ਭਿਆਨਕ ਹਾਦਸੇ ਨੇ ਉਜਾੜ''ਤਾ ਹੱਸਦਾ-ਖੇਡਦਾ ਪਰਿਵਾਰ, ਪਿਓ-ਪੁੱਤ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ

Monday, Aug 05, 2024 - 05:34 AM (IST)

ਰਾਮਪੁਰਾ ਫੂਲ (ਰਜਨੀਸ਼) :- ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਸਥਿਤ ਸਥਾਨਕ ਓਵਰ ਬ੍ਰਿਜ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਹਾਦਸੇ 'ਚ ਪਿਓ-ਪੁੱਤ ਸਣੇ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ ਕਰੀਬ ਚਾਰ ਵਜੇ ਬਰਨਾਲਾ ਸਾਈਡ ਤੋਂ ਬਠਿੰਡਾ ਵੱਲ ਜਾ ਰਹੀ ਚਿੱਟੇ ਰੰਗ ਦੀ ਆਈ ਟਵੰਟੀ ਕਾਰ ਜਦ ਰਾਮਪੁਰਾ ਫੂਲ ਸਥਿਤ ਓਵਰ ਬ੍ਰਿਜ ਪਾਰ ਕਰ ਕੇ ਬਠਿੰਡਾ ਵੱਲ ਜਾ ਰਹੀ ਸੀ ਤਾਂ ਅਚਾਨਕ ਸੜਕ 'ਤੇ ਖੜ੍ਹੇ ਟਿੱਪਰ ਦੇ ਪਿੱਛੇ ਜਾ ਟਕਰਾਈ। 

ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਗੱਡੀ ਦੇ ਡਰਾਈਵਰ ਤੇ ਸਾਥੀ ਵਿਆਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿਛਲੀ ਸੀਟ 'ਤੇ ਬੈਠੇ ਵਿਅਕਤੀ ਨੂੰ ਲੋਕਾਂ ਨੇ ਸਹਾਰਾ ਸਮਾਜ ਸੇਵਾ ਦੀ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਰਾਮਪੁਰਾ ਵਿਖੇ ਪਹੁੰਚਾਇਆ, ਜਿੱਥੇ ਉਸ ਦੀ ਜ਼ੇਰੇ ਇਲਾਜ ਮੌਤ ਹੋ ਗਈ। ਹਾਦਸੇ ਵਿੱਚ ਗੱਡੀ ਟੱਕਰ ਤੋਂ ਬਾਅਦ ਟਿੱਪਰ ਦੇ ਹੇਠਾਂ ਫਸ ਗਈ ਜਿਸ ਨੂੰ ਬਾਹਰ ਕੱਢਣ ਵਿੱਚ ਲੋਕਾ ਨੂੰ ਭਾਰੀ ਮੁਸ਼ੱਕਤ ਕਰਨੀ ਪਈ ਤੇ ਕਰੀਬ ਇੱਕ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਕਾਰ ਵਿੱਚ ਫਸੇ ਤਿੰਨੋਂ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। 

ਇਹ ਵੀ ਪੜ੍ਹੋ- ਸਾਥੀ ਨੂੰ ਨਹਿਰ 'ਚ ਡੁੱਬਦਾ ਦੇਖ ਭੱਜ ਗਏ ਦੋਸਤ, 11ਵੀਂ ਦੇ ਵਿਦਿਆਰਥੀ ਦੀ ਤੜਫ਼-ਤੜਫ਼ ਕੇ ਹੋਈ ਦਰਦਨਾਕ ਮੌਤ

ਕਾਰ ਵਿੱਚ ਖਿੱਲਰੇ ਸਾਮਾਨ ਤੋਂ ਪਤਾ ਲੱਗ ਰਿਹਾ ਸੀ ਕਿ ਇਹ ਲੋਕ ਲੁਧਿਆਣਾ ਸ਼ਹਿਰ ਤੋ ਬਿਊਟੀ ਪਾਰਲਰ ਵਿੱਚ ਵਰਤਣ ਵਾਲਾ ਸਾਮਾਨ ਲੈ ਕੇ ਆ ਰਹੇ ਸਨ। ਇਸ ਘਟਨਾ ਸਬੰਧੀ ਜਿਥੇ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਟਿੱਪਰ ਚਾਲਕ ਨੂੰ ਜ਼ਿੰਮੇਵਾਰ ਠਹਿਰਾਇਆ, ਉੱਥੇ ਹੀ ਉਨ੍ਹਾਂ ਨੈਸ਼ਨਲ ਹਾਈਵੇ ਐੱਨ.ਐੱਚ. 7 ਅਥਾਰਟੀ ਨੂੰ ਵੀ ਇਸ ਘਟਨਾ ਲਈ ਜਿੰਮੇਵਾਰ ਦੱਸਦਿਆਂ ਕਿਹਾ ਕਿ ਅਕਸਰ ਹੀ ਇਸ ਸੜਕ 'ਤੇ ਮੀਂਹ ਦਾ ਪਾਣੀ ਛੱਪੜ ਦਾ ਰੂਪ ਧਾਰਨ ਕਰ ਕੇ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਅਕਸਰ ਹੀ ਇਸ ਜਗ੍ਹਾ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ। ਨੈਸ਼ਨਲ ਹਾਈਵੇ 'ਤੇ ਵਾਪਰੇ ਇਸ ਸੜਕ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਹਿਮਾਂਸ਼ੂ, ਉਸ ਦੇ ਪਿਤਾ ਸ਼ਤੀਸ ਕੁਮਾਰ ਤੇ ਹਿਮਾਂਸ਼ੂ ਦੇ ਦੋਸਤ ਵਿਕਰਮ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ- ਅਮਰੀਕੀਆਂ ਦੀ ਇਕ ਚੌਥਾਈ ਆਮਦਨ ਤੱਕ ਪਹੁੰਚਣ ’ਚ ਵੀ ਭਾਰਤੀਆਂ ਨੂੰ ਲੱਗ ਜਾਣਗੇ 75 ਸਾਲ !

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News