SGPC ਪ੍ਰਧਾਨ ਧਾਮੀ ਦੀਆਂ ਗੱਲਾਂ ''ਤੇ ਭੜਕੀ ਬੀਬੀ ਜਗੀਰ ਕੌਰ, ਆਖ਼ੀਆਂ ਇਹ ਗੱਲਾਂ

Saturday, Dec 14, 2024 - 11:15 AM (IST)

SGPC ਪ੍ਰਧਾਨ ਧਾਮੀ ਦੀਆਂ ਗੱਲਾਂ ''ਤੇ ਭੜਕੀ ਬੀਬੀ ਜਗੀਰ ਕੌਰ, ਆਖ਼ੀਆਂ ਇਹ ਗੱਲਾਂ

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਧਾਮੀ ਨੇ ਮੇਰੇ ਬਾਰੇ ਜੋ ਸ਼ਬਦ ਬੋਲੇ ਹਨ, ਉਸ ਨੂੰ ਲੈ ਕੇ ਪੰਥਕ ਸੰਸਥਾਵਾਂ ਤੇ ਅਕਾਲੀ ਨੇਤਾਵਾਂ, ਧਾਰਮਿਕ ਸੰਸਥਾਵਾਂ ਦੇ ਉਨ੍ਹਾਂ ਨੂੰ ਵੱਡੀ ਗਿਣਤੀ ’ਚ ਫੋਨ ਆ ਰਹੇ ਹਨ ਤੇ ਹਰ ਕੋਈ ਉਸ ਦੀ ਨਿੰਦਾ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ

ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਧਾਮੀ ਨੇ ਮੇਰੇ ਬਾਰੇ ਜੋ ਸ਼ਬਦ ਬੋਲੇ ਹਨ, ਉਹ ਉਨ੍ਹਾਂ ਦੀ ਘਟੀਆ ਮਾਨਸਿਕਤਾ ਤੇ ਪੜ੍ਹੇ-ਲਿਖੇ ਆਗੂ ਦੀ ਲਿਆਕਤ ਤੋਂ ਇਲਾਵਾ ਪ੍ਰੋ. ਧਾਮੀ ਦੀ ਔਰਤਾਂ ਪ੍ਰਤੀ ਮਾੜੀ ਸੋਚ ਸਾਹਮਣੇ ਆਈ ਹੈ। ਬੀਬੀ ਜੀ ਨੇ ਅੱਗੇ ਕਿਹਾ ਕਿ ਸਾਡੇ ਅਕਾਲੀ ਨੇਤਾ ਇਹ ਆਖਦੇ ਨਹੀਂ ਥੱਕਦੇ ਕਿ ਪ੍ਰੋ. ਧਾਮੀ ਵਿਦਵਾਨ ਤੇ ਪੜ੍ਹੇ-ਲਿਖੇ ਸੋਚ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੇਖ ਲੈਣਾ ਚਾਹੀਦਾ ਹੈ ਕਿ ਪ੍ਰੋ. ਧਾਮੀ ਜੀ ਦੀ ਸੋਚ ਕੀ ਹੈ। ਉਨ੍ਹਾਂ ਕਿਹਾ ਕਿ ਹੁਣ ਫ਼ੈਸਲਾ ਸਿੱਖ ਸੰਗਤਾਂ ’ਤੇ ਹੈ ਅਤੇ ਮੇਰੀਆਂ ਮਾਵਾਂ-ਭੈਣਾਂ ਨੇ ਕਰਨਾ ਹੈ। 

ਇਹ ਖ਼ਬਰ ਵੀ ਪੜ੍ਹੋ - ਬੰਦ ਹੋ ਜਾਣਗੇ ਪੰਜਾਬ ਦੇ ਇਹ ਸਕੂਲ, ਬੱਚਿਆਂ ਦੀ ਐਡਮਿਸ਼ਨ ਕਰਵਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਇੱਥੇ ਦੱਸ ਦਈਏ ਕਿ ਪ੍ਰੋ. ਧਾਮੀ ਦੀ ਇਕ ਆਡੀਓ ਸੋਸ਼ਲ ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਫੈਲੀ ਹੋਈ ਹੈ, ਜਿਸ ਵਿਚ ਉਹ ਬੀਬੀ ਨੂੰ ਤਲਖ਼ੀ ਨਾਲ ਕਈ ਐਸੇ ਸ਼ਬਦ ਬੋਲ ਰਹੇ ਹਨ ਕਿ ਜਿਨ੍ਹਾਂ ਨੂੰ ਬੀਬੀ ਜੀ ਅਤੇ ਸਿੱਖ ਸਮਾਜ ਨੂੰ ਇਤਰਾਜ਼ ਹੋਣ ਦੀ ਖ਼ਬਰ ਹੈ। ਇਸ ਮਗਰੋਂ ਪ੍ਰੋ. ਧਾਮੀ ਨੇ ਬੀਬੀ ਜਗੀਰ ਕੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਵੀ ਮੰਗ ਲਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News