ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਨਵੇਂ ਸੈਸ਼ਨਾਂ ਦੀ ਸ਼ੁਰੂਆਤ ਤੋਂ ਪਹਿਲਾਂ ਜਾਰੀ ਕੀਤੇ ਹੁਕਮ

Monday, Mar 18, 2024 - 05:08 PM (IST)

ਚੰਡੀਗ਼ੜ੍ਹ : ਪੰਜਾਬ ਵਿਚ ਅਪ੍ਰੈਲ 2024 ਵਿਚ ਸਕੂਲਾਂ ’ਚ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਵਿਚ ਅਧਿਆਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ। ਸਕੂਲ ਆਫ ਐਮੀਨੈਂਸ, ਮੈਰੀਟੋਰੀਅਸ ਸਕੂਲ ਤੋਂ ਲੈ ਕੇ ਐੱਸ. ਸੀ. ਈ. ਆਰ. ਟੀ. ਅਤੇ ਡਾਈਟ ਵਿਚ ਸਟਾਫ ਤਾਇਨਾਤ ਕਰ ਦਿੱਤਾ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਸਕੇ। ਇਹ ਹੁਕਮ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਜਾਰੀ ਕਰ ਦਿੱਤੇ ਗਏ ਸਨ। ਸਟਾਫ ਨੂੰ ਪਹਿਲ ਦੇ ਆਧਾਰ ’ਤੇ ਡਿਊਟੀ ਜੁਆਇਨ ਕਰਨ ਲਈ ਕਿਹਾ ਗਿਆ ਹੈ। ਸਕੂਲ ਆਫ ਐਮੀਨੈਂਸ ਵਿਚ 71 ਲੈਕਚਰਾਰ ਨੂੰ ਸੂਬੇ ਭਰ ਵਿਚ ਲਗਾਇਆ ਗਿਆ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਵੱਲੋਂ ਪੰਜਾਬ ਮਹਿਲਾ ਕਮਿਸ਼ਨ ਦੀ ਨਵੀਂ ਚੇਅਰਪਰਸਨ ਨਿਯੁਕਤ

ਸਕੂਲ ਆਫ ਐਮੀਨੈਂਸ ਵਿਚ ਲੈਕਚਰਾਰ ਦੀ ਇਹ ਤਾਇਨਾਤੀ ਸੂਬੇ ਭਰ ਵਿਚ ਕੀਤੀ ਗਈ ਹੈ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਇਹ ਫ਼ੈਸਲਾ ਲਿਆ ਗਿਆ ਹੈ। ਤਾਇਨਾਤ ਕੀਤੇ ਗਏ ਸਟਾਫ ਵਲੋਂ ਵਾਲੰਟੀਅਰ ਤੌਰ ’ਤੇ ਸਕੂਲ ਆਫ ਐਮੀਨੈਂਸ ਵਿਚ ਤਬਾਦਲੇ ਲਈ ਬੇਨਤੀ ਕੀਤੀ ਗਈ ਸੀ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸੇ ਤਰ੍ਹਾਂ ਡਾਈਟ ਅਤੇ ਐੱਸ. ਸੀ. ਈ. ਆਰ. ਟੀ. ਵਿਚ ਤਾਇਨਾਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ ‘ਆਪ’ ਵਲੋਂ 8 ਉਮੀਦਵਾਰਾਂ ਦਾ ਐਲਾਨ, 5 ਮੰਤਰੀ ਮੈਦਾਨ ’ਚ ਉਤਾਰੇ

ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਦੇ 2 ਮੈਰੀਟੋਰੀਅਸ ਸਕੂਲਾਂ ਵਿਚ ਵੀ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ। ਮੈਰੀਟੋਰੀਅਸ ਸਕੂਲ ਜਲੰਧਰ ਵਿਚ ਅਜੇ ਕੁਮਾਰ ਬਾਹਰੀ ਅਤੇ ਸੰਗਰੂਰ ਮੈਰੀਟੋਰੀਅਸ ਸਕੂਲ ਅਰਜੋਤ ਕੌਰ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਸਿੱਖਿਆ ਸਕੱਤਰ ਕਿਸ਼ੋਰ ਯਾਦਵ ਵਲੋਂ ਹੁਕਮ ਜਾਰੀ ਕੀਤੇ ਗਏ ਹਨ। 

ਇਹ ਵੀ ਪੜ੍ਹੋ : ਰੈਵੇਨਿਊ ਵਿਭਾਗ ’ਚ ਵੱਡਾ ਫੇਰਬਦਲ, 9 ਕਾਨੂੰਨਗੋਆਂ ਸਮੇਤ 44 ਪਟਵਾਰੀਆਂ ਦੀ ਬਦਲੀ

 


Gurminder Singh

Content Editor

Related News