ਅਕਾਲੀ ਦਲ ਦੀ ਬਠਿੰਡਾ ਸੀਟ ਨੇ ਬਚਾਈ ਸਾਖ਼, ਬਾਕੀ ਸੀਟਾਂ 'ਤੇ ਚੌਥੇ ਨੰਬਰ 'ਤੇ ਰਹੇ ਉਮੀਦਵਾਰ

Tuesday, Jun 04, 2024 - 10:45 PM (IST)

ਅਕਾਲੀ ਦਲ ਦੀ ਬਠਿੰਡਾ ਸੀਟ ਨੇ ਬਚਾਈ ਸਾਖ਼, ਬਾਕੀ ਸੀਟਾਂ 'ਤੇ ਚੌਥੇ ਨੰਬਰ 'ਤੇ ਰਹੇ ਉਮੀਦਵਾਰ

ਚੰਡੀਗੜ੍ਹ : ਪੰਜਾਬ 'ਚ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਇਸ ਵਾਰ ਕਾਂਗਰਸ ਨੂੰ ਜਿੱਥੇ 7 ਸੀਟਾਂ ਮਿਲੀਆਂ ਹਨ ਤਾਂ ਆਮ ਆਦਮੀ ਪਾਰਟੀ 3 ਸੀਟਾਂ ਹਾਸਲ ਕਰ ਸਕੀ ਹੈ। ਇਸ ਤੋਂ ਇਲਾਵਾ 2 ਸੀਟਾਂ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ ਹਨ ਪਰ ਪੰਥਕ ਪਾਰਟੀ ਕਹੇ ਜਾਣ ਵਾਲੇ ਅਕਾਲੀ ਦਲ ਨੂੰ ਸਿਰਫ ਇਕ ਸੀਟ ਹਾਸਲ ਹੋਈ ਹੈ। ਜੇਕਰ ਬਾਕੀ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਦੇ ਉਮੀਦਵਾਰ ਚੌਥੇ ਨੰਬਰ 'ਤੇ ਹੀ ਰਹੇ ਹਨ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਫੱਸਵੇਂ ਮੁਕਾਬਲੇ ਮਗਰੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਦੀ ਜਿੱਤ, 'ਆਪ' ਦੇ ਕਾਕਾ ਬਰਾੜ ਹਾਰੇ

ਅਕਾਲੀ ਦਲ ਨੇ ਸਿਰਫ ਬਠਿੰਡਾ ਸੀਟ 'ਤੇ ਜਿੱਤ ਹਾਸਲ ਕੀਤੀ ਹੈ ਅਤੇ ਹਰਸਿਮਰਤ ਕੌਰ ਬਾਦਲ ਜੇਤੂ ਰਹੇ ਹਨ। ਕਿਸੇ ਵੇਲੇ ਪੰਜਾਬ ਦੀ ਮੁੱਖ ਪਾਰਟੀ ਰਹੇ ਅਕਾਲੀ ਦਲ ਕੋਲ ਸਿਰਫ 13.42 ਫ਼ੀਸਦੀ ਵੋਟ ਰਹਿ ਗਏ ਹਨ, ਜਦੋਂ ਕਿ ਭਾਜਪਾ ਕੋਲ ਹੁਣ ਪੰਜਾਬ 'ਚ 18.56 ਫ਼ੀਸਦੀ ਵੋਟ ਹਨ। ਪੰਜਾਬ 'ਚ ਲੰਬਾ ਸਮਾਂ ਕਾਂਗਰਸ ਅਤੇ ਅਕਾਲੀ ਦਲ ਹੀ ਮੁੱਖ ਧਿਰਾਂ ਰਹੀਆਂ ਹਨ ਪਰ ਹੁਣ ਪੰਜਾਬ 'ਚੋਂ ਅਕਾਲੀ ਦਲ ਦਾ ਆਧਾਰ ਖ਼ਤਮ ਹੁੰਦਾ ਜਾਪ ਰਿਹਾ ਹੈ।
ਇਹ ਵੀ ਪੜ੍ਹੋ : ਬਠਿੰਡਾ ਸੀਟ ਫਿਰ ਅਕਾਲੀ ਦਲ ਦੀ ਝੋਲੀ 'ਚ, ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਜੇਤੂ ਕਰਾਰ
ਬਠਿੰਡਾ ਤੋਂ ਚੌਥੀ ਵਾਰ ਜਿੱਤੇ ਹਰਸਿਮਰਤ ਕੌਰ ਬਾਦਲ
ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਜਿੱਤ ਗਏ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ 49656 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਨੂੰ ਕੁੱਲ 376558 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ 326902 ਵੋਟਾਂ ਹਾਸਲ ਕਰਕੇ ਦੂਜੇ ਨੰਬਰ 'ਤੇ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News