ਪੰਚਾਇਤ ਤੇ ਨੌਜਵਾਨ ਏਕਤਾ ਕਲੱਬ ਦੇ ਸਹਿਯੋਗ ਨਾਲ ਸਕੂਲ ਦੀ ਨੁਹਾਰ ਬਦਲੀ

Thursday, Apr 04, 2019 - 04:10 AM (IST)

ਪੰਚਾਇਤ ਤੇ ਨੌਜਵਾਨ ਏਕਤਾ ਕਲੱਬ ਦੇ ਸਹਿਯੋਗ ਨਾਲ ਸਕੂਲ ਦੀ ਨੁਹਾਰ ਬਦਲੀ
ਬਠਿੰਡਾ (ਮਨਜੀਤ ਕੌਰ)-ਪਿੰਡ ਭਾਈ ਦੇਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ ਪਿੰਡ ਦੀ ਪੰਚਾਇਤ ਅਤੇ ਕਲੱਬ ਦੇ ਸਾਂਝੇ ਉਪਰਾਲੇ ਸਦਕਾ ਬਦਲੀ ਜਾ ਰਹੀ ਹੈ। ਪਿੰਡ ਦੇ ਸਰਪੰਚ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਨਾਲ ਲਗਾਤਾਰ ਰਾਬਤਾ ਰੱਖਕੇ ਸਕੂਲ ਨੂੰ ਵਧੀਆ ਸਕੂਲਾਂ ਦੀ ਕਤਾਰ ’ਚ ਲਿਆਉਣ ਲਈ ਵਿਚਾਰ-ਵਟਾਂਦਰਾ ਕਰਕੇ ਉਹ ਪੰਚਾਇਤ ਦੇ ਸਹਿਯੋਗ ਨਾਲ ਸਕੂਲ ਨੂੰ ਤਰੱਕੀ ਵੱਲ ਲਿਜਾਣ ਲਈ ਪਹਿਲ ਦੇ ਅਧਾਰ ’ਤੇ ਕੰਮ ਕਰ ਰਹੇ ਹਨ ਤੇ ਭਵਿੱਖ ’ਚ ਇਸ ਤਰ੍ਹਾਂ ਦੇ ਹੋਰ ਕਾਰਜ ਵੀ ਕਰਦੇ ਰਹਾਂਗੇ। ਕਲੱਬ ਦੇ ਮੈਂਬਰਾਂ ਨੇ ਸਾਂਝੇ ਰੂਪ ’ਚ ਦੱਸਿਆ ਕਿ ਸਕੂਲ ਦੇ ਸੁਧਾਰ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਵੱਲੋਂ ਮਿਲੀ ਪ੍ਰੇਰਨਾ ਸਦਕਾ ਅਸੀਂ ਪੰਚਾਇਤ ਨੂੰ ਸਹਿਯੋਗ ਦੇ ਕੇ ਇਸ ਕੰਮ ਨੂੰ ਕਰਨ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਕੂਲ ਦੀ ਇਮਾਰਤ ਨੂੰ ਰੇਲ ਗੱਡੀ ਦਾ ਰੂਪ ਦੇਣ ਇੱਛਾ ਸੀ, ਜਿਸਨੂੰ ਸਾਰਿਆਂ ਦੇ ਸਹਿਯੋਗ ਨਾਲ ਪੂਰਾ ਕਰ ਲਿਆ ਗਿਆ ਹੈ। ਕਲੱਬ ਦੇ ਪ੍ਰਧਾਨ ਕੇਵਲ ਸਿੰਘ ਨੇ ਦੱਸਿਆ ਕਿ ਭਵਿੱਖ ’ਚ ਸਕੂਲ ’ਚ ਐਜੂਕੇਸ਼ਨਲ ਪਾਰਕ ਬਣਾਉਣ ਲਈ ਸਕੂਲ ਮੁੱਖੀ ਨਾਲ ਯੋਜਨਾਬੰਦੀ ਕੀਤੀ ਜਾ ਰਹੀ ਹੈ। ਜ਼ਿਲਾ ਸਿੱਖਿਆ ਅਫ਼ਸਰ (ਐਲੀ) ਮਾਨਸਾ ਰਜਿੰਦਰ ਕੌਰ ਵਲੋਂ ਸਕੂਲ ਦੀ ਵਿਜਟ ਕਰਨ ਸਮੇਂ ਇਸ ਕੀਤੇ ਗਏ ਕਾਰਜ ਦੀ ਸਲਾਘਾ ਕੀਤੀ ਗਈ ਅਤੇ ਸਮੂਹ ਸਟਾਫ ਨੂੰ ਹੋਰ ਵਧੀਆਂ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਨਵੇਂ ਸ਼ੈਸ਼ਨ ਲਈ ਕਿਤਾਬਾਂ ਵੀ ਵੰਡੀਆਂ ਗਈਆਂ।

Related News