ਇਸ਼ਕ 'ਚ ਅੰਨ੍ਹੀ ਪਤਨੀ ਦੀ ਕਰਤੂਤ, ਸਾਥੀਆਂ ਨਾਲ ਮਿਲ ਕੇ ਉਜਾੜਿਆ ਆਪਣਾ ਸੁਹਾਗ

Wednesday, Mar 11, 2020 - 05:37 PM (IST)

ਇਸ਼ਕ 'ਚ ਅੰਨ੍ਹੀ ਪਤਨੀ ਦੀ ਕਰਤੂਤ, ਸਾਥੀਆਂ ਨਾਲ ਮਿਲ ਕੇ ਉਜਾੜਿਆ ਆਪਣਾ ਸੁਹਾਗ

ਭੀਖੀ (ਤਾਇਲ) : ਭੀਖੀ ਨੇੜੇ ਪਿੰਡ ਬੋੜਾਵਾਲ ਵਿਖੇ ਇਸ਼ਕ 'ਚ ਅੰਨ੍ਹੀ ਪਤਨੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪਤੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨਿੱਕਾ ਸਿੰਘ ਵਾਸੀ ਪਿੰਡ ਬੋੜਾਵਾਲ ਦੇ ਭਰਾ ਨੈਬ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਵਿਆਹ ਕੋਈ 14 ਸਾਲ ਪਹਿਲਾਂ ਪਿੰਡ ਤੂਰ ਬਣਜਾਰਾ ਦੀ ਸੁਖਪ੍ਰੀਤ ਕੌਰ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਲੜਕੇ ਅਤੇ ਇਕ ਲੜਕੀ ਹੈ। ਉਨ੍ਹਾਂ ਦੱਸਿਆ ਕਿ ਭਰਜਾਈ ਸੁਖਪ੍ਰੀਤ ਕੌਰ ਦੇ ਸਤਗੁਰ ਸਿੰਘ ਉਰਫ ਗੋਲਟਾ ਵਾਸੀ ਚੰਗਾਲੀਵਾਲਾ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਹ ਮੇਰੇ ਭਰਾ ਨੂੰ ਪਿਆਰ 'ਚ ਰੋੜਾ ਸਮਝਦੇ ਸਨ। ਇਸ ਦੇ ਚੱਲਦਿਆਂ ਭਰਜਾਈ ਸੁਖਪ੍ਰੀਤ ਕੌਰ ਨੇ ਸਤਗੁਰ ਸਿੰਘ ਉਰਫ ਗੋਲਟਾ ਅਤੇ ਲਾਡੀ ਸਿੰਘ ਵਾਸੀ ਚੰਗਾਲੀਵਾਲਾ ਨਾਲ ਮਿਲ ਕੇ ਨਿੱਕਾ ਸਿੰਘ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਹੈ। ਐੱਸ.ਐੱਚ.ਓ. ਭੀਖੀ ਗੁਰਲਾਲ ਸਿੰਘ ਨੇ ਦੱਸਿਆਂ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਸੁਖਪ੍ਰੀਤ ਕੌਰ, ਸਤਗੁਰ ਸਿੰਘ ਅਤੇ ਲਾਡੀ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ, ਦਿੱਤੀ ਜਾਨੋਂ ਮਾਰਨ ਦੀ ਧਮਕੀ


author

Baljeet Kaur

Content Editor

Related News