ਅੱਗ ''ਚ ਝੁਲਸੀ ਬੀਬੀ ਦੀ ਇਲਾਜ ਦੌਰਾਨ ਹੋਈ ਮੌਤ, 3 ''ਤੇ ਕੇਸ ਦਰਜ

Sunday, Jan 17, 2021 - 11:14 PM (IST)

ਅੱਗ ''ਚ ਝੁਲਸੀ ਬੀਬੀ ਦੀ ਇਲਾਜ ਦੌਰਾਨ ਹੋਈ ਮੌਤ, 3 ''ਤੇ ਕੇਸ ਦਰਜ

ਪਠਾਨਕੋਟ,(ਸ਼ਾਰਦਾ)- ਬੀਤੇ ਦਿਨਾਂ ਪਿੰਡ ਡਰੰਗਖੜ੍ਹ 'ਚ ਗੁਆਂਡੀਆਂ ਨਾਲ ਹੋਈ ਲੜਾਈ ਦੌਰਾਨ ਅੱਗ 'ਚ ਝੁਲਸੀ ਬੀਬੀ ਨੇ ਇਲਾਜ ਦੌਰਾਨ ਮਿਲਟਰੀ ਹਸਪਤਾਲ ਪਠਾਨਕੋਟ 'ਚ ਦੱਮ ਤੋੜ ਦਿੱਤਾ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੀਬੀ ਦੇ ਪਤੀ ਕਿਸ਼ੋਰੀ ਲਾਲ ਨੇ ਦੱਸਿਆ ਕਿ 14 ਜਨਵਰੀ ਨੂੰ ਉਨ੍ਹਾਂ ਦਾ ਜ਼ਮੀਨੀ ਵਿਵਾਦ ਹੋਇਆ ਸੀ। ਇਸ ਕਾਰਨ ਉਕਤ ਵਿਅਕਤੀਆਂ ਵੱਲੋਂ ਉਸਦੀ ਪਤਨੀ ਦਰਸ਼ਨ ਦੇਵੀ ਦੀ ਕੁੱਟਮਾਰ ਕੀਤੀ ਗਈ। ਇਸ ਦੀ ਸ਼ਿਕਾਇਤ ਸ਼ਾਹਪੁਰਕੰਡੀ ਥਾਣੇ 'ਚ ਦਰਜ ਕਰਵਾਈ ਗਈ। ਉਸਨੇ ਦੱਸਿਆ ਕਿ 14 ਜਨਵਰੀ ਨੂੰ ਅਸੀਂ ਘਰ ਤੋਂ ਬਾਹਰ ਸੀ ਅਤੇ ਉਸਦੇ ਗੁਆਂਡੀ ਭਗਵਾਨ ਦਾਸ ਅਤੇ ਉਸਦੇ ਬੇਟੇ ਸੰਨੀ ਅਤੇ ਮੁਨੀਸ਼ ਕੁਮਾਰ ਨੇ ਉਸਦੀ ਪਤਨੀ ਦਰਸ਼ਨ ਦੇਵੀ ਨੂੰ ਅੱਗ ਲਗਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਘਰ ਵਾਪਸ ਪਹੁੰਚੇ ਤਾਂ ਉਨ੍ਹਾਂ ਦੀ ਪਤਨੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ ਸੀ। ਇਲਾਜ ਦੇ ਚੱਲਦੇ ਅੱਜ ਉਨ੍ਹਾਂ ਦੀ ਪਤਨੀ ਨੇ ਦੱਮ ਤੋੜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ 3 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਅਜੇ ਵੀ ਫਰਾਰ ਹਨ। 
 


author

Bharat Thapa

Content Editor

Related News