ਹਾਫ ਮੈਰਾਥਨ ’ਚੋਂ ਬਲਵਿੰਦਰ ਨੇ ਹਾਸਲ ਕੀਤਾ ਦੂਸਰਾ ਸਥਾਨ

03/26/2019 4:33:42 AM

ਬਠਿੰਡਾ (ਸੁਖਵਿੰਦਰ)-ਪਿੰਡ ਕੋਟਸ਼ਮੀਰ ਦੇ ਬਲਵਿੰਦਰ ਸਿੰਘ ਵਲੋਂ ਹਾਫ਼ ਮੈਰਾਥਨ ’ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਜੇਤੂ ਨੂੰ ਪ੍ਰਬੰਧਕਾਂ ਵਲੋਂ 2100 ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਤ ਕੀਤਾ। ਜਾਣਕਾਰੀ ਦਿੰਦਿਆਂ ਨੰਬਰਦਾਰ ਬਲਵਿੰਦਰ ਸਿੰਘ (60) ਨੇ ਦੱਸਿਆ ਕਿ ਬੀਤੇ ਦਿਨੀ ਬਠਿੰਡਾ ਵਿਖੇ ਹਾਫ ਮੈਰਾਥਨ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ਲਗਭਗ 1500 ਤੋਂ ਵੱਧ ਅਥਲੀਟਾਂ ਨੇ ਹਿੱਸਾ ਲਿਆ। ਬਲਵਿੰਦਰ ਸਿੰਘ ਨੇ 10 ਕਿਲੋਮੀਟਰ ਦੌਡ਼ ’ਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ ਉਹ ਦੌਡ਼ਾ ’ਚ ਸਿਲਵਰ ਤੇ ਗੋਲਡ ਮੈਡਲ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨੂੰ ਅਪਣਾਉਣ ਦੀ ਅਪੀਲ ਕੀਤੀ।

Related News