ਵੱਡੀ ਲਾਪ੍ਰਵਾਹੀ : ਸਰਕਾਰੀ ਸਕੂਲ ’ਚ ਰੱਖੇ 2 ਪਿਟਬੁੱਲ ਕੁੱਤਿਆਂ ਨੇ ਨੌਜਵਾਨ ’ਤੇ ਕੀਤਾ ਹਮਲਾ
Monday, Jul 31, 2023 - 06:41 PM (IST)
ਭੋਗਪੁਰ (ਜ.ਬ.) : ਬਲਾਕ ਭੋਗਪੁਰ ਦੇ ਪਿੰਡ ਪਚਰੰਗਾ ਸਥਿਤ ਸਰਕਾਰੀ ਸੀਨੀ. ਸੈਕੰਡਰੀ ਸਕੂਲ ’ਚ ਸਕੂਲ ਪ੍ਰਬੰਧਕਾਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ, ਜਿਸ ਕਾਰਨ ਇਕ ਨੌਜਵਾਨ ਦੀ ਜਾਨ ਮੁਸ਼ਕਿਲ ’ਚ ਫਸ ਗਈ। ਪੰਜਾਬ ਭਰ ’ਚ ਪਿਛਲੇ ਕੁਝ ਸਾਲਾਂ ’ਚ ਪਿਟਬੁੱਲ ਕੁੱਤਿਆਂ ਦੇ ਹਮਲਿਆਂ ਕਾਰਨ ਕਈ ਲੋਕ ਜ਼ਖਮੀ ਹੋ ਚੁੱਕੇ ਹਨ ਤੇ ਦੇਸ਼ ਕਈ ਲੋਕ ਇਨ੍ਹਾਂ ਪਿਟਬੁੱਲ ਕੁੱਤਿਆਂ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਅਜਿਹੀਆਂ ਖਬਰਾਂ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਪਿਟਬੁੱਲ ਕੁੱਤਿਆਂ ਦੇ ਆਤੰਕ ਕਾਰਨ ਪੰਜਾਬ ਸਰਕਾਰ ਤੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਪਿਟਬੁੱਲ ਕੁੱਤਿਆਂ ਦੀ ਬ੍ਰੀਡਿੰਗ ਤੇ ਪਿਟਬੁੱਲ ਕੁੱਤਿਆਂ ਨੂੰ ਘਰਾਂ ’ਚ ਨਾ ਰੱਖੇ ਸਬੰਧੀ ਹੁਕਮ ਜਾਰੀ ਕਰ ਚੁੱਕੇ ਹਨ ਪਰ ਬਲਾਕ ਭੋਗਪੁਰ ਦੇ ਪਿੰਡ ਪਚਰੰਗਾ ਸਥਿਤ ਸਰਕਾਰੀ ਸੀਨੀ. ਸਕੈਡਰੀ ਸਕੂਲ ’ਚ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਦੀ ਰਾਖੀ ਲਈ ਰੱਖੇ ਗਏ ਇਕ ਪ੍ਰਾਈਵੇਟ ਚੌਕੀਦਾਰ ਵੱਲੋਂ ਸਕੂਲ ਅੰਦਰ 2 ਪਿਟਬੁੱਲ ਕੁੱਤਿਆਂ ਨੂੰ ਰੱਖਿਆ ਹੋਇਆ ਸੀ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦ ਅੱਜ ਐਤਵਾਰ ਹੋਣ ਕਾਰਣ ਸਕੂਲ ਨੇੜੇ ਸਥਿਤ ਪੰਚਾਇਤੀ ਖੇਡ ਮੈਦਾਨ ’ਚ ਹਰ ਐਤਵਾਰ ਦੀ ਤਰ੍ਹਾਂ ਬਾਹਰਲੇ ਇਲਾਕਿਆਂ ਤੋਂ ਆਈਆਂ ਕ੍ਰਿਕਟ ਟੀਮਾਂ ਵਿਚਾਲੇ ਮੈਚ ਚੱਲ ਰਿਹਾ ਸੀ ਅਤੇ ਕ੍ਰਿਕਟ ਮੈਚ ਨੂੰ ਦੇਖਣ ਲਈ ਆਸ-ਪਾਸ ਦੇ ਪਿੰਡਾਂ ਤੋਂ ਕ੍ਰਿਕਟ ਪ੍ਰੇਮੀ ਪੁੱਜੇ ਹੋਏ ਸਨ।
ਇਹ ਵੀ ਪੜ੍ਹੋ : ਕੈਨੇਡਾ ’ਚ ਵਧੀਆਂ ਲੁੱਟ-ਖੋਹ, ਫਿਰੌਤੀ ਤੇ ਕਤਲ ਦੀਆਂ ਵਾਰਦਾਤਾਂ ਪੰਜਾਬੀਆਂ ਲਈ ਬਣੀਆਂ ਚਿੰਤਾ ਦਾ ਵਿਸ਼ਾ
