ਰੁੱਖਾਂ ਦੀ ਘਾਟ ਕਾਰਨ ਲਿਆ ਵੱਡਾ ਫੈਸਲਾ, ਹੁਣ ਇਸ ਤਰ੍ਹਾਂ ਹੋਵੇਗਾ ਅੰਤਿਮ ਸੰਸਕਾਰ

Monday, Dec 25, 2023 - 05:23 PM (IST)

ਰੁੱਖਾਂ ਦੀ ਘਾਟ ਕਾਰਨ ਲਿਆ ਵੱਡਾ ਫੈਸਲਾ, ਹੁਣ ਇਸ ਤਰ੍ਹਾਂ ਹੋਵੇਗਾ ਅੰਤਿਮ ਸੰਸਕਾਰ

ਪਾਤੜਾਂ (ਮਾਨ) : ਪੰਜਾਬ ’ਚ ਦਿਨੋ-ਦਿਨ ਘਟ ਰਹੀ ਰੁੱਖਾਂ ਦੀ ਗਿਣਤੀ ਨੂੰ ਵੇਖਦੇ ਹੋਏ ਕਈ ਸਮਸ਼ਾਨਘਾਟਾਂ ’ਚ ਸਿਰਫ਼ 50 ਕਿਲੋ ਲੱਕੜਾਂ ਨਾਲ ਮ੍ਰਿਤਕ ਦੇਹਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 4 ਤੋਂ 5 ਕੁਇੰਟਲ ਲੱਕੜ ਦੀ ਵਰਤੋਂ ਕੀਤਾ ਜਾਂਦੀ ਸੀ। ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਨਿਵੇਕਲੇ ਢੰਗ ਨਾਲ ਬਣਾਈ ਗਈ ਭੱਠੀ ’ਚ ਸਿਰਫ਼ 50 ਕਿਲੋ ਲੱਕੜ ਹੀ ਵਰਤੋਂ ’ਚ ਆਵੇਗੀ। ਇਹ ਪ੍ਰਗਟਾਵਾ ਕਰਦਿਆਂ ਸਮਾਜ-ਸੇਵੀ ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਪਾਤੜਾਂ ਸ਼ਹਿਰ ਦੇ ਰਾਮਬਾਗ ’ਚ ਹਰ ਦਿਨ 2-3 ਮ੍ਰਿਤਕ ਦੇਹਾਂ ਦੇ ਸਸਕਾਰ ਹੁੰਦੇ ਹਨ ਪਰ ਲੱਕੜ ਦੀ ਭਾਰੀ ਕਿੱਲਤ ਕਾਰਨ ਕਈ ਵਾਰ ਗਿੱਲੀ ਲੱਕੜ ਹੀ ਮਚਾਉਣੀ ਪੈਦੀ ਸੀ। ਹੁਣ ਨਵੇਂ ਢੰਗ ਨਾਲ ਇਕ ਭੱਠੀ ਤਿਆਰ ਕੀਤੀ ਜਾ ਰਹੀ ਹੈ, ਜਿਸ ’ਚ ਸਿਰਫ਼ 50 ਕਿਲੋ ਲੱਕੜ ਪਾ ਕੇ ਸਸਕਾਰ ਹੋ ਸਕਦਾ ਹੈ। ਇਸ ਭੱਠੀ ਨੂੰ ਤਿਆਰ ਕਰਨ ਲਈ ਢਾਈ ਤਿੰਨ ਲੱਖ ਰੁਪਏ ਦਾ ਖ਼ਰਚ ਆਉਂਦਾ ਹੈ ਪਰ ਮਨਾ ਮੂੰਹੀ ਲੱਕੜ ਦੀ ਬੱਚਤ ਹੋ ਸਕਦੀ ਹੈ। ਭੱਠੀ ਨੂੰ ਤਿਆਰ ਕਰਨ ਲਈ 13 ਕੁਇੰਟਲ ਲੋਹਾ, 1200 ਚੂਨੇ ਵਾਲੀਆਂ ਇੱਟਾਂ, 2500 ਆਮ ਇੱਟਾਂ ਅਤੇ 15 ਕੁਇੰਟਲ ਕੱਚ ਦੇ ਟੁੱਕੜਿਆਂ ਦੀ ਜ਼ਰੂਰਤ ਪੈਂਦੀ ਹੈ।

ਇਹ ਵੀ ਪੜ੍ਹੋ : RTA ਨੇ ਹੈਵੀ ਲਾਇਸੈਂਸ ਦੇਣ ’ਚ ਕੀਤੀ ਦੇਰੀ, ਲੱਗਿਆ ਭਾਰੀ ਜੁਰਮਾਨਾ

ਭੱਠੀ ਤਿਆਰ ਹੋਣ ਤੋਂ ਬਾਅਦ 50 ਕਿਲੋ ਲੱਕੜ ਦੀ ਵਰਤੋਂ ਹੁੰਦੀ ਹੈ। ਇਸ ਨਵੀਂ ਤਕਨੀਕ ਵਾਲੀ ਭੱਠੀ ਦੀ ਵੱਧ ਤੋਂ ਵੱਧ ਸਮਸ਼ਾਨਘਾਟਾਂ ’ਚ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਰੁੱਖਾਂ ਨੂੰ ਬਚਾਇਆ ਜਾ ਸਕੇ ਅਤੇ ਲੋਕਾਂ ਦਾ ਖ਼ਰਚਾ ਵੀ ਘਟੇਗਾ। ਰਾਮ ਬਾਗ ਕਮੇਟੀ ਦੇ ਪ੍ਰਧਾਨ ਮਦਨ ਲਾਲ ਗੋਇਲ, ਚੰਦਰ ਭਾਨ ਬਾਂਸਲ, ਰਾਜਿੰਦਰ ਗਰਗ, ਕਾਕਾ ਰਾਮ, ਪਵਨ ਗੋਇਲ, ਰੌਸ਼ਨ ਲਾਲ ਆਦਿ ਨੇ ਕਿਹਾ ਕਿ ਰਾਮ ਬਾਗ ’ਚ ਲਗਾਈ ਜਾ ਰਹੀ ਇਸ ਭੱਠੀ ਤੋਂ ਬਾਅਦ ਦਾਨੀ ਸੱਜਣਾਂ ਦੀ ਮਦਦ ਨਾਲ ਹੋਰ ਵੀ ਭੱਠੀਆਂ ਲਗਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਸਮਾਜ-ਸੇਵੀ ਵਿਨੋਦ ਬਾਂਸਲ, ਭੋਲਾ ਸਿੱਘ ਅਤੇ ਭੱਠੀ ਨੂੰ ਤਿਆਰ ਕਰਨ ਵਾਲਾ ਜੱਗਾ ਸਿੰਘ ਵੀ ਹਾਜ਼ਰ ਸੀ।

ਇਹ ਵੀ ਪੜ੍ਹੋ : ਸੰਜੀਵ ਅਰੋੜਾ ਨੇ ਰਾਜ ਸਭਾ ’ਚ ਕੈਂਸਰ ਦੀਆਂ ਦਵਾਈਆਂ ਦੀ ਕੀਮਤ ਸਸਤੀ ਤੇ ਕਿਫਾਇਤੀ ਹੋਣ ਦਾ ਮੁੱਦਾ ਉਠਾਇਆ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News