ਸਨਸਨੀਖੇਜ਼ ਵਾਰਦਾਤ! ਸਿਰਫ਼ 10 ਰੁਪਏ ਬਦਲੇ ਤਲਵਾਰਾਂ ਨਾਲ ਵੱਢ ਸੁੱਟਿਆ ਮੁੰਡਾ

Monday, Aug 19, 2024 - 03:27 PM (IST)

ਲੁਧਿਆਣਾ (ਅਨਿਲ): ਲੁਧਿਆਣਾ ਤੋਂ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ 10 ਰੁਪਏ ਪਿੱਛੇ ਨੌਜਵਾਨ ਦਾ ਤਲਵਾਰਾਂ ਨਾਲ ਵੱਢ ਕੇ ਬੜੀ ਬੇਰਹਿਮੀ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਕ ਹੋਰ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ; ਸਕੂਲ, ਬੈਂਕ ਤੇ ਦਫ਼ਤਰ ਰਹਿਣਗੇ ਬੰਦ

ਜਾਣਕਾਰੀ ਮੁਤਾਬਕ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪਿੰਡ ਬਹਾਦੁਰ 'ਚ ਨੌਜਵਾਨ ਨੇ ਇਕ ਦੁਕਾਨਦਾਰ ਨਾਲ 10 ਰੁਪਏ ਦਾ ਉਧਾਰ ਕੀਤਾ ਸੀ। ਇਸ ਕਾਰਨ ਹੋਏ ਵਿਵਾਦ ਮਗਰੋਂ ਦੁਕਾਨਦਾਰ ਨੇ ਪਹਿਲਾਂ ਮੋਹਿਤ ਨਾਲ ਆਪਣੇ ਸਾਥੀਆਂ ਦੇ ਨਾਲ ਰਲ਼ ਕੇ ਦੁਕਾਨ ਦੇ ਅੰਦਰ ਕੁੱਟਮਾਰ ਕੀਤੀ। ਇਸ ਮਗਰੋਂ ਦੁਕਾਨਦਾਰ ਦੇ ਕੁਝ ਹੋਰ ਸਾਥੀ ਵੀ ਉੱਥੇ ਪਹੁੰਚ ਗਏ ਜਿਨ੍ਹਾਂ ਨੇ ਤਲਵਾਰਾਂ ਨਾਲ ਨੌਜਵਾਨ 'ਤੇ ਹਮਲਾ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! ਮਾਂ ਕੋਲੋਂ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਬਾਥਰੂਮ 'ਚ ਲੈ ਗਿਆ ਗੁਆਂਢੀ ਤੇ ਫ਼ਿਰ...

ਇਸ ਮਗਰੋਂ ਨੌਜਵਾਨ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਵਿਚ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਹ ਫਿਲਹਾਲ ਜ਼ੇਰੇ ਇਲਾਜ ਹੈ। ਪਰਿਵਾਰ ਨੇ ਪੁਲਸ 'ਤੇ ਢਿੱਲੀ ਕਾਰਗੁਜ਼ਾਰੀ ਦਾ ਦੋਸ਼ ਲਗਾਉਂਦਿਆਂ ਥਾਣਾ ਸਲੇਮ ਟਾਬਰੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News