ਕਿ ਐਤਵਾਰ ਨੂੰ ਖੁੱਲ੍ਹੇ ਮੌਸਮ ਵਿਚਕਾਰ ਸ਼ਹਿਰ ਦੀ ਆਬੋ-ਹਵਾ ਲੰਬੇ ਸਮੇਂ ਤੋਂ ਬਾਅਦ ਇੰਨਾ ਸਾਫ਼-ਸੁਥਰੀ ਰਹੀ।
ਇਹ ਵੀ ਪੜ੍ਹੋ : ਪੰਜਾਬ ਤੋਂ ਵੱਡੀ ਖ਼ਬਰ : ਗੰਜੇਪਨ ਦਾ ਇਲਾਜ ਕਰਾਉਣ ਆਏ ਲੋਕਾਂ ਦੇ ਸਿਰ 'ਤੇ ਲਾਈ ਦਵਾਈ, ਜਿਵੇਂ ਹੀ...
ਪਿਛਲੇ ਸਾਲ ਅਗਸਤ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਕਿ ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ 60 ਮਾਈਕ੍ਰੋਗ੍ਰਾਮ ਦੇ ਬੇਹੱਦ ਸੰਤੋਖਜਨਕ ਪੱਧਰ 'ਤੇ ਆ ਗਿਆ। ਸ਼ਹਿਰ ਦੇ ਹਰ ਹਿਸੇ 'ਚ ਪ੍ਰਦੂਸ਼ਣ ਦਾ ਪੱਧਰ ਬਹੁਤ ਘੱਟ ਰਿਹਾ। ਲੰਬੇ ਅਰਸੇ ਤੋਂ ਬਾਅਦ ਚੰਡੀਗੜ੍ਹ ਤੋਂ ਕਸੌਲੀ ਦੀਆਂ ਪਹਾੜੀਆਂ ਬਿਲਕੁਲ ਸਾਫ ਦਿਖ ਰਹੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8