ਫਗਵਾੜਾ ''ਚ ਵੱਡੀ ਵਾਰਦਾਤ! ਪਿਓ ਬਣਿਆ ਪੁੱਤ ਦਾ ਦੁਸ਼ਮਣ, ਚਾਕੂ ਨਾਲ ਕੀਤੇ ਪੁੱਤਰ ''ਤੇ ਵਾਰ, ਵਜ੍ਹਾ ਕਰੇਗੀ ਹੈਰਾਨ

Monday, Oct 13, 2025 - 01:48 PM (IST)

ਫਗਵਾੜਾ ''ਚ ਵੱਡੀ ਵਾਰਦਾਤ! ਪਿਓ ਬਣਿਆ ਪੁੱਤ ਦਾ ਦੁਸ਼ਮਣ, ਚਾਕੂ ਨਾਲ ਕੀਤੇ ਪੁੱਤਰ ''ਤੇ ਵਾਰ, ਵਜ੍ਹਾ ਕਰੇਗੀ ਹੈਰਾਨ

ਫਗਵਾੜਾ (ਜਲੋਟਾ)-ਫਗਵਾੜਾ ’ਚ ਪੈਸਿਆਂ ਦੇ ਆਪਸੀ ਲੈਣ ਦੇਣ ਨੂੰ ਲੈ ਕੇ ਪਿਓ-ਪੁੱਤ ’ਚ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਝਗੜਾ ਇੰਨਾ ਵੱਧ ਗਿਆ ਕਿ ਪਿਤਾ ਨੇ ਪੁੱਤਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।  ਜਾਣਕਾਰੀ ਅਨੁਸਾਰ ਜ਼ਖ਼ਮੀ ਪੁੱਤ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਹੋਏ ਪੁੱਤਰ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪਿਤਾ ਨੇ ਗੁੱਸੇ ’ਚ ਆ ਕੇ ਉਸ ’ਤੇ ਚਾਕੂ ਨਾਲ ਵਾਰ ਕੀਤੇ ਹਨ, ਜਦਕਿ ਉਸ ਦੇ ਪਿਤਾ ਨੇ ਸਾਰੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਉਲਟਾ ਆਪਣੇ ਪੁੱਤਰ 'ਤੇ ਗੰਭੀਰ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਨੇ ਕੀਤੀ ਖ਼ੁਦਕੁਸ਼ੀ, ਦੋ ਦਿਨ ਪਹਿਲਾਂ ਹੀ ਵਿਦੇਸ਼ੋਂ ਪਰਤੀ ਸੀ ਧੀ

ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਕਿਸੇ ਵੀ ਧਿਰ ਖ਼ਿਲਾਫ਼ ਕੋਈ ਪੁਲਸ ਕੇਸ ਦਰਜ ਨਹੀਂ ਕੀਤਾ ਹੈ। ਮਾਮਲਾ ਲੋਕਾਂ ’ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿਵਲ ਹਸਪਤਾਲ 'ਚ ਇਲਾਜ ਅਧੀਨ ਥਾਣਾ ਸਦਰ ਫਗਵਾੜਾ ਦੇ ਖਲਵਾੜਾ ਪਿੰਡ ਦੇ ਰਹਿਣ ਵਾਲੇ ਰਮਨਦੀਪ ਸਿੰਘ ਨੇ ਕਿਹਾ ਕਿ ਉਹ ਇਕ ਸਾਲ ਪਹਿਲਾਂ ਕਤਰ ਤੋਂ ਵਾਪਸ ਆਇਆ ਸੀ। ਉਦੋਂ ਤੋਂ ਉਹ ਕਤਰ ਤੋਂ ਭੇਜੇ ਗਏ ਪੰਜ ਲੱਖ ਰੁਪਏ ਦਾ ਹਿਸਾਬ ਮੰਗ ਰਿਹਾ ਹੈ। ਹਾਲਾਂਕਿ ਉਸ ਦਾ ਪਿਤਾ ਹਮੇਸ਼ਾ ਬਹਾਨਾ ਬਣਾਉਂਦਾ ਰਿਹਾ ਹੈ।

ਇਹ ਵੀ ਪੜ੍ਹੋ: Punjab: ਘਰੋਂ ਜੂਸ ਲੈਣ ਲਈ ਗਿਆ ਸੀ ਮਾਪਿਆਂ ਦਾ ਲਾਡਲਾ ਪੁੱਤ, ਖੇਤਾਂ 'ਚ ਮਿਲੀ ਲਾਸ਼ ਨੂੰ ਵੇਖ ਉੱਡੇ ਮਾਪਿਆਂ ਦੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News