ਭੋਗਪੁਰ ਵਿਖੇ ਮਨਾਇਆ ਗਿਆ ਡਾ. ਭੀਮ ਰਾਓ ਅੰਬੇਡਕਰ ਦਾ ਬਰਸੀ ਦਿਵਸ

Wednesday, Dec 06, 2017 - 05:35 PM (IST)

ਭੋਗਪੁਰ ਵਿਖੇ ਮਨਾਇਆ ਗਿਆ ਡਾ. ਭੀਮ ਰਾਓ ਅੰਬੇਡਕਰ ਦਾ ਬਰਸੀ ਦਿਵਸ

ਭੋਗਪੁਰ(ਰਾਣਾ)— ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ 61ਵੇਂ ਬਰਸੀ ਦਿਵਸ ਮੌਕੇ ਬੁੱਧਵਾਰ ਨੂੰ ਭੋਗਪੁਰ ਵਿਖੇ ਇਕ ਸਮਾਗਮ ਰੱਖਿਆ ਗਿਆ। ਇਥੋਂ ਦੇ ਪਿੰਡ ਖਰਲ ਕਲਾਂ ਭੋਗਪੁਰ ਜਲੰਧਰ ਡਾ. ਭੀਮ ਰਾਓ ਅੰਬੇਡਕਰ ਅਤੇ ਲਾਇਬ੍ਰੇਰੀ ਵਿਖੇ ਸਮੂਹ ਨਗਰ ਪੰਚਾਇਤ ਦੇ ਮੈਂਬਰਾਂ ਨੇ ਸ਼ਰਧਾਂਜਲੀ ਦੇ ਕੇ 61ਵਾਂ ਬਰਸੀ ਦਿਵਸ ਮਨਾਇਆ ਮਨਾਇਆ। ਇਸ ਮੌਕੇ ਪਿੰਡ ਦੇ ਸਰੰਪਚ ਸੁਖਚੈਨ ਸਿੰਘ ਖਰਲ, ਸੁਸਾਇਟੀ ਦੇ ਪ੍ਰਧਾਨ ਬਹਾਦਰ ਸਿੰਘ ਰਮਲੇ, ਜੈ ਨਾਰਾਇਣ ਰਾਮ ਜੀ ਚੇਅਰਮੈਨ, ਮੁੱਖ ਸਲਾਹਕਾਰ ਅਮਰਜੀਤ ਸਿੰਘ ਖਰਲ, ਸਰਬਜੀਤ ਸਿੰਘ ਫੁੱਲ ਤੇ ਵਿਸ਼ੇਸ਼ ਤੌਰ 'ਤੇ ਰੂਪ ਲਾਲ, ਦਰਸ਼ਨ ਸਿੰਘ, ਬੀਬੀ ਸ਼ੀਲਾ ਦੇਵੀ, ਦਲਜੀਤ ਕੌਰ ਸੱਤਿਆ ਦੇਵੀ ਆਦਿ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਸ਼ਾਮਲ ਹਿੱਸਾ ਲੈਣ ਵਾਲਿਆਂ ਨੇ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਦੇ ਕੇ ਫੁੱਲ ਭੇਂਟ ਕੀਤੇ।


Related News