ਪਡ਼੍ਹਾਈ ’ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ

04/19/2019 9:29:17 AM

ਬਠਿੰਡਾ (ਮਨਜੀਤ)-ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਮਛਾਣਾ ਵਿਖੇ ਸਰਕਾਰੀ ਮਿਡਲ ਸਕੂਲ ’ਚ ਸੈਸ਼ਨ 2018-19 ਦੇ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਅਜਿਹੇ 22 ਵਿਦਿਆਰਥੀਆਂ ਜਿਨ੍ਹਾਂ ਨੇ ਪੂਰੇ ਸੈਸ਼ਨ ਦੌਰਾਨ ਕੋਈ ਛੁੱਟੀ ਨਹੀਂ ਕੀਤੀ, 6 ਵਿਦਿਆਰਥੀ ਜਿਨ੍ਹਾਂ ਨੇ ਬਹੁਤ ਸੁੰਦਰ ਲਿਖਾਈ ਕੀਤੀ, 8 ਵਿਦਿਆਰਥੀ ਜੋ ਪੂਰੀ ਤਰ੍ਹਾਂ ਸਕੂਲ ਨੂੰ ਸਮਰਪਤ ਰਹੇ ਤੇ ਪੂਰੇ ਸੈਸ਼ਨ ਦੌਰਾਨ ਸਕੂਲ ਦਾ ਸਾਰਾ ਕੰਮਕਾਜ ਸੰਭਾਲਿਆ, 2 ਵਿਦਿਆਰਥੀ ਅਧਿਆਪਕਾਂ ਨੂੰ ਵੀ ਸਨਮਾਨਤ ਕੀਤਾ ਗਿਆ। ਸਨਮਾਨ ਸਮਾਰੋਹ ’ਚ ਬਲਜੀਤ ਸਿੰਘ ਸੰਦੋਹਾ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) , ਸਾਬਕਾ ਸਰਪੰਚ ਧਰਮਪਾਲ ਸਿੰਘ ਗੁਰਥਡ਼ੀ ਅਤੇ ਸਰਪੰਚ ਤੇਗਵੀਰ ਸਿੰਘ ਜੋਨੀ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਪਹੁੰਚੇ। ਇਸ ਮੌਕੇ ਮੁੱਖ ਮਹਿਮਾਨ ਬਲਜੀਤ ਸੰਦੋਹਾ ਅਤੇ ਧਰਮਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਤਨਦੇਹੀ ਨਾਲ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਉਹ ਕਿਸੇ ਨਾ ਕਿਸੇ ਖੇਤਰ ’ਚ ਆਪਣੇ ਮੁਕਾਮ ’ਤੇ ਪਹੁੰਚ ਸਕਣ। ਗਰਮੀ ਦੀ ਆਮਦ ਨੂੰ ਵੇਖਦੇ ਹੋਏ ਧਰਮਪਾਲ ਨੇ ਕਿਹਾ ਕਿ ਉਹ ਕੁੱਝ ਦਿਨਾਂ ਤੱਕ ਸਕੂਲ ਲਈ ਇਕ ਇਨਵਰਟਰ ਦੇਣਗੇ। ਸਕੂਲ ਮੁਖੀ ਨੀਰੂ ਚਾਵਲਾ ਨੇ ਕਿਹਾ ਕਿ ਇਹ ਸਾਰੇ ਇਨਾਮਾਂ ਲਈ ਸਹਿਯੋਗ ਹਰ ਸਾਲ ਰਣਜੀਤ ਕੌਰ ਪਤਨੀ ਗੁਰਮੇਲ ਸਿੰਘ ਪਿੰਡ ਜੀਦਾ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਵਦੀਪ ਕੌਰ, ਮਨਦੀਪ ਕੌਰ, ਬਲਜਿੰਦਰ ਜੀਦਾ ਤੋਂ ਇਲਾਵਾ ਦੋ ਵਿਦਿਆਰਥੀ ਅਧਿਆਪਕਾਵਾਂ ਸਿਮਰਨਜੀਤ ਕੌਰ ਅਤੇ ਜਸਪ੍ਰੀਤ ਕੌਰ, ਪਿੰਡ ਵਾਸੀ ਹੁਕਮ ਸਿੰਘ, ਪਰਵਿੰਦਰ ਸਿੰਘ, ਗਗਨਦੀਪ ਸਿੰਘ, ਪਾਲਾ ਖਾਨ, ਤੇਜਾ ਸਿੰਘ, ਹਰਬੰਸ ਸਿੰਘ, ਜਸਵੀਰ ਸਿੰਘ, ਰਾਣੀ ਕੌਰ ਅਤੇ ਸੋਨੂੰ ਦੇਵੀ ਮੌਜੂਦ ਸਨ।

Related News