ਗਲਤ ਟਰੈਕ 'ਤੇ ਚੱਲੀ ਮਾਲਗੱਡੀ ਦੇ ਮਾਮਲੇ 'ਚ ਰੇਲਵੇ ਦੀ ਵੱਡੀ ਕਾਰਵਾਈ, ਲੋਕੋ ਪਾਇਲਟ ਤੇ ਗਾਰਡ ਤਲਬ

03/25/2024 3:26:07 PM

ਜਲੰਧਰ/ਲੁਧਿਆਣਾ/ਫਿਰੋਜ਼ਪੁਰ (ਗੁਲਸ਼ਨ)-ਫਿਰੋਜ਼ਪੁਰ ਰੇਲ ਡਿਵੀਜ਼ਨ ਵਿਚ ਕਰੀਬ 78 ਕਿਲੋਮੀਟਰ ਬਿਨਾਂ ਡਰਾਈਵਰ ਅਤੇ ਗਾਰਡ ਦੇ ਚੱਲਣ ਵਾਲੀ ਮਾਲਗੱਡੀ ਦਾ ਮਾਮਲਾ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਇਕ ਹੋਰ ਵੱਡੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਨਵੇਂ ਮਾਮਲੇ ’ਚ ਲੁਧਿਆਣਾ ਤੋਂ ਸੁੱਚੀ ਪਿੰਡ ਲਈ ਚੱਲੀ ਪੈਟਰੋਲ ਨਾਲ ਭਰੇ ਟੈਂਕਰਾਂ ਵਾਲੀ ਮਾਲ ਗੱਡੀ ਗਲਤੀ ਨਾਲ 39 ਕਿਲੋਮੀਟਰ ਦੂਰ ਟਾਂਡਾ ਸਟੇਸ਼ਨ ਤਕ ਪਹੁੰਚ ਗਈ, ਜਿਸ ਨੂੰ 5.30 ਘੰਟੇ ਬਾਅਦ ਵਾਪਸ ਸੁੱਚੀ ਪਿੰਡ ਲਿਆਂਦਾ ਗਿਆ। ਇਸ ਮਾਮਲੇ ਵਿਚ ਵੀ ਰੇਲ ਗੱਡੀ ਦੇ ਲੋਕੋ ਪਾਇਲਟ ਅਤੇ ਟਰੇਨ ਮੈਨੇਜਰ ਦੀ ਲਾਪ੍ਰਵਾਹੀ ਨਾਲ ਫਿਰੋਜ਼ਪੁਰ ਡਿਵੀਜ਼ਨ ਦਾ ਅਕਸ ਇਕ ਵਾਰ ਫਿਰ ਧੁੰਦਲਾ ਹੋਇਆ ਹੈ। ਗਲਤ ਟਰੈਕ 'ਤੇ ਮਾਲਗੱਡੀ ਚੱਲਣ ਦੇ ਮਾਮਲੇ ਵਿਚ ਰੇਲਵੇ ਨੇ ਵੱਡੀ ਕਾਰਵਾਈ ਕੀਤੀ ਹੈ। ਸੂਤਰਾਂ ਮੁਤਾਬਕ ਲੁਧਿਆਣਾ ਹੈੱਡਕੁਆਰਟਰ ਦੇ ਲੋਕੋ ਪਾਇਲਟ ਅਤੇ ਗਾਰਡ ਨੂੰ ਫ਼ਿਰੋਜ਼ਪੁਰ ਡਿਵੀਜ਼ਨ ਵਿਚ ਤਲਬ ਕੀਤਾ ਗਿਆ ਹੈ। 

ਦੱਸਣਯੋਗ ਹੈ ਕਿ ਬੀਤੇ ਦਿਨੀਂ ਗੁਜਰਾਤ ਦੇ ਵਡੋਦਰਾ ਤੋਂ ਪੈਟਰੋਲ ਨਾਲ ਭਰੇ 50 ਟੈਂਕਰਾਂ ਵਾਲੀ ਮਾਲ ਗੱਡੀ ਸੁੱਚੀ ਪਿੰਡ ਵਾਸਤੇ ਰਵਾਨਾ ਹੋਈ ਸੀ। ਲੁਧਿਆਣਾ ਸਟੇਸ਼ਨ ’ਤੇ ਇਸ ਦਾ ਚਾਲਕ ਦਲ ਬਦਲਿਆ ਜਾਣਾ ਸੀ। ਲੋਕੋ ਪਾਇਲਟ ਵਿਜੇ ਪ੍ਰਤਾਪ ਅਤੇ ਲੁਧਿਆਣਾ ਹੈੱਡਕੁਆਰਟਰ ਦੇ ਟਰੇਨ ਮੈਨੇਜਰ ਭਵਾਨੀ ਸਿੰਘ ਨੇ ਇਸ ਦਾ ਚਾਰਜ ਮੀਮੋ ਲਿਆ ਸੀ, ਜਿਸ ਨੂੰ ਉਸ ਨੇ ਧਿਆਨ ਨਾਲ ਨਹੀਂ ਪੜ੍ਹਿਆ।

