ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ 5 ਜ਼ਿਲਾ ਪ੍ਰਧਾਨ ਬਣਾਏ

01/14/2018 7:09:28 AM

ਚੰਡੀਗੜ੍ਹ  (ਭੁੱਲਰ)  - ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਅੱਜ ਇਸ ਵਿੰਗ ਦੀ ਤੀਜੀ ਸੂਚੀ ਜਾਰੀ ਕੀਤੀ।
ਉਨ੍ਹਾਂ ਦੱਸਿਆ ਕਿ ਸੂਚੀ ਅਨੁਸਾਰ 5 ਜ਼ਿਲਿਆਂ ਤੇ ਚੰਡੀਗੜ੍ਹ ਇਕਾਈ ਦੇ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਨੂੰ ਦੋ ਜ਼ੋਨਾਂ ਵਿਚ ਵੰਡ ਕੇ ਪਹਿਲਾਂ ਵਾਂਗ ਦੋ ਪ੍ਰਧਾਨ ਨਿਯੁਕਤ ਕੀਤੇ ਗਏ ਹਨ।  ਬੀਬੀ ਜਗੀਰ ਕੌਰ ਨੇ ਕਿਹਾ ਕਿ ਜਤਿੰਦਰ ਕੌਰ ਠੁਕਰਾਲ, ਜ਼ਿਲਾ ਹੁਸ਼ਿਆਰਪੁਰ (ਸ਼ਹਿਰੀ), ਪ੍ਰੋ. ਕਮਲਜੀਤ ਕੌਰ ਬਟਾਲਾ ਜ਼ਿਲਾ ਗੁਰਦਾਸਪੁਰ (ਸ਼ਹਿਰੀ), ਸਿਮਰਜੀਤ ਕੌਰ ਜਲੰਧਰ (ਦਿਹਾਤੀ), ਬਲਜਿੰਦਰ ਕੌਰ ਕਾਲੜਾ ਕਪੂਰਥਲਾ (ਸ਼ਹਿਰੀ) ਤੇ ਭੁਪਿੰਦਰ ਕੌਰ ਸਮਰਾ ਫਰੀਦਕੋਟ (ਸ਼ਹਿਰੀ) ਦੇ ਪ੍ਰਧਾਨ ਹੋਣਗੇ।  ਉਨ੍ਹਾਂ ਕਿਹਾ ਕਿ ਨਿਰਮਲ ਕੌਰ ਸੇਖੋਂ ਨੂੰ ਜ਼ੋਨ ਨੰ. 1 ਚੰਡੀਗੜ੍ਹ ਦੀ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਗੁਰਦੀਪ ਕੌਰ ਬਰਾੜ ਜ਼ੋਨ ਨੰ. 2 ਚੰਡੀਗੜ੍ਹ ਦੇ ਪ੍ਰਧਾਨ ਹੋਣਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬਾਕੀ ਰਹਿੰਦੇ ਜਥੇਬੰਦਕ ਢਾਂਚੇ ਦਾ ਐਲਾਨ ਅਗਲੇ ਹਫਤੇ ਕਰ ਦਿੱਤਾ ਜਾਵੇਗਾ।


Related News