ਬਠਿੰਡਾ ਜੇਲ੍ਹ ''ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ''ਤੇ ਰਾਤੋ-ਰਾਤ ਵੱਡਾ ਐਕਸ਼ਨ
Sunday, Mar 23, 2025 - 12:05 PM (IST)

ਬਠਿੰਡਾ (ਵਿਜੇ) : ਪੰਜਾਬ ਦੇ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਜੇਲ੍ਹ ਤੋਂ ਬੀਤੀ ਰਾਤ ਅਸਾਮ ਦੀ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਉਸ ਨੂੰ ਬਠਿੰਡਾ ਤੋਂ ਚੰਡੀਗੜ੍ਹ ਅਤੇ ਫਿਰ ਚੰਡੀਗੜ੍ਹ ਤੋਂ ਉਡਾਣ ਰਾਹੀਂ ਅਸਾਮ ਦੀ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ, ਹੋਰ ਲੋੜਵੰਦਾਂ ਨੂੰ ਵੀ ਮਿਲੀ ਵੱਡੀ ਰਾਹਤ
ਉਕਤ ਕਾਰਵਾਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਵਲੋਂ ਕੀਤੀ ਗਈ ਹੈ। ਐੱਨ. ਸੀ. ਬੀ. ਦੀ ਇਹ ਸਖ਼ਤ ਕਾਰਵਾਈ ਪੰਜਾਬ 'ਚ ਗੈਂਗਵਾਰ ਅਤੇ ਡਰੱਗਜ਼ ਨੈੱਟਵਰਕ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਆਉਣ ਵਾਲੇ ਸਮੇਂ 'ਚ 'ਚ ਹੋਰ ਵੱਡੇ ਅਪਰਾਧੀਆਂ ਨੂੰ ਵੀ ਅਸਾਮ ਦੀ ਜੇਲ੍ਹ 'ਚ ਸ਼ਿਫਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ! ਅਗਲੇ 7 ਦਿਨਾਂ ਲਈ ਜਾਰੀ ਹੋਈ ਚਿਤਾਵਨੀ
ਦੱਸਣਯੋਗ ਹੈ ਕਿ ਜੱਗੂ ਭਗਵਾਨਪੁਰੀ 'ਤੇ 128 ਮਾਮਲੇ ਦਰਜ ਹਨ ਅਤੇ ਇਸ ਦੇ ਨਾਲ ਹੀ 13 ਮਾਮਲੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਜੱਗੂ ਭਗਵਾਨਪੁਰੀਆ 'ਤੇ ਦਰਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8