ਵੱਡੀ ਖ਼ਬਰ: ਪੰਜਾਬ ''ਚ ਹਾਈ ਅਲਰਟ! ਅੱਤਵਾਦੀ ਸਾਜ਼ਿਸ਼ ਸਬੰਧੀ ਮਿਲੇ ਖ਼ੁਫ਼ੀਆ ਇਨਪੁੱਟ

Tuesday, Jul 28, 2026 - 07:32 PM (IST)

ਵੱਡੀ ਖ਼ਬਰ: ਪੰਜਾਬ ''ਚ ਹਾਈ ਅਲਰਟ! ਅੱਤਵਾਦੀ ਸਾਜ਼ਿਸ਼ ਸਬੰਧੀ ਮਿਲੇ ਖ਼ੁਫ਼ੀਆ ਇਨਪੁੱਟ

ਚੰਡੀਗੜ੍ਹ: 15 ਅਗਸਤ ਨੂੰ ਦੇਸ਼ ਦੇ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਖ਼ੁਫ਼ੀਆ ਇਨਪੁਟ ਮਿਲੇ ਹਨ ਕਿ ਕੁਝ ਅੱਤਵਾਦੀ ਸੰਗਠਨ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਫ਼ਿਰਾਕ ਵਿਚ ਹਨ। ਬੀਤੇ ਦਿਨੀਂ ਸੰਗਰੂਰ ਭਾਜਪਾ ਦਫ਼ਤਰ 'ਤੇ ਹੋਏ ਹਮਲੇ ਨੂੰ ਵੀ ਇਸ ਨਾਲ ਜੋੜ ਕੇ ਜਾਂਚ ਕੀਤੀ ਜਾ ਰਹੀ ਹੈ। 

ਜਾਣਕਾਰੀ ਮੁਤਾਬਕ, ਪੁਲਸ ਤੇ ਸੁਰੱਖਿਆ ਏਜੰਸੀਆਂ ਨੂੰ ਖ਼ੁਫ਼ੀਆ ਇਨਪੁਟਸ ਮਿਲੇ ਹਨ ਕੇ ਅਜ਼ਾਦੀ ਦਿਹਾੜੇ ਤੋਂ ਪਹਿਲਾਂ ISI ਦੇ ਇਸ਼ਾਰੇ 'ਤੇ ਕੁਝ ਅੱਤਵਾਦੀ ਸੰਗਠਨ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਫ਼ਿਰਾਕ ਵਿਚ ਹਨ। ਇਸ ਤਹਿਤ ਪੁਲਸ ਸਟੇਸ਼ਨਾਂ, ਸੁਰੱਖਿਆ ਬਲਾਂ ਤੇ ਭੀੜ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਮਗਰੋਂ ਪੁਲਸ ਹਾਈ ਅਲਰਟ 'ਤੇ ਹੈ। 

ਦੱਸ ਦਈਏ ਕਿ ਬੀਤੇ ਦਿਨੀਂ ਸੰਗਰੂਰ ਵਿਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ 'ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਸੋਸ਼ਲ ਮੀਡੀਆ ਰਾਹੀਂ 'ਰਾਣਾ ਭਾਈ' ਨਾਂ ਦੇ ਵਿਅਕਤੀ ਦੇ ਕਹਿਣ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫ਼ਿਲਹਾਲ ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਕੁਝ ਦਿਨ ਪਹਿਲਾਂ ਪੁਲਸ ਵੱਲੋਂ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਕੁਝ ਲੋਕਾਂ ਨੂੰ IED ਤੇ ਹੋਰ ਧਮਾਕਾਖੇਜ਼ ਸਮੱਗਰੀ ਸਮੇਤ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। 


author

Anmol Tagra

Content Editor

Related News