ਭਾਰਤੀ ਅੰਬੇਡਕਰ ਮਿਸ਼ਨ ਵੱਲੋਂ ਰਵਿੰਦਰਾ ਡਾਲਵੀ ਦਾ ਸੰਵਿਧਾਨ ਪ੍ਰਤਿਮਾ ਨਾਲ ਸਨਮਾਨ

Saturday, Aug 23, 2025 - 06:49 PM (IST)

ਭਾਰਤੀ ਅੰਬੇਡਕਰ ਮਿਸ਼ਨ ਵੱਲੋਂ ਰਵਿੰਦਰਾ ਡਾਲਵੀ ਦਾ ਸੰਵਿਧਾਨ ਪ੍ਰਤਿਮਾ ਨਾਲ ਸਨਮਾਨ

ਮਹਿਲ ਕਲਾਂ (ਹਮੀਦੀ): ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰਾ ਡਾਲਵੀ ਦੇ ਮਹਿਲ ਕਲਾਂ ਪਹੁੰਚਣ ’ਤੇ ਉਨ੍ਹਾਂ ਅਤੇ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਵੱਲੋਂ “ਘਰ-ਘਰ ਸਵਿਧਾਨ ਮੁਹਿੰਮ” ਤਹਿਤ ਦਰਸ਼ਨ ਸਿੰਘ ਕਾਂਗੜਾ ਨੇ ਸਵਿਧਾਨ ਪ੍ਰੀਤਮਾ ਦੇ ਕੇ ਸਨਮਾਨ ਕੀਤਾ। ਸੰਬੋਧਨ ਕਰਦਿਆਂ ਡਾਲਵੀ ਨੇ ਕਿਹਾ ਕਿ ਡਾ. ਭੀਮਰਾਉ ਅੰਬੇਡਕਰ ਵੱਲੋਂ ਲਿਖੇ ਸੰਵਿਧਾਨ ਨੇ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਦਿੱਤੇ ਹਨ, ਜਿਸ ਨਾਲ ਹਰ ਵਰਗ ਦੇ ਲੋਕ ਉੱਚ ਅਹੁਦਿਆਂ ਤੱਕ ਪਹੁੰਚ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਮੋਦੀ ਸਰਕਾਰ ਦੀ ਨਵੀਂ ਸਕੀਮ 'ਚ ਆਉਣਗੇ ਪੰਜਾਬ ਦੇ 100 ਤੋਂ ਵੱਧ ਪਿੰਡ! ਪਾਰਲੀਮੈਂਟ 'ਚ ਦੱਸੇ ਵੇਰਵੇ

ਉਨ੍ਹਾਂ ਅੰਬੇਡਕਰ ਮਿਸ਼ਨ ਅਤੇ ਦੀਪ ਚੰਡਾਲੀਆ (ਆਸਟ੍ਰੇਲੀਆ) ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਨੂੰ ਕਾਬਿਲੇ-ਤਾਰੀਫ਼ ਕਿਹਾ। ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਬਾਬਾ ਸਾਹਿਬ ਦੀ ਦੇਣ ਸਾਡੇ ਦੇਸ਼ ਲਈ ਬੇਮਿਸਾਲ ਹੈ ਅਤੇ ਮਿਸ਼ਨ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮ ਵਧਾਈ ਦੇ ਪਾਤਰ ਹਨ। ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਘਰ-ਘਰ ਸਵਿਧਾਨ ਮੁਹਿੰਮ ਤਹਿਤ ਸਮਾਜ ਦੇ ਚੰਗੇ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਮਿਸ਼ਨ ਦਾ ਉਦੇਸ਼ ਹੈ। ਇਸ ਮੌਕੇ ਨਿਰਮਲ ਸਿੰਘ ਕੈੜਾ, ਪ੍ਰਿਤਪਾਲ ਕੌਰ ਬਡਲਾ, ਪਰਮਿੰਦਰ ਸਿੰਘ ਸ਼ੰਮੀ, ਜਸਮੇਲ ਸਿੰਘ ਬੜੀ, ਜਗਸੀਰ ਸਿੰਘ ਖੈੜੀਚੰਦਵਾ (ਸਰਪੰਚ), ਕਮਲਜੀਤ ਸਿੰਘ ਬਰਨਾਲਾ, ਪਿਆਰਾ ਸਿੰਘ ਬਦੇਸ਼ਾ, ਕ੍ਰਿਸ਼ਨ ਸਿੰਗਲਾ, ਬਲਰਾਜ ਗਿੱਲ, ਮਨਜੀਤ ਸਿੰਘ ਭੱਠਲ, ਰੁਪਿੰਦਰ ਸਿੰਘ ਟਿੱਬਾ ਸਮੇਤ ਕਾਂਗਰਸੀ ਵਰਕਰ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News