ਪੰਜਾਬ ''ਚ ਵੱਡੀ ਘਟਨਾ, ਕੇਲਿਆਂ ਨੇ ਮਰਵਾ ਦਿੱਤਾ ਦੁਕਾਨਦਾਰ
Saturday, Nov 30, 2024 - 12:02 PM (IST)
ਖੰਨਾ (ਵਿਪਨ)- ਖੰਨਾ ਵਿਚ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਖੰਨਾ ਦੇ ਪਿੰਡ ਬੀਜਾ ਵਿਚ ਕੇਲਿਆਂ ਨੂੰ ਲੈ ਕੇ ਹੋਈ ਲੜਾਈ ਨੇ ਖ਼ੂਨੀ ਰੂਪ ਧਾਰ ਲਿਆ ਅਤੇ ਕੁੱਟਮਾਰ ਦੌਰਾਨ ਦੁਕਾਨਦਾਰ ਦੀ ਜਾਨ ਚਲੀ ਗਈ। ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਵਿਚ ਦੋਸ਼ੀ ਨੇ ਆਪਣੇ ਬੇਟਿਆਂ ਨੂੰ ਬੁਲਾਇਆ ਅਤੇ ਝਗੜਾ ਵਧ ਗਿਆ। ਇਸ ਦੌਰਾਨ 50 ਸਾਲਾ ਫਰੂਟ ਕਾਰੋਬਾਰੀ ਤੇਜਿੰਦਰ ਸਿੰਘ ਬੌਬੀ ਦੇ ਸਿਰ 'ਤੇ ਹਮਲਾ ਕੀਤਾ ਗਿਆ। ਬੌਬੀ ਪਹਿਲਾਂ ਹੀ ਹਾਰਟ ਦਾ ਮਰੀਜ਼ ਸੀ ਅਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਦੁਕਾਨ ’ਤੇ ਕੰਮ ਕਰਨ ਵਾਲੇ ਚੰਦੇਸ਼ਵਰ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਜਦੋਂ ਮਾਲਕ ਤੇਜਿੰਦਰ ਬੌਬੀ ਦੁਕਾਨ ’ਤੇ ਨਹੀਂ ਸਨ ਤਾਂ ਪਿੰਡ ਦਾ ਇਕ ਵਿਅਕਤੀ ਕੇਲੇ ਮੰਗਣ ਲੱਗਾ। ਕੇਲੇ ਲੈਣ ਤੋਂ ਬਾਅਦ ਜਦੋਂ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਪੈਸੇ ਮੰਗੇ। ਇਸ 'ਤੇ ਮੁਲਜ਼ਮ ਨੇ ਉਸ ਨੂੰ ਗਲੇ ਤੋਂ ਫੜ ਲਿਆ ਅਤੇ ਚਾਕੂ ਨਾਲ ਹਮਲਾ ਕਰਨ ਲੱਗਾ। ਇਸ ਦੌਰਾਨ ਚੰਦਸ਼ੇਵਰ ਨੇ ਆਪਣੇ ਮਾਲਕ ਤੇਜਿੰਦਰ ਬੌਬੀ ਨੂੰ ਫੋਨ ਕਰਕੇ ਬੁਲਾਇਆ ਅਤੇ ਦੂਜੇ ਪਾਸੇ ਮੁਲਜ਼ਮ ਨੇ ਆਪਣੇ ਪੁੱਤਰ ਅਤੇ ਹੋਰ ਸਾਥੀਆਂ ਨੂੰ ਬੁਲਾ ਲਿਆ। ਦੋਸ਼ੀ ਦੇ ਪੁੱਤਰ ਨੇ ਆਉਂਦੇ ਹੀ ਮਾਲਕ ਦੇ ਸਿਰ 'ਤੇ ਮੁੱਕਾ ਮਾਰ ਦਿੱਤਾ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ। ਇਸ ਦੌਰਾਨ ਦੁਕਾਨ ਮਾਲਕ ਜ਼ਮੀਨ 'ਤੇ ਡਿੱਗ ਗਿਆ। ਜਦੋਂ ਦੁਕਾਨ ਮਾਲਕ ਨੂੰ ਨਿੱਜੀ ਹਸਪਤਾਲ ਲੈ ਕੇ ਗਏ ਉਥੇ ਦਾਖ਼ਲ ਨਹੀਂ ਕੀਤਾ ਗਿਆ ਫਿਰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ-ਇਸ ਵਾਰ ਨਗਰ ਨਿਗਮ ਚੋਣਾਂ ’ਚ ਉੱਠੇਗਾ ਦਲ-ਬਦਲੂਆਂ ਦਾ ਮੁੱਦਾ, 20 ਆਗੂਆਂ 'ਤੇ ਲੱਗ ਚੁਕਿਐ ਟੈਗ
ਸੂਚਨਾ ਮਿਲਣ ’ਤੇ ਖੰਨਾ ਦੇ ਡੀ. ਐੱਸ. ਪੀ. ਅੰਮ੍ਰਿਤਪਾਲ ਸਿੰਘ ਭਾਟੀ ਤੁਰੰਤ ਐੱਸ. ਐੱਚ. ਓ. ਸਦਰ ਸੁਖਵਿੰਦਰਪਾਲ ਸਿੰਘ ਸਮੇਤ ਮੌਕੇ ’ਤੇ ਪੁੱਜੇ। ਆਸ-ਪਾਸ ਦੇ ਲੋਕਾਂ ਨੂੰ ਪੁੱਛਿਆ। ਸੀ. ਸੀ. ਟੀ. ਵੀ. ਵੀ ਚੈੱਕ ਕੀਤੇ। ਫਿਰ ਸਿਵਲ ਹਸਪਤਾਲ ਆ ਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਡੀ. ਐੱਸ. ਪੀ. ਨੇ ਦੱਸਿਆ ਕਿ ਝਗੜਾ ਨਾਲ ਵਾਲੇ ਦੁਕਾਨਦਾਰ ਨਾਲ ਹੋਇਆ, ਜੋਕਿ ਕੇਲੇ ਚੁੱਕ ਰਿਹਾ ਸੀ।
ਇਸ ਵਿਚਾਲੇ ਦੂਜੇ ਪੱਖ ਵਾਲੇ ਦੁਕਾਨਦਾਰ ਨੇ ਕੁਝ ਲੋਕਾਂ ਨੂੰ ਬੁਲਾ ਲਿਆ ਅਤੇ ਹੱਥੋਂਪਾਈ ਹੋ ਗਈ। ਉਥੇ ਲੱਗੇ ਕੈਮਰੇ ਦੀ ਫੁਟੇਜ ਵੇਖਣ ਨੂੰ ਪਤਾ ਲੱਗਾ ਕਿ ਤੇਜਿੰਦਰ ਬੌਬੀ ਝਗੜੇ ਦੌਰਾਨ ਸੜਕ ਪਾ ਕਰਦਾ ਹੈ ਅਤੇ ਫਿਰ ਉਥੇ ਜ਼ਮੀਨ 'ਤੇ ਡਿੱਗ ਜਾਂਦਾ ਹੈ। ਇਸ ਘਟਨਾ ਵਿਚ ਤੇਜਿੰਦਰ ਬੌਬੀ ਦੀ ਮੌਤ ਹੋ ਗਈ। ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ 'ਚ ਹੋਇਆ ਧਮਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8