ਗੁਰਦੁਆਰਾ ਤੱਲ੍ਹਣ ਸਾਹਿਬ ਆਉਣ ਵਾਲੇ NRI ਸ਼ਰਧਾਲੂਆਂ ਲਈ ਵੱਡੀ ਖ਼ਬਰ, ਮਿਲੇਗੀ ਖ਼ਾਸ ਸਹੂਲਤ
Friday, Nov 03, 2023 - 08:50 AM (IST)
ਜਲੰਧਰ (ਮਹੇਸ਼) : ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਸਾਹਿਬ 'ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਗੁਰਦੁਆਰਾ ਤੱਲ੍ਹਣ ਸਾਹਿਬ ਦੇ ਰਿਸੀਵਰ ਗੁਰਪ੍ਰੀਤ ਸਿੰਘ ਸਬ-ਰਜਿਸਟਰਾਰ ਜਲੰਧਰ-1 ਨੇ ਦਿੱਤੀ ਹੈ। ਉਨ੍ਹਾਂ ਨਾਲ ਮੈਨੇਜਰ ਭਾਈ ਬਲਜੀਤ ਸਿੰਘ ਤੇ ਮੈਨੇਜਰ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਰਿਸੀਵਰ ਨੇ ਦੱਸਿਆ ਕਿ ਸਮੇਂ-ਸਮੇਂ ’ਤੇ ਐੱਨ. ਆਰ. ਆਈ. ਸ਼ਰਧਾਲੂ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਗੁਰਦੁਆਰਾ ਤੱਲ੍ਹਣ ਸਾਹਿਬ 'ਚ ਆਉਂਦੇ ਰਹਿੰਦੇ ਹਨ।
ਉਨ੍ਹਾਂ ਦੇ ਠਹਿਰਨ ਲਈ ਇੱਥੇ ਕੋਈ ਉੱਚਿਤ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਹ ਮੁਸ਼ਕਿਲ ਉਨ੍ਹਾਂ ਨੂੰ ਨਹੀਂ ਆਵੇਗੀ ਕਿਉਂਕਿ ਗੁਰਦੁਆਰਾ ਸਾਹਿਬ 'ਚ 15 ਨਵੇਂ ਕਮਰੇ ਅਤੇ 3 ਵੱਡੇ ਹਾਲ ਬਣਾ ਦਿੱਤੇ ਗਏ ਹਨ, ਜਿੱਥੇ 70 ਬੈੱਡ ਅਤੇ 6 ਦੀਵਾਨ ਲਾਏ ਜਾਣਗੇ। ਇਸ ਤੋਂ ਇਲਾਵਾ ਜਲਦ ਐੱਨ. ਆਰ. ਆਈ. ਸ਼ਰਧਾਲੂਆਂ ਵਾਸਤੇ ਇਕ ਹੋਰ ਵੱਡੀ ਸਰਾਂ ਵੀ ਜਲਦ ਬਣਾਈ ਜਾਵੇਗੀ।
ਇਹ ਵੀ ਪੜ੍ਹੋ : Be Alert : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਬੱਚਿਆਂ ਤੇ ਬਜ਼ੁਰਗਾਂ ਨੂੰ ਵੱਡਾ ਖ਼ਤਰਾ!
ਬਣਾਏ ਜਾ ਚੁੱਕੇ ਕਮਰਿਆਂ ਲਈ ਕੇਵਲ ਸਿੰਘ ਮੁਜ਼ੱਫਰਪੁਰ ਵੱਲੋਂ ਸਤਨਾਮ ਸਿੰਘ ਤੇ ਨਿਰਮਲ ਸਿੰਘ ਪੁੱਤਰ ਕੁੰਦਨ ਸਿੰਘ ਨਿਵਾਸੀ ਕੈਨੇਡਾ ਵੱਲੋਂ 4 ਬੈੱਡਾਂ ਦੀ ਸੇਵਾ ਕੀਤੀ ਗਈ ਹੈ। ਇਹ ਸੇਵਾ ਕਰਨ ’ਤੇ ਰਿਸੀਵਰ ਗੁਰਪ੍ਰੀਤ ਸਿੰਘ ਸਬ-ਰਜਿਸਟਰਾਰ ਜਲੰਧਰ-1 ਨੇ ਇਸ ਪਰਿਵਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਗੁਰਦੁਆਰਾ ਤੱਲ੍ਹਣ ਸਾਹਿਬ 'ਚ ਵੱਧ ਤੋਂ ਵੱਧ ਵਧੀਆ ਪ੍ਰਬੰਧ ਕੀਤੇ ਜਾਣ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8