ਆਟੋ ਦੀ ਟੱਕਰ ਨਾਲ ਔਰਤ ਜ਼ਖਮੀ

03/26/2019 4:33:12 AM

ਬਠਿੰਡਾ (ਸੁਖਵਿੰਦਰ)-ਗੋਨਿਆਣਾ ਰੋਡ ’ਤੇ ਆਟੋ ਦੀ ਟੱਕਰ ਨਾਲ ਇਕ ਔਰਤ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਝੀਲ ਨੰਬਰ 1 ਨਜ਼ਦੀਕ ਤੇਜ਼ ਰਫ਼ਤਾਰ ਆਟੋ ਦੀ ਟੱਕਰ ਨਾਲ ਔਰਤ ਜ਼ਖਮੀ ਹੋ ਗਈ। ਸੂਚਨਾ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਾਲੰਟੀਅਰ ਗੁਰਪ੍ਰੀਤ ਸਿੰਘ ਤੇ ਸਤਨਾਮ ਸਿੰਘ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਔਰਤ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਸੰਤੋਸ਼ ਪਤਨੀ ਸੁਸ਼ੀਲ ਕੁਮਾਰ ਵਾਸੀ ਬਠਿੰਡਾ ਵਜੋਂ ਹੋਈ।

Related News