13ਵਾਂ ਵਿਸ਼ਾਲ ਕੰਨਿਆਦਾਨ ਮਹਾਯੱਗ ਕਰਵਾਇਆ

03/26/2019 4:33:05 AM

ਬਠਿੰਡਾ (ਮਨਜੀਤ ਕੌਰ)-ਸਥਾਨਕ ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਮਾਨਸਾ ਵੱਲੋਂ 13ਵਾਂ ਵਿਸ਼ਾਲ ਕੰਨਿਆਦਾਨ ਮਹਾਯੱਗ ਗਊਸ਼ਾਲਾ ਭਵਨ ਵਿਚ ਕਰਵਾਇਆ ਗਿਆ। ਇਸ ਮੌਕੇ 11 ਗਰੀਬ ਲਡ਼ਕੀਆਂ ਦੇ ਸਮੂਹਿਕ ਵਿਆਹ ਕੀਤੇ ਗਏ। ਸਮਾਗਮ ਦੌਰਾਨ ਜ਼ਿਲਾ ਕਾਂਗਰਸ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ, ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਤੇ ਆਡ਼੍ਹਤੀਆ ਐਸੋਸੀਏਸ਼ਨ ਮਾਨਸਾ, ਅਰਪਿਤ ਸਿੰਗਲਾ ਚੌਧਰੀ ਐੱਮ. ਡੀ. ਜੇ. ਆਰ. ਮਿਲੇਨੀਅਮ ਸਕੂਲ, ਹਰੀਸ਼ ਕੁਮਾਰ ਜਿੰਦਲ, ਸੁਰਿੰਦਰ ਕੁਮਾਰ ਬਾਂਸਲ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਰਾਜਨੀਤਕ, ਸਮਾਜ ਸੇਵੀ ਤੇ ਭਾਰੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ ਨੇ ਪਹੁੰਚ ਕੇ ਨਵ-ਵਿਆਹੁਤਾ ਜੋਡ਼ਿਆਂ ਨੂੰ ਆਸ਼ੀਰਵਾਦ ਦਿੱਤਾ। ਸੰਘ ਦੇ ਪ੍ਰਧਾਨ ਬਿੱਟੂ ਸ਼ਰਮਾ, ਜਨਰਲ ਸਕੱਤਰ ਸੁਖਵਿੰਦਰ ਜੱਸਲ, ਸਰਪ੍ਰਸਤ ਸੰਜੀਵ ਕੁਮਾਰ ਸੰਜੂ ਨੇ ਕਿਹਾ ਕਿ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਪੰਨ ਹੋਏ ਇਸ ਕਾਰਜ ਲਈ ਇਨ੍ਹਾਂ ਨਵ-ਵਿਆਹੇ ਜੋਡ਼ਿਆਂ ਨੂੰ ਘਰ ਦਾ ਸਾਰਾ ਸਾਮਾਨ ਦਿੱਤਾ ਗਿਆ। ਅੱਜ ਇਕ ਲਡ਼ਕੀ ਦੇ ਫੇਰੇ ਅਤੇ 10 ਲਡ਼ਕੀਆਂ ਦੇ ਅਨੰਦ ਕਾਰਜ ਕਰਵਾਏ ਗਏ। ਇਸ ਮੌਕੇ ਮੰਡਲ ਵੱਲੋਂ ਸਹਿਯੋਗ ਦੇਣ ਵਾਲੇ ਵਿਸ਼ੇਸ਼ ਵਿਅਕਤੀ ਤੇ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਸੰਜੀਵ ਕੁਮਾਰ, ਬਿੱਟੂ ਸ਼ਰਮਾ, ਸੁਖਵਿੰਦਰ ਜੱਸਲ, ਸੁਭਾਸ਼ ਕੁਮਾਰ, ਜੋਨੀ ਗੋਇਲ, ਮਹਿੰਦਰ, ਸਤੀਸ਼ ਕੁਮਾਰ, ਅੰਮ੍ਰਿਤ ਸ਼ਰਮਾ, ਰਮੇਸ਼ ਕੁਮਾਰ, ਹਰਿਕ੍ਰਿਸ਼ਨ, ਸੰਜੀਵ ਕੁਮਾਰ, ਮਨੋਜ ਕੁਮਾਰ, ਕ੍ਰਿਸ਼ਨ ਕੁਮਾਰ, ਰਵੀ ਕੁਮਾਰ, ਅਸ਼ਵਨੀ ਕੁਮਾਰ, ਰਜਿੰਦਰ ਕੁਮਾਰ, ਕ੍ਰਿਸ਼ਨ ਸ਼ਰਮਾ, ਸੁਰੇਸ਼ ਕੁਮਾਰ, ਮੋਹਿਤ ਕੁਮਾਰ, ਅੰਮ੍ਰਿਤ ਭੋਲਾ, ਅਸ਼ੋਕ ਸ਼ਰਮਾ, ਰਾਧੇ ਸ਼ਿਆਮ, ਰਾਮਪਾਲ ਤੋਂ ਇਲਾਵਾ ਸ਼ਹਿਰ ਦੀਆਂ ਸਾਰੀਆਂ ਧਾਰਮਕ ਮੰਡਲੀਆਂ ਦੇ ਮੈਂਬਰ ਹਾਜ਼ਰ ਸਨ।

Related News