ਇਹ ਵੀ ਪੜ੍ਹੋ: ਹੋਲਾ-ਮਹੱਲਾ ਵੇਖਣ ਜਾ ਰਹੇ ਦੋ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ ਹੋਈ ਦਰਦਨਾਕ ਮੌਤ

ਲੁਧਿਆਣਾ ਤੋਂ ਇਹ ਮਾਲ ਗੱਡੀ ਰਵਾਨਾ ਹੋ ਕੇ ਸ਼ਨੀਵਾਰ ਸਵੇਰੇ 5.15 ਵਜੇ ਸੁੱਚੀ ਪਿੰਡ ਸਟੇਸ਼ਨ ਨੂੰ ਪਾਸ ਕਰਦੇ ਹੋਏ ਅੱਗੇ ਨਿਕਲ ਗਈ। ਅਲਾਵਲਪੁਰ ਸਟੇਸ਼ਨ ਤੋਂ ਹੁੰਦੀ ਹੋਈ ਇਹ ਜਦੋਂ ਟਾਂਡਾ ਸਟੇਸ਼ਨ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਮਾਲ ਗੱਡੀ ਟਰੇਨ ਨੇ ਤਾਂ ਸੁੱਚੀ ਪਿੰਡ ਸਟੇਸ਼ਨ ਦੇ ਇੰਡੀਅਨ ਆਇਲ ਡਿਪੂ ’ਤੇ ਜਾਣਾ ਸੀ। ਕਾਹਲੀ-ਕਾਹਲੀ ਵਿਚ ਟਰੇਨ ਨੂੰ ਵਾਪਸ ਮੋੜਿਆ ਗਿਆ, ਜੋਕਿ ਸਵੇਰੇ 10:40 ’ਤੇ ਸੁੱਚੀ ਪਿੰਡ ਸਟੇਸ਼ਨ ’ਤੇ ਪਹੁੰਚੀ , ਜਿਸ ਨੂੰ ਦੁਪਹਿਰ 1.15 ਵਜੇ ਇੰਡੀਅਨ ਆਇਲ ਡਿਪੂ ਵਿਖੇ ਪਲੇਸ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਲ ਗੱਡੀ ਵਿਚ ਸਫੈਦ ਪੈਟਰੋਲ ਦੇ 47 ਟੈਂਕਰ ਅਤੇ ਡੀਜ਼ਲ ਦੇ ਤਿੰਨ ਟੈਂਕਰ ਸਨ ਤੁਹਾਨੂੰ ਦੱਸ ਦੇਈਏ ਕਿ ਸਫੈਦ ਪੈਟਰੋਲ ਦੀ ਵਰਤੋਂ ਹਵਾਈ ਜਹਾਜ਼ਾਂ ਵਿਚ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ ਹੋਲੇ-ਮਹੱਲੇ ਦੀਆਂ ਲੱਗੀਆਂ ਰੌਣਕਾਂ, ਲੱਖਾਂ ਦੀ ਗਿਣਤੀ 'ਚ ਸੰਗਤ ਹੋ ਰਹੀ ਨਤਮਸਤਕ

ਦੂਜੇ ਪਾਸੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਅਧਿਕਾਰੀਆਂ ਨੇ ਇਸ ਵੱਡੀ ਲਾਪ੍ਰਵਾਹੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਲੁਧਿਆਣਾ ਹੈੱਡਕੁਆਰਟਰ ਦੇ ਲੋਕੋ ਪਾਇਲਟ ਅਤੇ ਗਾਰਡ ਨੂੰ ਫ਼ਿਰੋਜ਼ਪੁਰ ਡਿਵੀਜ਼ਨ ਵਿਚ ਤਲਬ ਕੀਤਾ ਗਿਆ ਹੈ। ਰੇਲਵੇ ਦੇ ਸਬੰਧਤ ਟ੍ਰੈਫਿਕ ਇੰਸਪੈਕਟਰ ਅਸ਼ੋਕ ਸਿਨਹਾ ਨੇ ਵੀ ਸੁੱਚੀ ਪਿੰਡ ਸਟੇਸ਼ਨ ’ਤੇ ਪਹੁੰਚ ਕੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਗਾਰਡ ਦੇ ਬਿਆਨ ਦਰਜ ਕੀਤੇ। ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਦੇ ਲੋਕੋ ਪਾਇਲਟ ਨੇ ਉਨ੍ਹਾਂ ਨੂੰ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਗੁਜਰਾਤ 'ਚ ਪੰਜਾਬ ਦੇ ਨੌਜਵਾਨਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਨਹਿਰ 'ਚ ਪਲਟੀ ਕੰਬਾਇਨ, 3 ਦੀ ਮੌਤ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News