ਨਿੱਜੀ ਹਸਪਤਾਲ ''ਚ ਇਲਾਜ ਦੌਰਾਨ ਬੀਬੀ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਸਟਾਫ ''ਤੇ ਲਾਏ ਲਾਪਰਵਾਹੀ ਦੇ ਦੋਸ਼

03/03/2021 10:39:19 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)- ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਅਤੇ ਸਟਾਫ 'ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ। ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਸਥਿਤ ਨਿਊ ਦਿੱਲੀ ਹਸਪਤਾਲ 'ਤੇ ਨਰਸਿੰਗ ਹੋਮ ਵਿਖੇ ਅਜ ਉਸ ਵੇਲੇ ਹਾਲਾਤ ਤਣਾਅਪੂਰਣ ਹੋ ਗਏ ਜਦੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਰਾਮਪੁਰਾ ਵਾਸੀ ਦਰਸ਼ਨ ਸਿੰਘ ਦੀ ਪਤਨੀ ਊਸ਼ਾ ਰਾਣੀ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਇਸ ਦੌਰਾਨ ਮ੍ਰਿਤਕ ਊਸ਼ਾ ਰਾਣੀ ਦੇ ਪਤੀ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ  ਸਵੇਰੇ ਕਰੀਬ 11 ਵਜੇ ਨਿਊ ਦਿਲੀ ਹਸਪਤਾਲ ਵਿਖੇ ਲੈ ਕੇ ਆਏ ਸਨ, ਜਿਥੇ ਨਿਊ ਦਿੱਲੀ ਹਸਪਤਾਲ ਦੇ ਸੰਚਾਲਕ ਡਾ. ਨੀਰਜ਼ ਵੱਲੋਂ ਜਰੂਰੀ ਟੈਸਟ ਕਰਨ ਤੋਂ ਬਾਅਦ ਉਸਦੀ ਪਤਨੀ ਦੇ ਬੱਚੇਦਾਨੀ ਵਿੱਚ ਰਸੋਲੀਆਂ ਹੋਣ ਦਾ ਕਹਿ ਕੇ ਅਪਰੇਸ਼ਨ ਕੀਤਾ ਗਿਆ। ਹਾਲਾਂਕਿ ਆਪਰੇਸ਼ਨ ਤੋਂ ਬਾਅਦ ਉਸਦੀ ਪਤਨੀ ਬਿੱਲਕੁਲ ਠੀਕ ਸੀ, ਪਰ ਜਦੋਂ ਹਸਪਤਾਲ ਦੇ ਸਟਾਫ ਵੱਲੋਂ ਕੁਝ ਇੰਜੈਕਸ਼ਨ ਲਗਾਏ ਗਏ ਤਾਂ ਕਰੀਬ 20 ਮਿੰਟ ਬਾਅਦ  ਉਸਦੀ ਪਤਨੀ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਅਤੇ ਉਸ ਨੂੰ ਸਾਂਹ ਲੈਣ ਵਿੱਚ ਵੀ ਤਕਲੀਫ਼ ਹੋਣ ਲੱਗੀ। ਦਰਸ਼ਨ ਸਿਂਘ ਨੇ ਦੋਸ਼ ਲਾਇਆ ਕਿ ਹਸਪਤਾਲ ਦੇ ਸਟਾਫ਼ ਤੇ ਡਾਕਟਰਾਂ ਵਲੋਂ ਹਫ਼ੜਾ ਦਫੜੀ ਵਿੱਚ ਉਸਦੀ ਪਤਨੀ ਨੂੰ ਸ਼ਹਿਰ ਦੇ ਹੋਰ ਨਿੱਜੀ ਹਸਪਤਾਲ ਵਿੱਚ ਰੈਫਰ ਕਰਨ ਦੀ ਕੋਸਿਸ਼ ਵੀ ਕੀਤੀ। ਜਦੋਂ ਕਿ ਉਸਦੀ ਪਤਨੀ ਊਸ਼ਾ ਰਾਣੀ ਦੀ ਇਜੈਕਸ਼ਨ ਲਗਾਉਣ ਦੇ ਕਰੀਬ ਅੱਧੇ ਘੰਟੇ ਬਾਅਦ ਹੀ ਮੌਤ ਹੋ ਚੁੱਕੀ ਸੀ।  ਮ੍ਰਿਤਕਾ ਦੇ ਪਤੀ ਦਰਸ਼ਨ ਸਿੰਘ ਤੇ ਪਰਿਵਾਰਿਕ ਮੈਂਬਰਾਂ ਵਲੋਂ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਤੋਂ ਹਸਪਤਾਲ ਦੇ ਡਾਕਟਰ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਮੰਗ ਕੀਤੀ ਹੈ, ਨਾਲ ਹੀ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਧਰਨਾ ਲਾਉਣਗੇ।  ਇਸ ਸਬੰਧੀ ਹਸਪਤਾਲ ਦੇ ਸੰਚਾਲਕ ਡਾ. ਨੀਰਜ਼ ਨੇ ਕਿਹਾ ਕਿ ਮਰੀਜ਼ ਦਾ ਆਪਰੇਸ਼ਨ ਬਿੱਲਕੁਲ ਸਹੀ ਹੋਇਆ ਸੀ, ਅਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਐਂਟੀਬਾਇਟਕ ਲਗਾਏ ਜਾਂਦੇ ਹਨ, ਜਿਸ ਕਾਰਨ ਮਰੀਜ਼ ਨੂੰ ਐਲਰਜ਼ੀ ਹੋ ਗਈ। ਜਦੋਂ ਇਸ ਸਬੰਧੀ ਉਨ੍ਹਾਂ ਨੂੰ ਪਤਾ ਲਗਿਆ ਤਾਂ ਉਨ੍ਹਾਂ ਨੇ ਮਰੀਜ ਨੂੰ ਬਚਾਉਣ ਦੀ ਪੂਰੀ ਕੋਸ਼ਿਸ ਕੀਤੀ ਤੇ ਮਰੀਜ਼ ਨੂੰ ਰੈਫਰ ਵੀ ਕੀਤਾ ਗਿਆ ਸੀ, ਤਾਂ ਕਿ ਉਸਦੀ ਜਿੰਦਗੀ ਬਚ ਸਕੇ। ਪਰ ਮਰੀਜ ਦੀ ਮੌਤ ਹੋ ਗਈ।


Bharat Thapa

Content Editor

Related News