ਟਿਕਟ ਮੰਗੀ ਤਾਂ ਡਰਾਈਵਰ ਦੇ ਪੁੱਤ ਨੇ ਕੰਡਕਟਰ ਦੀ ਹੀ ਕਰ ਦਿੱਤੀ ਕੁੱਟਮਾਰ

Monday, Apr 14, 2025 - 07:06 PM (IST)

ਟਿਕਟ ਮੰਗੀ ਤਾਂ ਡਰਾਈਵਰ ਦੇ ਪੁੱਤ ਨੇ ਕੰਡਕਟਰ ਦੀ ਹੀ ਕਰ ਦਿੱਤੀ ਕੁੱਟਮਾਰ

ਬੁਢਲਾਡਾ (ਬਾਂਸਲ) : ਸਥਾਨਕ ਪੀਆਰਟੀਸੀ ਦੀ ਬੱਸ ਵਿੱਚ ਸਫਰ ਕਰ ਰਹੇ ਡਰਾਈਵਰ ਦੇ ਪੁੱਤਰ ਅਤੇ ਉਸਦੇ ਸਾਥੀਆਂ ਤੋਂ ਕਡੰਕਟਰ ਵੱਲੋਂ ਟਿਕਟ ਮੰਗਣ ਤੇ ਕੰਡਕਟਰ ਦੀ ਕੁੱਟਮਾਰ ਕਰ ਦਿੱਤੀ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਕੰਡਕਟਰ ਹਰਪਾਲ ਸਿੰਘ ਵਾਸੀ ਫਲੇੜਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੁਢਲਾਡਾ ਤੋਂ ਸੁਨਾਮ ਨੂੰ ਬੱਸ ਲੈ ਕੇ ਜਾ ਰਿਹਾ ਸੀ ਜਿਸ ਨੂੰ ਡਰਾਈਵਰ ਹਰਜੀਵਨ ਸਿੰਘ ਚਲਾ ਰਿਹਾ ਸੀ ਕਿ ਰਾਸਤੇ ਵਿੱਚ ਕਣਕਵਾਲ ਚਹਿਲਾ ਪੁੱਜੀ ਡਰਾਈਵਰ ਹਰਜੀਵਨ ਸਿੰਘ ਨੇ ਆਪਣੇ ਪੁੱਤਰ ਯਾਦਵਿੰਦਰ ਸਿੰਘ ਅਤੇ 2 ਹੋਰ ਵਿਅਕਤੀਆਂ ਨੂੰ ਬੱਸ ਵਿੱਚ ਬਿਠਾ ਲਿਆ। ਜਦੋਂ ਮੈਂ ਉਨ੍ਹਾਂ ਤੋਂ ਟਿਕਟ ਕਟਵਾਉਣ ਲਈ ਕਿਹਾ ਤਾਂ ਉਸਨੇ ਮੈਨੂੰ ਕਿਹਾ ਕਿ ਅਸੀਂ ਅੱਜ ਤੈਨੂੰ ਟਿਕਟ ਦੇਣ ਹੀ ਆਏ ਹਾਂ ਅਤੇ ਮੇਰੀ ਕੁੱਟਮਾਰ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਸਾਡੇ ਡਿੱਪੂ ਵਿੱਚ 2 ਯੂਨੀਅਨ ਹਨ ਅਤੇ ਮੈਂ ਦੂਸਰੀ ਯੂਨੀਅਨ ਵਿੱਚ ਹਾਂ। ਪੁਲਸ ਨੇ ਕੰਡਕਟਰ ਹਰਪਾਲ ਸਿੰਘ ਦੇ ਬਿਆਨ ਤੇ ਡਰਾਈਵਰ ਹਰਜੀਵਨ ਅਤੇ ਉਸਦੇ ਪੁੱਤਰ ਯਾਦਵਿੰਦਰ ਸਿੰਘ ਅਤੇ 2 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News