ਪੰਜਾਬ ''ਚ ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵੱਡਾ ਹਾਦਸਾ, ਮਚਿਆ ਚੀਕ ਚਿਹਾੜਾ
Wednesday, Apr 16, 2025 - 06:35 PM (IST)

ਭੀਖੀ (ਤਾਇਲ) : ਅੱਜ ਸਵੇਰੇ ਸਥਾਨਕ ਥਾਣਾ ਰੋਡ 'ਤੇ ਸਕੂਲ ਵਿਦਿਆਰਥੀਆਂ ਨੂੰ ਚੜਾਉਣ ਲਈ ਖੜੀ ਸਕੂਲ ਵੈਨ ਨੂੰ ਅਚਾਨਕ ਇਕ ਨਿੱਜੀ ਬੱਸ ਨੇ ਓਵਰਟੇਕ ਕਰਨ ਸਮੇਂ ਟੱਕਰ ਮਾਰ ਦਿੱਤੀ ਜਿਸ ਵਿਚ ਇਕ ਸਕੂਲ ਵਿਦਿਆਰਥਣ ਜ਼ਖਮੀ ਹੋ ਗਈ ਜਦੋਂ ਕਿ ਬਾਕੀ ਵਿਦਿਆਰਥੀਆਂ ਦਾ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਇੱਕ ਨਿੱਜੀ ਸਕੂਲ ਦੀ ਵੈਨ ਥਾਣਾ ਰੋਡ 'ਤੇ ਵਿਦਿਆਰਥੀਆਂ ਨੂੰ ਚੜ੍ਹਾ ਰਹੀ ਸੀ ਤਾਂ ਅਚਾਨਕ ਧਲੇਵਾਂ ਵਾਲੇ ਪਾਸਿਓਂ ਆ ਰਹੀ ਇਕ ਨਿੱਜੀ ਟਰਾਂਸਪੋਰਟ ਕੰਪਨੀ ਦੀ ਬੱਸ ਸਕੂਲ ਵੈਨ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਲੁਧਿਆਣਾ ਵਿਚ ਚੁੱਕਿਆ ਜਾ ਰਿਹਾ ਵੱਡਾ ਕਦਮ, ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ
ਖੁਸ਼ਕਿਸਮਤੀ ਇਹ ਰਹੀ ਕਿ ਵਿਦਿਆਰੀਥਆਂ ਦਾ ਬਚਾਅ ਹੋ ਗਿਆ ਅਤੇ ਇਕ ਵਿਦਿਆਰਥਣ ਜ਼ਖਮੀ ਹੋ ਗਈ। ਉਧਰ ਦੁਕਾਨਦਾਰਾਂ ਨੇ ਦੱਸਿਆ ਕਿ ਸਵੇਰੇ ਸਕੂਲ ਟਾਈਮ ਕਾਫੀ ਸਕੂਲਾਂ ਦੀਆਂ ਬੱਸਾਂ ਵਿਦਿਆਰਥੀਆਂ ਨੂੰ ਲੈਣ ਲਈ ਇਸ ਸੜਕ ‘ਤੇ ਆਉਂਦੀਆਂ ਹਨ ਅਤੇ ਉਸ ਵਕਤ ਹੀ ਇਸ ਨਿੱਜੀ ਬੱਸ ਦਾ ਵੀ ਟਾਈਮ ਹੁੰਦਾ ਹੈ ਅਤੇ ਅਕਸਰ ਹੀ ਇਹ ਬੱਸ ਨੂੰ ਤੇਜ਼ ਰਫਤਾਰ ਨਾਲ ਬਾਜ਼ਾਰ ਵਿਚੋਂ ਕੱਢਦੇ ਹਨ ਜਿਸ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਬਾਅਦ ਵਿਚ ਪਤਵੰਤਿਆਂ ਅਤੇ ਭੀਖੀ ਦੇ ਪੁਲਸ ਦੀ ਹਾਜ਼ਰੀ ਵਿਚ ਹੋਏ ਸਮਝੌਤੇ ਵਿਚ ਨਿੱਜੀ ਬੱਸ ਵਾਲਿਆਂ ਵਲੋਂ ਇਸ ਰੋਡ ਉੱਪਰ ਨਾ ਆਉਣ ਦੇ ਵਾਅਦੇ ‘ਤੇ ਸਮਝੌਤਾ ਹੋ ਗਿਆ।
ਇਹ ਵੀ ਪੜ੍ਹੋ : ਬਿਜਲੀ ਦੇ ਬਿੱਲਾਂ ਨੂੰ ਲੈ ਕੇ ਪੰਜਾਬ ਪਾਵਰਕਾਮ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e