ਬਠਿੰਡਾ ਤੋਂ ਵੱਡੀ ਖ਼ਬਰ, ਦੋ ਮੰਜ਼ਿਲਾਂ ਰੈਸਟੋਰੈਂਟ ''ਚ ਧਮਾਕਾ, ਲੱਗੀ ਭਿਆਨਕ ਅੱਗ

Sunday, Nov 24, 2024 - 07:07 PM (IST)

ਬਠਿੰਡਾ ਤੋਂ ਵੱਡੀ ਖ਼ਬਰ, ਦੋ ਮੰਜ਼ਿਲਾਂ ਰੈਸਟੋਰੈਂਟ ''ਚ ਧਮਾਕਾ, ਲੱਗੀ ਭਿਆਨਕ ਅੱਗ

ਬਠਿੰਡਾ (ਵਿਜੇ)- ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਭੁੱਚੋ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਆਦੇਸ਼ ਹਸਪਤਾਲ ਦੇ ਸਾਹਮਣੇ ਸਥਿਤ ਇਕ ਦੋ ਮੰਜ਼ਿਲਾ ਰੈਸਟੋਰੈਂਟ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਰੈਸਟੋਰੈਂਟ ਦਾ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ, ਉਥੇ ਹੀ ਅੱਗ ਨੇ ਨਾਲ ਲੱਗਦੀਆਂ ਦੋ ਇਮਾਰਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ।

ਪੀੜਤ ਵਿਪਨ ਬਾਂਸਲ ਨੇ ਦੱਸਿਆ ਕਿ ਇਸ ਅੱਗ ਕਾਰਨ ਰੈਸਟੋਰੈਂਟ ਦਾ ਫਰਨੀਚਰ ਅਤੇ ਇਮਾਰਤ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ, ਜਿਸ ਕਾਰਨ ਇਕ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਰੈਸਟੋਰੈਂਟ ਵਿੱਚ ਸ਼ਾਰਟ ਸਰਕਿਟ ਹੋਣ ਕਾਰਨ ਅੱਗ ਲੱਗ ਗਈ ਅਤੇ ਰੈਸਟੋਰੈਂਟ ਵਿੱਚ ਸਿਲੰਡਰ ਫਟਣ ਕਾਰਨ ਧਮਾਕਾ ਹੋਣ ਮਗਰੋਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।

PunjabKesari

ਇਹ ਵੀ ਪੜ੍ਹੋ- ਪਹਿਲਾਂ ਵਿਖਾਏ ਮਾਂ-ਪੁੱਤ ਨੇ ਨੌਜਵਾਨ ਨੂੰ ਅਮਰੀਕਾ ਦੇ ਸੁਫ਼ਨੇ, ਫਿਰ ਕੀਤਾ ਉਹ ਜੋ ਸੋਚਿਆ ਨਾ ਸੀ

ਉਨ੍ਹਾਂ ਦੱਸਿਆ ਕਿ ਭੁੱਚੋ ਮੰਡੀ ਸਮੇਤ ਵੱਖ-ਵੱਖ ਇਲਾਕਿਆਂ ਤੋਂ ਆ ਰਹੀਆਂ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ, ਖੁਸ਼ਕਿਸਮਤੀ ਨਾਲ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਤੁਹਾਨੂੰ ਦੱਸ ਦੇਈਏ ਕਿ ਇਸ ਅੱਗ ਨੇ ਰੈਸਟੋਰੈਂਟ ਦੀ ਦੂਜੀ ਇਮਾਰਤ ਦੇ ਨਾਲ-ਨਾਲ ਇਕ ਹੋਰ ਬੰਦ ਇਮਾਰਤ ਅਤੇ ਇਕ ਸੈਲੂਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 
 

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ: ਸ਼ਰਾਬ ਨੇ ਮਰਵਾ 'ਤਾ ਮਾਪਿਆਂ ਦਾ ਸੋਹਣਾ-ਸੁਨੱਖਾ ਮੁੰਡਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News