ਭੋਗਪੁਰ : ਦਿਨ ਚੜ੍ਹਦੇ ਹੀ ਏ. ਟੀ. ਐੱਮ ਬਾਹਰ ਲੱਗੀ ਲੋਕਾਂ ਦੀ ਭੀੜ

Tuesday, Mar 31, 2020 - 10:01 AM (IST)

ਭੋਗਪੁਰ : ਦਿਨ ਚੜ੍ਹਦੇ ਹੀ ਏ. ਟੀ. ਐੱਮ ਬਾਹਰ ਲੱਗੀ ਲੋਕਾਂ ਦੀ ਭੀੜ

ਭੋਗਪੁਰ (ਰਾਜੇਸ਼ ਸੂਰੀ) : ਕੋਰੋਨਾ ਵਾਇਰਸ ਦੀ ਦਹਿਸ਼ਤ ਦੌਰਾਨ ਪੰਜਾਬ ਸਰਕਾਰ ਵੱਲੋਂ ਲਾਏ ਗਏ ਕਰਫਿਊ ਕਾਰਨ ਬੈਂਕ ਬੰਦ ਹੋਣ ਦੇ ਚੱਲਦਿਆਂ ਲੋਕਾਂ ਨੂੰ ਜ਼ਰੂਰੀ ਸਮਾਨ, ਰਾਸ਼ਨ, ਸਬਜ਼ਆਂ ਅਤੇ ਦਵਾਈਆਂ ਆਦਿ ਖਰੀਦਣ 'ਚ ਪੈਸਿਆਂ ਦੀ ਦਿੱਕਤ ਆ ਰਹੀ ਹੈ। ਪੈਸੇ ਦੀ ਕਿੱਲਤ ਦੇ ਚੱਲਦਿਆਂ ਅੱਜ ਭੋਗਪੁਰ ਸ਼ਹਿਰ ਦੀ ਇਕ ਬੈਂਕ ਦੇ ਬਾਹਰ ਲੱਗੇ ਏ. ਟੀ. ਐਮ. ਅੱਗੇ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਕੇਂਦਰ ਸਰਕਾਰ ਵੱਲੋਂ 30 ਅਤੇ 31 ਮਾਰਚ ਨੂੰ ਦੇਸ਼ ਭਰ 'ਚ ਬੈਂਕ ਖ੍ਹੋਲੇ ਜਾਣ ਦਾ ਐਲਾਨ ਕੀਤਾ ਗਿਆ ਸੀ।

ਬੈਂਕਾਂ ਵੱਲੋਂ ਕਲੋਜ਼ਿਗ ਦੇ ਚੱਲਦਿਆਂ ਬੈਂਕ ਗਾਹਕਾਂ ਨੂੰ ਵੀ ਅੰਦਰ ਦਾਖਲ ਨਹੀ ਹੋਣ ਦਿੱਤਾ ਗਿਆ। ਭੋਗਪੁਰ ਸ਼ਹਿਰ 'ਚ ਭਾਰੀ ਗਿਣਤੀ 'ਚ ਏ. ਟੀ. ਐੱਮ ਮਸ਼ੀਨਾਂ ਲੱਗੀਆਂ ਹੋਈਆਂ ਹਨ ਪਰ ਕੁਝ ਏ. ਟੀ. ਐਮ. ਮਸ਼ੀਨਾਂ ਨੂੰ ਛੱਡ ਕੇ ਬਾਕੀ ਏ. ਟੀ. ਐਮ. ਮਸ਼ੀਨਾਂ ਕੈਸ਼ਲੈੱਸ ਰਹੀਆਂ, ਜਿਸ ਕਾਰਨ ਲੋਕਾਂ ਨੂੰ ਨਗਦੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਭੋਗਪੁਰ ਸ਼ਹਿਰ 'ਚ ਯੂਕੋ ਬੈਂਕ 'ਚ ਕੈਸ਼ ਉਪਲਬਧ ਹੋਣ ਬਾਰੇ ਆਮ ਲੋਕਾਂ ਨੂੰ ਪਤਾ ਲੱਗਣ ਤੋਂ ਬਾਅਦ ਇਸ ਏ. ਟੀ. ਐਮ. ਅੱਗੇ ਲੰਬੀਆ ਲਾਈਨਾਂ ਲੱਗ ਗਈਆਂ। ਲੋਕਾਂ ਦਾ ਕਹਿਣਾ ਸੀ ਕਿ ਸਬਜ਼ੀ, ਕਰਿਆਨਾ, ਦਵਾਈਆਂ ਅਤੇ ਹੋਰ ਰੋਜ਼ਾਨਾ ਜ਼ਰੂਰਤਾਂ ਦਾ ਸਮਾਨ ਖਰੀਦਣ ਲਈ ਨਗਦੀ ਦੀ ਲੋੜ ਪੈਂਦੀ ਹੈ ਪਰ ਬੈਂਕਾਂ ਬੰਦ ਹੋਣ ਕਾਰਨ ਨਗਦੀ ਦੀ ਭਾਰੀ ਕਿੱਲਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਏ. ਟੀ. ਐਮ ਬੂਥਾਂ 'ਚ ਕੈਸ਼ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇ।
 


author

Babita

Content Editor

Related News