ਗੈਂਗਵਾਰ ਵਿਚ ਪੰਜ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ, 18 ਦਿਨ ਪਹਿਲਾਂ ਹੋਇਆ ਸੀ ਵਿਆਹ

Wednesday, Jul 31, 2024 - 06:31 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਵਿਚ ਹੋਈ ਵੱਡੀ ਗੈਂਗਵਾਰ ਵਿਚ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ 'ਤੇ ਇਕ ਕਾਰ 'ਚ ਸਵਾਰ ਤਿੰਨ ਵਿਅਕਤੀਆਂ 'ਤੇ ਪਿੱਛਿਓਂ ਆ ਰਹੀ ਇਕ ਹੋਰ ਕਾਰ 'ਚ ਸਵਾਰ ਕੁਝ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿਚ ਕਾਰ 'ਚ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਨੌਜਵਾਨ ਆਪਣੇ ਦੋਸਤ ਦੀ ਅਦਾਲਤ ਵਿਚ ਪੇਸ਼ 'ਤੇ ਮਿਲ ਕੇ ਵਾਪਸ ਆ ਰਹੇ ਸਨ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ

ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੀ ਅਦਾਲਤ ਵਿਚ ਆਪਣੇ ਦੋਸਤ ਦੀ ਪੇਸ਼ੀ ’ਤੇ ਉਸਨੂੰ ਮਿਲ ਕੇ ਇਹ ਤਿੰਨੇ ਨੌਜਵਾਨ ਕਾਰ ਵਿਚ ਫਿਰੋਜ਼ਪੁਰ ਫ਼ਾਜ਼ਿਲਕਾ ਰੋਡ ’ਤੇ ਜਾ ਰਹੇ ਸੀ ਅਤੇ ਜਿਵੇਂ ਹੀ ਇਹ ਕਾਰ ਫਿਰੋਜ਼ਪੁਰ ਤੋਂ ਬਾਹਰ ਨਿਕਲੀ ਤਾਂ ਪਿੱਛੇ ਤੋਂ ਇੱਕ ਵਾਹਨ ’ਤੇ ਆਏ ਲੋਕਾਂ ਨੇ ਉਨ੍ਹਾਂ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਗੋਲੀ ਲੱਗਣ ਨਾਲ ਕਾਰ ਚਾਲਕ ਲਵਪ੍ਰੀਤ ਸਿੰਘ ਉਰਫ਼ ਆਕਾਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ’ਚ ਸਵਾਰ ਉਸਦੇ ਦੋ ਸਾਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਮ੍ਰਿਤਕ ਆਕਾਸ਼ ਦਾ ਕਰੀਬ 18 ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ।

ਇਹ ਵੀ ਪੜ੍ਹੋ : ਘਰੋਂ ਲਾਪਤਾ ਹੋਏ ਮੁੰਡੇ ਦੀ ਭਾਲ ਕਰਦਾ ਰਿਹਾ ਪਰਿਵਾਰ, ਜਦੋਂ ਮਿਲਿਆ ਤਾਂ ਨਿਕਲ ਗਈਆਂ ਧਾਹਾਂ

ਇਸ ਘਟਨਾ ਸਬੰਧੀ ਤਫਤੀਸ਼ ਅਤੇ ਕਾਰਵਾਈ ਕਰ ਰਹੀ ਪੁਲਸ ਦਾ ਕਹਿਣਾ ਹੈ ਕਿ ਇਹ ਗੈਂਗਵਾਰ ਲੱਗ ਰਹੀ ਹੈ ਕਿਉਂਕਿ ਦੋਵਾਂ ਧਿਰਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਨ੍ਹਾਂ ਧਿਰਾਂ ਦੀ ਆਪਸੀ ਪੁਰਾਣੀ ਦੁਸ਼ਮਣੀ ਸੀ, ਜਿਸ ਕਾਰਨ ਇਕ ਗੈਂਗ ਨੇ ਇਨ੍ਹਾ ਲੋਕਾਂ ’ਤੇ ਗੋਲੀਆਂ ਚਲਾਈਆਂ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਡੀਐੱਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਾਈਰਿੰਗ ਕਰਨ ਵਾਲੇ ਵਾਲੇ ਲੋਕਾਂ ਖ਼ਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਅਕਾਲੀ ਦਲ 'ਚੋਂ ਕੱਢੇ ਜਾਣ ਤੋਂ ਬਾਅਦ ਪਰਮਿੰਦਰ ਢੀਂਡਸਾ ਦਾ ਸੁਖਬੀਰ ਬਾਦਲ 'ਤੇ ਵੱਡਾ ਹਮਲਾ

ਇਸ ਘਟਨਾ ਵਿਚ ਮਾਰੇ ਗਏ ਨੌਜਵਾਨ ਅਕਾਸ਼ ਦੇ ਪਿਤਾ ਨੇ ਦੱਸਿਆ ਕਿ ਆਕਾਸ਼ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਰੀਬ 18 ਦਿਨ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਦੂਜੇ ਪਾਸੇ ਇਸ ਫਾਈਰਿੰਗ ’ਚ ਜ਼ਖਮੀ ਹੋਏ ਮਹਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨਾਲ ਉਨ੍ਹਾ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਅਤੇ ਅੱਜ ਉਹ ਅਦਾਲਤ ’ਚ ਆਪਣੇ ਦੋਸਤ ਨੂੰ ਪੇਸ਼ੀ ਦੌਰਾਨ ਮਿਲਣ ਤੋਂ ਬਾਅਦ ਫਿਰੋਜ਼ਪੁਰ ਛਾਉਣੀ ਤੋਂ ਕਾਰ ਵਿਚ ਆ ਰਹੇ ਸੀ ਤਾਂ ਇਨ੍ਹਾ ਹਮਲਾਵਰਾਂ ਨੇ ਉਸਦਾ ਪਿੱਛਾ ਕੀਤਾ। ਉਨ੍ਹਾਂ ਦੀ ਕਾਰ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ’ਚ ਆਕਾਸ਼ ਦੀ ਮੌਤ ਹੋ ਗਈ ਅਤੇ ਦੋਵੇਂ ਜ਼ਖਮੀ ਹੋ ਗਏ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News