ਮੈਚ ਦੌਰਾਨ ਅਚਾਨਕ ਗੇਂਦ ਸਕੂਲ ਅੰਦਰ ਜਾ ਡਿੱਗੀ, ਜਿਸ ਨੂੰ ਲੈਣ ਲਈ ਇਕ ਨੌਜਵਾਨ ਮਨਜੀਤ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਸ਼ਕਰਪੁਰ ਸਕੂਲ ਅੰਦਰ ਦਾਖਲ ਹੋਇਆ ਤਾਂ ਸਕੂਲ ਦੇ ਪ੍ਰਾਈਵੇਟ ਚੌਕੀਦਾਰ ਵੱਲੋਂ ਸਕੂਲ ਅੰਦਰ ਰੱਖੇ ਗਏ 2 ਪਿਟਬੁੱਲ ਕੁੱਤਿਆਂ ਨੇ ਅਚਾਨਕ ਮਨਜੀਤ ’ਤੇ ਹਮਲਾ ਕਰ ਦਿੱਤਾ, ਜਦੋਂ ਮਨਜੀਤ ਨੇ ਰੌਲਾ ਪਾਇਆ ਤਾਂ ਮੈਚ ਦੇਖ ਅਤੇ ਖੇਡ ਰਹੇ ਨੌਜਵਾਨ ਸਕੂਲ ਅੰਦਰ ਆਏ ਤੇ ਉਨ੍ਹਾਂ ਨੇ ਮਨਜੀਤ ਨੂੰ ਪਿਟਬੁੱਲ ਕੁੱਤਿਆਂ ਤੋਂ ਛੁਡਵਾਇਆ। ਪਿਟਬੁੱਲ ਕੁੱਤਿਆਂ ਦੇ ਹਮਲੇ ਕਾਰਨ ਮਨਜੀਤ ਦੀ ਬਾਂਹ ਬੁਰੀ ਤਰ੍ਹਾਂ ਕੱਟੀ ਗਈ। ਮਨਜੀਤ ਵੱਲੋਂ ਖੁਦ ਆਪਣਾ ਇਲਾਜ ਕਰਵਾਇਆ ਹੈ। ਹੈਰਾਨੀ ਦੀ ਗੱਲ ਹੈ ਕਿ ਸਕੂਲ ਪ੍ਰਬੰਧਕਾਂ ਦੇ ਸਾਹਮਣੇ ਸਕੂਲ ’ਚ ਪਿਟਬੁੱਲ ਕੁੱਤਿਆਂ ਨੂੰ ਪਾਲਤੂ ਜਾਨਵਰ ਦੇ ਤੌਰ ’ਤੇ ਰੱਖਿਆ ਜਾ ਰਿਹਾ ਸੀ ਪਰ ਸਕੂਲ ਪ੍ਰਬੰਧਕਾਂ ਵੱਲੋਂ ਇਸ ਖ਼ਤਰਨਾਕ ਕਦਮ ਖ਼ਿਲਾਫ਼ ਕੋਈ ਕਾਰਵਾਈ ਨਾ ਕਰ ਕੇ ਵਿਦਿਆਰਥੀਆਂ ਦੀ ਜਾਨ ਵੀ ਖ਼ਤਰੇ ’ਚ ਪਾਈ ਰੱਖੀ ਸਕੂਲ ਪ੍ਰਬੰਧਕਾਂ ਵੱਲੋਂ ਕਿਵੇਂ ਇਹ ਵੱਡੀ ਅਣਗਹਿਲੀ ਪਿਛਲੇ ਸਮੇਂ ਕੀਤੀ ਜਾ ਰਹੀ ਸੀ, ਇਹ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ਕੰਟਰੋਲ ਕਰਨ ਲਈ 4 ਸਾਲਾਂ ’ਚ ਮਿਲੇ 24 ਕਰੋੜ, ਲੋਕਸਭਾ ’ਚ ਇਕ ਸਵਾਲ ਦੇ ਜਵਾਬ ’ਚ ਦਿੱਤੀ ਜਾਣਕਾਰੀ
ਕੀ ਕਹਿਣਾ ਹੈ ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਦਾ?
ਸਕੂਲ ’ਚ ਵਾਪਰੇ ਇਸ ਭਿਆਨਕ ਹਾਦਸੇ ਸਬੰਧੀ ਜਦ ਸਰਕਾਰੀ ਸੀਨੀ. ਸੈਕੰਡਰੀ ਸਕੂਲ ਪਚਰੰਗਾ ਦੀ ਕਾਰਜਕਾਰੀ ਪ੍ਰਿੰਸੀਪਲ ਮਨਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਉਹ ਸਕੂਲ ਜਾ ਕੇ ਹੀ ਦੱਸ ਸਕਣਗੇ ਅੱਜ ਉਹ ਬਾਹਰ ਹਨ।
ਇਹ ਵੀ ਪੜ੍ਹੋ : ਹਸਪਤਾਲ ’ਚ ਪੇਟ ਦਰਦ ਤੋਂ ਬਾਅਦ ਚੈੱਕਅਪ ਲਈ ਪਹੁੰਚੀ ਕੁੜੀ, ਰਿਪੋਰਟ ਜਾਣ ਹੈਰਾਨ ਰਹਿ ਗਿਆ ਪਰਿਵਾਰ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8