ਸਵਾਈਨ ਫਲੂ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਲਾਏ

01/24/2019 9:59:21 AM

ਬਠਿੰਡਾ (ਤਰਸੇਮ)-ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਐੱਸ. ਐੱਮ. ਓ. ਬਾਲਿਆਵਾਲੀ ਦੀ ਦੇਖ-ਰੇਖ ਹੇਠ ਰਾਮਪੁਰਾ ਮੰਡੀ ਦੇ ਸਰਕਾਰੀ ਸੈਕੰਡਰੀ ਸਕੂਲ (ਗਰਲਜ਼), ਸਰਕਾਰੀ ਐਲੀਮੈਂਟਰੀ ਸਕੂਲ ਅਤੇ ਰਾਮਪੁਰਾ ਪਿੰਡ ਦੇ ਡੈਲੋਡਿਲਜ਼ ਪਬਲਿਕ ਸਕੂਲ ਵਿਖੇ ਸਵਾਈਨ ਫਲੂ ਤੋਂ ਬਚਾਅ ਲਈ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਸਵਾਈਨ ਫਲੂ ਐੱਚ-1, ਐੱਨ-1 ਨਾਂ ਦੇ ਵਿਸ਼ੇਸ਼ ਵਿਸ਼ਾਣੂ ਰਾਹੀਂ ਹੁੰਦਾ ਹੈ, ਜੋ ਸਾਹ ਰਾਹੀਂ ਇਕ ਮਨੁੱਖ ਤੋਂ ਦੂਸਰੇ ਮਨੁੱਖ ਤੱਕ ਫੈਲਦਾ ਹੈ। ਤੇਜ਼ ਬੁਖਾਰ, ਸਾਹ ਲੈਣ ਵਿਚ ਤਕਲੀਫ, ਖਾਂਸੀ, ਜੁਕਾਮ, ਵਗਦਾ ਨੱਕ ਅਤੇ ਸਰੀਰ ਦਾ ਟੁਟਣਾ ਮਹਿਸੂਸ ਹੋਣਾ ਆਦਿ ਇਸ ਦੇ ਲੱਛਣ ਹਨ। ਸਵਾਈਨ ਫਲੂ ਦੇ ਲੱਛਣ ਹੋਣ ’ਤੇ ਸਿਹਤ ਸੰਸਥਾ ਵਿਖੇ ਸੰਪਰਕ ਕਰੋ। ਇਸ ਦੇ ਟੈਸਟ ਅਤੇ ਦਵਾਈਆਂ ਸਾਰੇ ਸਹਿਕਾਰੀ ਜ਼ਿਲਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਕਮਿਊਨਟੀ ਸਿਹਤ ਕੇਦਰਾਂ ਵਿਚ ਮੁਫ਼ਤ ਉਪਲੱਬਧ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਰੇਸ਼ਮਾ ਦੇਵੀ, ਰਮਨਪ੍ਰੀਤ, ਪ੍ਰਿੰਸੀਪਲ ਪ੍ਰਵੀਨ ਦੀਪ, ਗੁਰਚੇਤ ਸਿੰਘ, ਪਰਮਿੰਦਰ ਪਾਲ, ਜਗਮੀਤ ਕੌਰ ਅਤੇ ਗੁਰਪਾਲ ਕੌਰ ਆਦਿ ਹਾਜ਼ਰ ਸਨ।

Related News